ਜੰਡਿਆਲਾ ਗੁਰੂ, 17 ਅਪ੍ਰੈਲ (ਕੰਵਲਜੀਤ ਸਿੰਘ ਲਾਡੀ, ਸੁਖਜਿੰਦਰ ਸਿੰਘ) : ਸੇਂਟ ਸੋਲਜ਼ਰ ਇਲੀਟ ਕਾਨਵੈਂਟ ਸਕੂਲ ਜੰਡਿਆਲਾ ਗੁਰੂ ਦੀਆਂ ਸ਼ਾਨਦਾਰ ਉਪਲਭਦੀਆਂ ਵਿੱਚ ਹੋਰ ਵਾਧਾ ਹੋਇਆ । ਸੇਂਟ ਸੋਲਜ਼ਰ ਸਕੂਲ ਦੇ ਪ੍ਰਿੰਸੀਪਲ ਮੈਡਮ ਅਮਰਪ੍ਰੀਤ ਕੌਰ ਨੂੰ ਪੂਰੇ ਜੋਨਲ ਵਿੱਚੋਂ ਬੈਸਟ,”ਲੀਡ ਅਚਾਰਿਆ ਐਵਾਰਡ” ਦੇ ਨਾਲ ਸਨਮਾਨਿਤ ਕੀਤਾ ਗਿਆ । ਸਕੂਲ ਵਿੱਚ ਬੱਚਿਆਂ ਨੂੰ ਲੀਡ ਰਾਹੀਂ,ਐਕਟੀਵਿਟੀ ਤੇ ਵਿਊਜਲ ਰਾਹੀ ਸਿਲੇਬਸ ਕਰਵਾਇਆ ਜਾਂਦਾ ਹੈ ।
ਜਿਸ ਵਿੱਚ ਸਕੂਲ ਦੇ ਬੱਚਿਆਂ ਦੀ Communication Skill ਵੀ improve ਹੁੰਦੀ ਹੈ । ਸਕੂਲ ਦੀਆਂ ਇਹਨਾਂ ਉਪਲਬਧੀਆਂ ਨੂੰ ਵੇਖਦੇ ਹੋਏ Lead Group ਵਲੋਂ ਆਏ ਮਾਨਵ ਤਨੇਜਾ’ ਅਦਿੱਤੀ ਸਰੀਨ ਅਤੇ ਹਿਮੇਂਦਰ ਸਿੰਘ ਵੱਲੋਂ ਪਿੰਸੀਪਲ ਅਮਰਪ੍ਰੀਤ ਕੌਰ ਜੀ ਨੂੰ ਇਹ ਐਵਾਰਡ ਪ੍ਰਦਾਨ ਕੀਤਾ ਗਿਆ । ਇਸ ਮੌਕੇ ਤੇ ਬੋਲਦਿਆਂ ਪ੍ਰਿੰਸੀਪਲ ਮੈਡਮ ਅਮਰਪ੍ਰੀਤ ਕੌਰ ਜੀ ਨੇ ਕਿਹਾ ਇਸ ਐਵਾਰਡ ਦਾ ਸਿਹਰਾ ਬੱਚਿਆਂ ਤੇ ਸਟਾਫ ਦੀ ਮਿਹਨਤ ਨੂੰ ਵੀ ਜਾਂਦਾ ਹੈ । ਉਹਨਾਂ ਕਿਹਾ ਕਿ ਲੀਡ ਰਾਹੀ ਬੱਚਿਆਂ ਨੂੰ ਜੋ ਪੜ੍ਹਾਇਆ ਜਾਂਦਾ ਹੈ, ਉਹ ਬੱਚਿਆਂ ਨੂੰ ਹਮੇਸ਼ਾਂ ਯਾਦ ਰਹਿੰਦਾ ਹੈ ਉਹ ਕਦੇ ਭੁਲਦੇ ਨਹੀਂ । ਇਸ ਮੌਕੇ ਤੇ ਸਕੂਲ ਦੇ ਐਮ.ਡੀ ਡਾ. ਮੰਗਲ ਸਿੰਘ ਕਿਸ਼ਨਪੁਰੀ, ਵਾਇਸ ਪ੍ਰਿੰਸੀਪਲ ਸ੍ਰੀਮਤੀ ਗੁਰਪ੍ਰੀਤ ਕੌਰ, ਕੋਆਰਡੀਨੇਟਰ ਸ਼ਿਲਪਾ ਸ਼ਰਮਾ, ਕੋਆਰਡੀਨੇਟਰ ਨੀਲਾਕਸ਼ੀ ਗੁਪਤਾ, ਸਮੂਹ ਸਟਾਫ ਤੇ ਬੱਚੇ ਹਾਜ਼ਰ ਸਨ।