ਅੰਮ੍ਰਿਤਸਰ/ਜੰਡਿਆਲਾ ਗੁਰੂ, 06 ਅਪ੍ਰੈਲ (ਕੰਵਲਜੀਤ ਸਿੰਘ ਲਾਡੀ) : ਬਾਗਬਾਨੀ ਮੰਤਰੀ ਸ੍ਰ ਚੇਤਨ ਸਿੰਘ ਜੋੜ ਮਾਜਰਾ ਜੀ ਵਲੋਂ ਬਾਗਾਬਨੀ ਵਿਭਾਗ ਦੀਆਂ ਗਤੀਵਿਧੀਆਂ ਅਤੇ ਸਕੀਮਾਂ ਦਾ ਵੱਧ ਤੋਂ ਵੱਧ ਪ੍ਰਚਾਰ ਕਰਨ ਹਿੱਤ ਅਤੇ ਸੀ੍ਰਮਤੀ ਸ਼ੈਲਿੰਦਰ ਕੌਰ ਡਾਇਰੈਕਟਰ ਬਾਗਬਾਨੀ ਪੰਜਾਬ ਦੀ ਯੋਗ ਅਗਵਾਈ ਹੇਠ ਸਰਕਾਰੀ ਬਾਗ ਅਤੇ ਨਰਸਰੀ ਅਟਾਰੀ ਵਿਖੇ ਪੀਅਰ ਅਸਟੇਟ ਦੇ ਸਹਿਯੋਗ ਨਾਲ ਨਾਖ ਖੇਤ ਦਿਵਸ ਮਨਾਇਆ ਗਿਆ। ਇਸ ਮੌਕੇ ਡਿਪਟੀ ਡਾਇਰੈਕਟਰ ਬਾਗਬਾਨੀ ਅੰਮ੍ਰਿਤਸਰ ਤਜਿੰਦਰ ਸਿੰਘ ਵਲੋਂ ਨਾਖ ਫਲ ਦੀ ਮਹੱਤਤਾ ਬਾਰੇ ਦਸਿਆ ਗਿਆ ਕਿ ਪੰਜਾਬ ਦਾ ਫਲ ਨਾਖ ਪੰਜਾਬੀ ਖਾਣ ਦੇ ਆਦੀ ਨਹੀ ਹਨ। ਜੇਕਰ ਹਰ ਪੰਜਾਬੀ ਇਸ ਨਾਖ ਦੇ ਫਲ ਦੇ ਗੁਣਾਂ ਬਾਰੇ ਜਾਗਰੂਕ ਹੋ ਜਾਏ ਤਾਂ ਪੰਜਾਬ ਦੇ ਕੁੱਲ ਰਕਬੇ ਦੀ ਪੈਦਾਵਾਰ ਮੁਤਾਬਿਕ ਹਰ ਪੰਜਾਬੀ ਦੇ ਹਿੱਸੇ ਸਿਰਫ ਦੋ ਕਿਲੋ ਨਾਖ ਫਲ ਆਉਦਾ ਹੈ। ਉਹਨਾਂ ਦਸਿਆ ਕਿ ਇਸ ਫਲ ਵਿੱਚ ਖੁਰਾਕੀ ਤੱਤਾਂ ਦੀ ਮਹੱਤਤਾ ਕਾਰਣ ਕਬਜ਼ ਨਹੀ ਹੋਣ ਦਿੰਦਾ, ਪਾਚਣ ਕਿਰਿਆ ਵਿੱਚ ਸੁਧਾਰ ਹੁੰਦਾ ਹੈ ਅਤੇ ਕੈਂਸਰ ਵਰਗੀ ਬਿਮਾਰੀ ਤੋਂ ਬਚਾਉਦਾ ਹੈ।
ਜਗਤਾਰ ਸਿੰਘ ਡਿਪਟੀ ਡਾਇਰੈਕਟਰ ਬਾਗਬਾਨੀ (ਮਾਰਕਿੰਟ ਇਟੈਲੀਜੈਸ) ਮੋਹਾਲੀ ਵਲੋਂ ਬਾਗਬਾਨਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਬਾਗਬਾਨਾਂ ਦਾ ਧੰਨਵਾਦ ਕੀਤਾ ਗਿਆ। ਸਾਬਕਾ ਡਿਪਟੀ ਡਾਇਰੈਕਟਰ ਬਾਗਬਾਨੀ ਹਰਦਿਆਲ ਸਿੰਘ ਘਰਿਆਲਾ ਵਲੋ ਬਾਗਬਾਨਾਂ ਨੂੰ ਵੇਸਟ ਡੀ ਕੰਪੋਜਰ ਦੀ ਵਰਤੋਂ ਅਤੇ ਇਸ ਦੇ ਗੁਣਾਂ ਬਾਰੇ ਜਾਗਰੂਕ ਕੀਤਾ ਗਿਆ। ਉਹਨਾਂ ਵਲੋ ਦਸਿਆ ਗਿਆ ਕਿ ਵਿਦੇਸ਼ੀ ਕੀਵੀ ਫਲ ਜੋ ਅਸੀ ਪ੍ਰਤੀ ਫਲ ਕੀਮਤ ਚੁੱਕਾ ਕੇ ਖਾਣ ਨੂੰ ਤਰਜੀਹ ਦਿੰਦੇ ਹਾਂ ਪ੍ਰਤੂੰ ਸਾਡੀ ਧਰਤੀ ਤੇ ਪੈਦਾ ਹੁੰਦੇ ਫਲ ਬੇਰ, ਅਮਰੂਦ ਅਤੇ ਨਾਖ ਆਦਿ ਨੂੰ ਖਾਣਾ ਪਸੰਦ ਕਰ ਰਹੇ। ਵਿਸ਼ੇਸ ਤੌਰ ਤੇ ਪਹੁੰਚੇ ਸਾਬਕਾ ਡਿਪਟੀ ਡਾਇਰੈਕਟਰ ਬਾਗਬਾਨੀ ਬਾਜ ਸਿੰਘ ਵਲੋਂ ਨਾਖਾਂ ਦੇ ਬਾਗਾ ਦੀ ਸਾਂਭ-ਸੰਭਾਲ ਅਥੇ ਉਤਮ ਫਲ ਲੈਣ ਲਈ ਆਪਣੇ ਤਜਰਬੇ ਸਾਝੇ ਕੀਤੇ।
ਪੰਜਾਬ ਖੇਤੀਵਾੜੀ ਯੂਨੀਵਰਸਿਟੀ ਦੇ ਸਇੰਸਦਾਨ ਸ੍ਰਮਤੀ ਡਾ. ਸਵਰੀਤ ਕੌਰ ਵਲੋ ਵੀ ਨਾਖਾਂ, ਕਿੰਨੂੰ,ਅਮਰੂਦ ਅਤੇ ਅੰਬਾਂ ਦੀ ਕਾਸ਼ਤ ਅਤੇ ਇਹਨਾਂ ਦੀਆਂ ਬਿਮਾਰੀਆਂ ਅਤੇ ਕੀੜੇ-ਮਕੌੜਿਆ ਦੀ ਰੋਕਥਾਮ ਲਈ ਜਾਗਰੂਕ ਕੀਤਾ ਗਿਆ। ਸਹਾਇਕ ਡਾਇਰੈਕਟਰ ਬਾਗਬਾਨੀ ਜਸਪਾਲ ਸਿੰਘ (ਨੋਡਲ ਅਫਸਰ ਨਾਖ) ਵਲੋਂ ਪੀਅਰ ਅਸਟੇਟ ਵਿਖੇ ਦਿੱਤੀਆਂ ਜਾ ਰਹੀਆਂ ਸਹੂਲਤਾਂ ਅਤੇ ਬਾਗਬਾਨੀ ਸਕੀਮਾਂ ਬਾਰੇ ਜਾਣਕਾਰੀ ਸਾਝੀ ਕੀਤੀ ਗਈ। ਬਾਗਬਾਨੀ ਵਿਕਾਸ ਅਫਸਰ ਸਰਕਾਰੀ ਬਾਗ ਅਤੇ ਨਰਸਰੀ ਅਟਾਰੀ ਸੁਖਪਾਲ ਸਿੰਘ ਵਲੋਂ ਸਟੇਜ ਸੰਚਾਲਣ ਦੀ ਅਹਿਮ ਭੂਮਿਕਾ ਨਿਭਾਈ ਗਈ ਅਤੇ ਇਸ ਨਾਖ ਖੇਤ ਦਿਵਸ ਤੇ ਆਏ ਸਾਰੇ ਅਧਿਕਾਰੀਆਂ ਅਤੇ ਬਾਗਬਾਨਾਂ ਦਾ ਤਹਿ ਦਿਲੋ ਧੰਨਵਾਦ ਕੀਤਾ ਗਿਆ। ਇਸ ਮੌਕੇ ਅਗਾਹਵਧੂ ਬਾਗਬਾਨ ਸ੍ਰ ਮੇਜਰ ਮਨਮੋਹਨ ਸਿੰਘ ਵੇਰਕਾ, ਕਾਬਲ ਸਿੰਘ ਕਲੇਰ ਵਲੋਂ ਵੀ ਆਪਣੇ ਤਜਰਬਿਆ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ ਅਤੇ ਬਹੁ ਗਿਣਤੀ ਵਿੱਚ ਬਾਗਬਾਨਾਂ ਵਲੋਂ ਉਤਸ਼ਾਹ ਦਿਖਾਇਆ ਗਿਆ।