ਜੰਡਿਆਲਾ ਗੁਰੂ, 01ਅਪ੍ਰੈਲ (ਕੰਵਲਜੀਤ ਸਿੰਘ ਲਾਡੀ) : ਅੱਜ ਜੰਡਿਆਲਾ ਗੁਰੂ ਨਜ਼ਦੀਕ ਪਿੰਡ ਮਾਨਾਵਾਲਾ ਕਲਾਂ ਧੰਨ ਧੰਨ ਬਾਬਾ ਬੁਰਜ਼ ਸ਼ਾਹ ਵਿਖੇ ਸੇਵਾਦਾਰ ਸੁਦੇਸ਼ ਕੁਮਾਰ ਦੀ ਰਹਿਨੁਮਾਈ ਹੇਠ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਵਿਚ ਡਾ. ਪ੍ਰਣਵ ਮਹਾਜਨ ਐੱਮ ਐਸ ਓਰਥੋਂ , ਡਾ ਇੰਦਰਜੀਤ ਸਿੰਘ ਐੱਮ ਡੀ ਮੇਡੀਸੀਨ ਅਟਲਾਂਟਿਸ ਹਸਪਤਾਲ ਅੰਮ੍ਰਿਤਸਰ ਵੱਲੋਂ-ਜੋਇੰਟ ਪੇਨ, ਸ਼ੂਗਰ, ਬੀ. ਪੀ. ,ਥਾਇਰਾਇਡ, ਸਰਵਾਈਕਲ ਪੇਨ ਆਦਿ ਸੈਂਕੜਾ ਮਰੀਜ਼ਾਂ ਨੂੰ ਮੁਫ਼ਤ ਇਲਾਜ ਅਤੇ ਮੌਕੇ ਤੇ ਦਵਾਈਆਂ ਵੀ ਦਿੱਤੀਆਂ ਗਈਆਂ ।
ਆਪਣੇ ਸੰਬੋਧਨ ਵਿਚ ਦਰਬਾਰ ਦੇ ਮੁੱਖ ਸੇਵਾਦਾਰ ਅਤੇ ਸਮਾਜਸੇਵੀ ਸੁਦੇਸ਼ ਕੁਮਾਰ ਨੇ ਦੱਸਿਆ ਕਿ ਸਮੇਂ ਸਮੇਂ ਤੇ ਦਰਬਾਰ ਵੱਲੋਂ ਲੋਕਾਂ ਦੀ ਭਲਾਈ ਲਈ ਕਈ ਕੰਮ ਕੀਤੇ ਜਾਂਦੇ ਹਨ ਜਿਸ ਵਿੱਚ ਇਹ ਮੈਡੀਕਲ ਕੈਂਪ ਵੀ ਲਗਾਕੇ ਲੋੜਵੰਦ ਲੋਕਾਂ ਦੀ ਸੇਵਾ ਕੀਤੀ ਜਾਂਦੀ ਹੈ। ਇਸ ਮੌਕੇ ਐਡਵੋਕੇਟ ਜਸਕਰਨ ਸਿੰਘ, ਐਡਵੋਕੇਟ ਰਾਕੇਸ਼ ਸ਼ਰਮਾ, ਅਕਾਸ਼ ਸ਼ਰਮਾ, ਕਰਨ ਕਾਲੀਆ, ਹਰਿਰਾਮਪਾਲ ,ਸਾਬਕਾ ਸਰਪੰਚ ਬਲਵਿੰਦਰ ਪਾਲ,ਗੁਰਮੀਤ ਸਿੰਘ(ਜੀਤੂ), ਨੋਵਲ ਸ਼ਰਮਾ, ਅਸ਼ਵਨੀ ਸ਼ਰਮਾ ਸਾਬਕਾ ਡੀ. ਓ. ਆਫ਼ਿਸ,ਪ੍ਰੋ. ਓਮਕਾਰ ਸ਼੍ਰੀਵਾਸਤਵ, ਕੁਨਾਲ ਜੈਨ, ਡਿਮਪਲ ਪੰਡਿਤ, ਨਿਤੇਸ਼ ਰਾਮਪਾਲ,ਕਰਨ ਨਿਊਜ਼ੀਲੈਂਡ, ਭਾਵਨਾ ਮਹਿਤਾ, ਆਦਿ ਮੌਜੂਦ ਸਨ।