ਜੰਡਿਆਲਾ ਗੁਰੂ (ਕੰਵਲਜੀਤ ਸਿੰਘ ਸਰਾਂ) : ਅੱਜ ਮਿਤੀ 03-02-2021 ਨੂੰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਮੰਡਲ ਜੰਡਿਆਲਾ ਗੁਰੂ ਵਿਖੇ ਨੈਸ਼ਨਲ ਕੋਆਰਡੀਨੇਸ਼ਨ ਕਮੇਟੀ ਆਫ ਇਲੈਕਟ੍ਰਿਸਿਟੀ ਇੰਪਲਾਈਜ਼ ਐਡ ਇੰਜੀਨੀਅਰ ਆਫ ਇੰਡੀਆ ਦੇ ਸੱਦੇ ਤੇ ਸਾਥੀ ਜੈਮਲ ਸਿੰਘ ਡਵੀਜਨ ਪ੍ਰਧਾਨ ਦੀ ਪ੍ਰਧਾਨਗੀ ਹੇਠ ਵਿਸ਼ਾਲ ਅਰਥੀ ਫੂਕ ਰੈਲੀ ਕੀਤੀ ਗਈ। ਇਸ ਵਿਸ਼ਾਲ ਅਰਥੀ ਫੂਕ ਰੈਲੀ ਨੂੰ ਸਾਥੀ ਹਰਜਿੰਦਰ ਸਿੰਘ ਦੁਧਾਲਾ ਜਨਰਲ ਸਕੱਤਰ ਪੰਜਾਬ, ਸਾਥੀ ਕੁਲਦੀਪ ਸਿੰਘ ਉਧੋਕੇ ਸਰਕਲ ਪ੍ਰਧਾਨ ਅੰਮ੍ਰਿਤਸਰ, ਸਾਥੀ ਦਲਬੀਰ ਸਿੰਘ ਜੌਹਲ ਕੈਸ਼ੀਅਰ ਬਿਜਲੀ ਕਾਮਾ ਪੰਜਾਬ, ਸਾਥੀ ਗਗਨਦੀਪ ਸਿੰਘ ਪੰਜਾਬ ਪ੍ਰਧਾਨ ਸਪੋਟ ਬਿਲਿੰਗ ਯੂਨੀਅਨ, ਸਾਥੀ ਜਗੀਰ ਸਿੰਘ ਸੁਪਰਡੈਂਟ, ਸਾਥੀ ਅਮਨਪ੍ਰੀਤ ਸਿੰਘ ਪ੍ਰਧਾਨ ਐਮ ਐਸ ਯੂ, ਸਾਥੀ ਮਨਦੀਪ ਸਿੰਘ, ਸਾਥੀ ਕਾਬਲ ਸਿੰਘ, ਜੋਗਿੰਦਰ ਸਿੰਘ ਸੋਢੀ, ਮਨੋਜ ਕੁਮਾਰ, ਬਲਵਿੰਦਰ ਸਿੰਘ ਜੱਬੋਵਾਲ, ਅਮਨਜੀਤ ਸਿੰਘ, ਗੁਰਵਿੰਦਰ ਸਿੰਘ, ਬਿੱਕਰਮਜੀਤ ਸਿੰਘ, ਸਵਰਨ ਸਿੰਘ, ਗੁਰਦੇਵ ਸਿੰਘ, ਜਤਿੰਦਰ ਸਿੰਘ, ਸੁਖਮਿੰਦਰ ਸਿੰਘ, ਦਲਜੀਤ ਸਿੰਘ ਜੇ ਈ, ਅਮਨਦੀਪ ਸਿੰਘ ਜਾਣੀਆਂ, ਗੁਰਜਿੰਦਰ ਸਿੰਘ,ਸਾਥੀ ਪਰਮਜੀਤ ਸਿੰਘ ਖੱਖ, ਸਾਥੀ ਮੇਜਰ ਸਿੰਘ ਭੱਟੀ, ਕੰਵਲਪਰਕਾਸ਼ ਸਿੰਘ, ਕਸ਼ਮੀਰ ਸਿੰਘ ਮਾਨਾਂਵਾਲਾ, ਨਰਿੰਦਰ ਸਿੰਘ ਖੱਖ, ਭੁਪਿੰਦਰ ਸਿੰਘ, ਹਰਪ੍ਰੀਤ ਸਿੰਘ ਜੇ ਈ।
ਆਦਿ ਆਗੂਆਂ ਨੇ ਸੰਬੋਧਨ ਕਰਦਿਆਂ ਕੇਂਦਰ ਦੀ ਸਰਕਾਰ ਨੂੰ ਤਾੜਨਾ ਕਰਦਿਆਂ ਕਿਹਾ ਕਿ ਕਿਸਾਨ ਵਿਰੋਧੀ ਕਾਲੇ ਕਾਨੂੰਨ ਤਿੰਨ ਆਰਡੀਨੇਸ਼ਨ ਜੋ ਖੇਤੀ ਦੇ ਬਿਲਕੁੱਲ ਉਲਟ ਹਨ, ਤੁਰੰਤ ਵਾਪਿਸ ਲਏ ਜਾਣ।ਮੁਲਾਜ਼ਮਾਂ, ਮਜਦੂਰ ਕਿਸਾਨ ਵਿਰੋਧੀ ਬਿੱਲ 2020 ਜੋ ਲੋਕ ਮਾਰੂ ਹੈ ਤੁਰੰਤ ਵਾਪਿਸ ਲਏ ਜਾਣ। ਜੇਕਰ ਕਿਸਾਨ ਵਿਰੋਧੀ ਕਾਲੇ ਕਾਨੂੰਨ, ਬਿੱਲ 2020 ਵਾਪਿਸ ਨਾ ਲਏ ਤਾਂ ਆਉਣ ਵਾਲੇ ਸਮੇਂ ਦੌਰਾਨ ਸੰਘਰਸ਼ ਹੋਰ ਤਿੱਖੇ ਕੀਤੇ ਜਾਣਗੇ ਅਤੇ ਇਸਦੀ ਸਾਰੀ ਜਿੰਮੇਵਾਰੀ ਸਰਕਾਰ ਦੀ ਹੋਵੇਗੀ। ਅੱਜ ਦੀ ਇਹ ਵਿਸ਼ਾਲ ਰੋਸ ਰੈਲੀ ਕਿਸਾਨੀ ਦੀ ਪੂਰਨ ਹਮਾਇਤ ਕਰਦੇ ਹੋਏ ਜੋ ਵੀ ਸੂਬਾ ਕਮੇਟੀ ਅਗਲੇ ਸੰਘਰਸ਼ ਦੇਵੇਗੀ ਉਸਨੂੰ ਪੂਰਨ ਤੌਰ ਤੇ ਲਾਗੂ ਕੀਤਾ ਜਾਵੇਗਾ।