ਸਿੱਖੀ ਦਾ ਪ੍ਰਚਾਰ ਕਰਨ ਦੀ ਵੱਡੀ ਲੋੜ ਹੈ : ਜਥੇਦਾਰ ਬਾਬਾ ਮੇਜਰ ਸਿੰਘ ਜੀ ਸੋਡੀ
ਰੰਘਰੇਟੇ ਸਿੰਘਾ ਦਾ ਕੁਰਬਾਨੀਆਂ ਭਰਿਆ ਇਤਿਹਾਸ ਲੰਬੇ ਸਮੇ ਤੋ ਦਬਾ ਰਹੇ ਨੇ ਜਾਤੀ ਵਾਦੀ ਇਤਿਹਾਸਕਾਰ : ਗਿਆਨੀ ਮਨਦੀਪ ਸਿੰਘ ਜੀ ਵਿੱਦਿਆਰਥੀ
ਜੰਡਿਆਲਾ ਗੁਰੂ, ਅੰਮ੍ਰਿਤਸਰ, 23 मार्च (ਕੰਵਲਜੀਤ ਸਿੰਘ ਲਾਡੀ) : ਸਿੱਖ ਕੋਮ ਦੇ ਮਹਾਨ ਜਰਨੈਲ ਅਕਾਲੀ ਫੂਲਾ ਸਿੰਘ ਜੀ ਦੀ ੨੦੦ ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮ੍ਰਪਤ ਇੱਕ ਵਿਸ਼ਾਲ ਗੁਰਮਤ ਸਮਾਗਮ ਕਰਵਾਇਆ ਗਿਆ ਪਿੰਡ ਚਾਟੀ ਵਿੰਡ ਦੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਬਾਗ ਵਿਖੇ ਪਰਸੋਂ ਦੇ ਰੋਜ ਤੋ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਤੋਂ ਬਾਅਦ ਅਰਦਾਸ ਉਪਰੰਤ ਖੁਲੇ ਪੰਡਾਲ ਵਿੱਚ ਦਿਵਾਨ ਸਜਾਏ ਗਏ ਸੱਜੇ ਹੋਏ ਦਿਵਾਨਾ ਵਿੱਚ ਪੰਜਾਬ ਦੇ ਮਸ਼ਹੂਰ ਰਾਗੀ ਢਾਡੀ ਤੇ ਉਘੇ ਕਥਾ ਵਾਚਕਾ ਨੇ ਗੁਰਮਤ ਵਿਚਾਰਾ ਸੁਣਾ ਕੇ ਗੁਰੂ ਸੰਗਤਾਂ ਨੂੰ ਨਿਹਾਲ ਕੀਤਾ ਤੇ ਗੁਰੂ ਕੇ ਲੰਗਰ ਵੀ ਉਟਤ ਵਰਤਾਏ ਗਏ ਇਸ ਗੁਰਮਤ ਸਮਾਗਮ ਦੀ ਅਗਵਾਈ ਮਿਸ਼ਲ ਬਾਬਾ ਬੀਰ ਸਿੰਘ ਜੀ ਬਾਬਾ ਧੀਰ ਸਿੰਘ ਜੀ ੧੩੦੦ ਸੋ ਘੋੜ ਸਵਾਰ ਦਸ਼ਮੇਸ ਤਰਨਾ ਦਲ ਦੇ ਸਰਪ੍ਰਸਤ ਸਿੰਘ ਸਾਹਿਬ ਜਥੇਦਾਰ ਬਾਬਾ ਮੇਜਰ ਸਿੰਘ ਜੀ ਸੋਡੀ ਵੱਲੋਂ ਕੀਤੀ ਗਈ ਓਥੇ ਹੀ ਜੱਥੇਦਾਰ ਬਾਬਾ ਮੇਜਰ ਸਿੰਘ ਜੀ ਸੋਡੀ ਵੱਲੋਂ ਸੰਗਤਾਂ ਨੂੰ ਸੰਬੋਧਨ ਕਰਦੇ ਹੋ ਆਖਿਆ ਕਿ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਨੂੰ ਜਾਤ ਪਾਤ ਤੋਂ ਉਪਰ ਉਠ ਕੇ ਇੱਕ ਹੋਣ ਦੀ ਲੋੜ ਹੈੈ
ਤਾਂ ਜੋ ਅਸੀ ਆਪਣੇ ਬੱਚਿਆਂ ਨੂੰ ਆਪਣੇ ਗੁਰੂਵਾਂ ਤੇ ਮਹਾਂ ਬਲੀ ਸੂਰਬੀਰ ਯੋਧਿਆਂ ਦੀਆਂ ਕੁਰਬਾਨੀਆਂ ਤੋ ਜਾਣੂ ਕਰਵਾ ਸਕੀਏ ਤੇ ਓਨਾ ਵੱਲੋਂ ਦਰਸਾਏ ਗਏ ਮਾਰਗ ਤੇ ਚੱਲਣ ਲਈ ਪ੍ਰੇਰਤ ਕਰੀਏ ਤੇ ਵੱਧ ਤੋਂ ਵੱਧ ਸਿੱਖੀ ਦਾ ਪਰਚਾਰ ਕਰਿਏ ਤੇ ਧਰਮ ਪਰਵਤਨ ਕਰ ਚੁੱਕੇ ਸਿੱਖਾ ਨੂੰ ਮੁੜ ਆਪਣੇ ਸਿੱਖ ਧਰਮ ਵਿੱਚ ਆਉਣ ਲਈ ਪ੍ਰੇਰਤ ਕਰਿਏ ਓਥੇ ਇਸ ਗੁਰਮਤ ਸਮਾਗਮ ਵਿੱਚ ਸਮੂਹ ਧਾਰਮਿਕ ਸੰਪਰਦਾਵਾ ਦੇ ਮੁੱਖਿਆ ਨੇ ਤੇ ਪੁਲੀਟੀਕਲ ਪਾਰਟੀਆਂ ਦੇ ਆਗੂਆਂ ਨੇ ਵੀ ਹਾਜਰੀ ਭਰ ਕੇ ਸੰਗਤ ਦਰਸ਼ਨ ਕੀਤੇ ਤੇ ਉਚੇਚੇ ਤੌਰ ਪੁਹਿਚੇ ਰੰਘਰੇਟੇ ਬੁੱਧੀ ਜੀਵੀਆਂ ਵੱਲੋਂ ਸੰਗਤਾਂ ਨੂੰ ਰੰਘਰੇਟੇ ਸੂਰਬੀਰ ਯੋਧਿਆਂ ਦੀਆ ਗੋਰਵਮਈ ਕੁਰਬਾਨੀਆਂ ਤੋ ਜਾਣੂ ਕਰਵਾਇਆ ਓਥੇ ਦਸ਼ਮੇਸ਼ ਤਰਨਾ ਦਲ ਦੇ ਹੈਡ ਪ੍ਰਚਾਰਕ ਭਾਈ ਮਨਦੀਪ ਸਿੰਘ ਵਿੱਦਿਆਰਥੀ ਨੇ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਆਖਿਆ ਕਿ ਮੱਜਬੀ ਸਿੱਖ ਰੰਘਰੇਟੇ ਸਿੰਘਾ ਦਾ ਕੁਰਬਾਨੀਆਂ ਭਰਿਆ ਇਤਿਹਾਸ ਲੰਬੇ ਸਮੇ ਤੋ ਦੁਬਾ ਰਹੇ ਨੇ ਜਾਤੀ ਵਾਦੀ ਇਤਿਹਾਸਕਾਰ ਪਰ ਹੁਣ ਰੰਘਰੇਟੇ ਕੋਮ ਦੇ ਬੁੱਧੀਜੀਵੀ ਕਥਾ ਵਾਚਕ ਕਰਵਾ ਰਹੇ ਨੇ ਸੰਗਤਾਂ ਨੂੰ ਆਪਣੇ ਪੁਰਖਿਆਂ ਦੀਆਂ ਕੁਰਬਾਨੀ ਤੋਂ ਜਾਣੂ ਓਥੇ ਹੀ ਪੰਥ ਅਕਾਲੀ ਤਰਨਾ ਦਲ ਦੇ ਸਿੰਘ ਸਾਹਿਬ ਜੱਥੇਦਾਰ ਬਾਬਾ ਪ੍ਰਗਟ ਸਿੰਘ ਜੀ ਨੇ ਕਿਹਾ ਕੀ ਸਿੱਖੀ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਲਈ ਬਾਣੀ ਤੇ ਬਾਣੇ ਦੇ ਧਾਰਣੀ ਹੋਣ ਦੇ ਨਾਲ ਨਿਤਨੇਮੀ ਹੋਣਾ ਵੀ ਬੁਹਤ ਜਰੂਰੀ ਹੈ।
ਓਥੇ ਹੀ ਇਸ ਸਮਾਗਮ ਵਿੱਚ ਪੁਹਿਚੀਆ ਪਰਮੁਖ ਸ਼ਖਸੀਅਤਾਂ ਨੂੰ ਜਥੇਦਾਰ ਸਿੰਘ ਸਾਹਿਬ ਬਾਬਾ ਮੇਜਰ ਸਿੰਘ ਜੀ ਸੋਡੀ ਵੱਲੋਂ ਗੁਰੂ ਬਖਸ਼ਿਸ ਸਿਰੋਪਾਓ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਇਸ ਧਾਰਮਿਕ ਗੁਰਮਤ ਵਿੱਚ ਜਥੇਦਾਰ ਬਾਬ ਬਲਦੇਵ ਸਿੰਘ ਜੀ, ਬਾਬ ਨਰਿੰਦਰ ਸਿੰਘ ਜੀ ਮਿਸ਼ਲ ਬਾਬਾ ਜੀਵਨ ਸਿੰਘ ਜੀ, ਜਥੇਦਾਰ ਬਾਬ ਸਮਸ਼ੇਰ ਸਿੰਘ ਜੀ ਮਿਸ਼ਲ ਬਾਬਾ ਕੋਠਾ ਸਿੰਘ ਜੀ, ਬਾਬਾ ਪੰਜਾਬ ਸਿੰਘ ਜੀ,ਬਾਬਾ ਹੀਰਾ ਸਿੰਘ ਜੀ, ਬਾਬਾ ਕਰਤਾਰ ਸਿੰਘ ਜੀ ਹਵਾਈ ਅੱਡਾ, ਬਾਬਾ ਹੀਰਾ ਸਿੰਘ ਜੀ (ਛੀਨਾ),ਜਥੇਦਾਰ ਬਾਬਾ ਦਲਬੀਰ ਸਿੰਘ ਜੀ ਮਿਸ਼ਲ ਬਾਬਾ ਜੀਵਨ ਸਿੰਘ ਤਰਨਾ ਦਲ ਸ੍ਰੀ ਅਨੰਦਪੁਰ ਸਾਹਿਬ, ਜਥੇਦਾਰ ਬਾਬਾ ਲਵਪ੍ਰੀਤ ਸਿੰਘ ਜੀ ਸ੍ਰੀ ਅਨੰਦਪੁਰ ਸਾਹਿਬ ਵਾਲੇ , ਰਣਜੀਤ ਸਿੰਘ ਜੀ (ਖਾਲਸਾ),ਹੈੱਡ ਗ੍ਰੰਥੀ ਬਾਬਾ ਜਸਬੀਰ ਸਿੰਘ ਜੀ ਵਿੱਦਿਆਰਥੀ( ਕੋਟ ਬੁੱਢਾ) ,ਦਸ਼ਮੇਸ਼ ਫੋਜ ਰੰਘਰੇਟਾ ਦਲ ਦੇ ਚੈਅਰਮੈਨ ਗੁਰਦਿਆਲ ਸਿੰਘ, ਦਸ਼ਮੇਸ਼ ਫੋਜ ਰੰਘਰੇਟਾ ਦਲ ਦੇ ਪੰਜਾਬ ਪ੍ਰਧਾਨ ਰਜਿੰਦਰ ਸਿੰਘ (ਸੋਢੀ),ਇਤਹਾਸਕਾਰ ਨਰੰਜਣ ਸਿੰਘ ਜੀ (ਆਰਫੀ ),ਗੁਲਜ਼ਾਰ ਸਿੰਘ ਰਾਣੀਕੇ ਸ਼੍ਰੋਮਣੀ ਅਕਾਲੀ ਦਲ , ਐਮ ਐਲ ਏ ਜਸਵਿੰਦਰ ਸਿੰਘ ਰਮਦਾਸ ,ਮੈਡਮ ਸੀਮਾ (ਸੋਢੀ)ਮਹਿਲਾ ਵਿੰਗ ਆਮ ਆਦਮੀ ਪਾਰਟੀ,ਪ੍ਰਧਾਨ ਨਿਰਮਲ ਸਿੰਘ( ਰੰਘਰੇਟਾ ਯੂਥ ਏਕਤਾ), ਐਸ ਐਸ ਪੀ ਜਸਕਰਨ ਸਿੰਘ, ਜਤਿੰਦਰ ਸਿੰਘ (ਨਾਹਿਰ), ਦਲ ਪੰਥ ਦੇ ਹੈੱਡ ਗ੍ਰੰਥੀ ਅਰਸ਼ਪ੍ਰੀਤ ਸਿੰਘ , ਸਰਪੰਚ ਸੁੱਚਾ ਸਿੰਘ, ਸਰਪੰਚ ਬਲਜੀਤ ਸਿੰਘ, ਸਾਬਕਾ ਸਰਪੰਚ ਬਖਸੀਸ਼ ਸਿੰਘ, ਪ੍ਰਤਾਪ ਸਿੰਘ ਮੈਂਬਰ, ਡਾਂ ਬਲਦੇਵ ਸਿੰਘ ਮੈਂਬਰ, ਮੰਨਸਾ ਸਿੰਘ ਮੈਂਬਰ, ਗੁਰਨਾਮ ਸਿੰਘ( ਪ੍ਰਧਾਨ ),ਕਾਬਲ ਸਿੰਘ, ਜੀਵਨ ਸਿੰਘ, ਮੰਗਲ ਸਿੰਘ, ਅਮਰੀਕ ਸਿੰਘ, ਬਾਬਾ ਸ਼ੀਰਾ ਸਿੰਘ, ਸੁਪ੍ਰੀਤ ਸਿੰਘ,ਜਤਿੰਦਰ ਸਿੰਘ, ਮਿੰਠਨ , ਰੇਸ਼ਮ ਸਿੰਘ( ਡੇਰੀ ਵਾਲਾ), ਭਾਈ ਮਨਪ੍ਰੀਤ ਸਿੰਘ (ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ )ਡਾਇੰਮਡ ਪਰਵਾਰ ਅਤੇ ਹੋਰ ਵੀ ਭਾਰਤ ਦੀਆਂ ਵੱਖ ਵੱਖ ਸੰਟੇਟਾ ਤੋਂ ਸੰਗਤਾਂ ਨੇ ਹਾਜਰੀਆਂ ਭਰੀਆਂ