ਜਲੰਧਰ, 16 ਮਾਰਚ (ਕਬੀਰ ਸੌਂਧੀ) : ਹੁਸ਼ਿਆਰਪੁਰ ਵਿੱਚ ਭਾਜਪਾ ਦੇ ਸੀਨੀਅਰ ਨੇਤਾ ਵਿਜੈ ਸਾਂਪਲਾ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ । ਇਸ ਪ੍ਰੈਸ ਕਾਨਫਰੰਸ ਵਿਚ ਵਿਜੈ ਸਾਂਪਲਾ ਨੇ ਹੁਸ਼ਿਆਰਪੁਰ-ਚਿੰਤਪੁਰਨੀ ਨੈਸ਼ਨਲ ਹਾਈਵੇ ਦੀ ਖ਼ਸਤਾ ਹਾਲਤ ਬਾਰੇ ਗੱਲ ਕੀਤੀ। ਵਿਜੇ ਸਾਂਪਲਾ ਨੇ ਪਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਬੀਤੇ ਕਲ ਓਹ ਕੇਂਦਰੀ ਰੋਡ ਤੇ ਪਰਿਵਹਨ ਮੰਤਰੀ ਨਿਤਿਨ ਗਡਕਰੀ ਨੂੰ ਜਲੰਧਰ ਹੁਸ਼ਿਆਰਪੁਰ ਚਿੰਤਪੁਰਨੀ ਨੈਸ਼ਨਲ ਹਾਈਵੇ ਦੇ ਨਵੀਨੀਕਰਨ ਦੇ ਮੁੱਦੇ ਤੇ ਮਿਲੇ ਸਨ ਅਤੇ ਓਹਨਾਂ ਵੱਲੋਂ ਪਹਿਲਾਂ ਵੀ ਇਸ ਹਾਈਵੇ ਦੇ ਨਵੀਨੀਕਰਨ ਸੰਬੰਧੀ ਗੱਲ ਕੀਤੀ ਸੀ।
ਓਹਨਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਪੰਜ ਸੌ ਕਰੋੜ ਦੀ ਰਾਸ਼ੀ ਲੈਂਡ ਇਕੋਸੇਸ਼ਨ ਲਈ ਪੰਜਾਬ ਦੀ ਆਮ ਆਦਮੀ ਸਰਕਾਰ ਨੀ ਦਿੱਤੇ ਗਏ ਸਨ ਅਤੇ ਇਸ ਤੇ ਪੰਜਾਬ ਸਰਕਾਰ ਵਲੋਂ ਸਹੀ ਤਰਾਂ ਕੰਮ ਨਹੀਂ ਕੀਤਾ ਗਿਆ । ਇਸ ਤੋਂ ਇਲਾਵਾ ਓਹਨਾਂ ਕਿਹਾ ਕਿ ਪੰਜਾਬ ਦੇ ਮਾਹੌਲ ਬਾਰੇ ਵੀ ਗੱਲ ਕੀਤੀ, ਉਨਾਂ ਕਿਹਾ ਕਿ ਪੰੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਚਿੰਤਾਜਨਕ ਹੈ ਅਤੇ ਆਏ ਦਿਨ ਗੋਲੀਆਂ ਚਲ ਰਹੀਆਂ ਹਨ।