ਜੰਡਿਆਲਾ ਗੁਰੂ 15 ਮਾਰਚ (ਕੰਵਲਜੀਤ ਸਿੰਘ ਲਾਡੀ) : ਅੱਜ ਜੰਡਿਆਲਾ ਗੁਰੂ ਨੇੜੇ ਪੀਰ ਬਾਬਾ ਘੋੜੇ ਸ਼ਾਹ ਮਾਨੋਵਾਲਾ ਖੂਹ ਵਿਖੇ ਪਤਰਕਾਰ ਅਨਿਲ ਕੁਮਾਰ ਦੇ ਗ੍ਰਹਿ ਵਿਖੇ ਪੰਡਿਤ ਤਿਰਲੋਕ ਜੀ ਵੱਲੋਂ ਘਰ ਵਿਚ ਸੁੱਖ ਸ਼ਾਂਤੀ ਅਤੇ ਪਰਿਵਾਰ ਦੀ ਖੁਸ਼ੀ ਦੇ ਲਈ ਸਤ-ਨਾਰਾਇਣ ਸੁਆਮੀ ਜੀ ਦਾ ਪਾਠ ਕਰਾਇਆ ਗਿਆ।ਸਵੇਰੇ ਪੂਜਾ ਆਰਤੀ ਅਤੇ ਬਾਅਦ ਵਿਚ ਸ਼ਿਵਚਰਚਾ ਕੀਰਤਨ ਸਮਾਗਮ ਕਰਾਇਆ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਗੱਡੀ ਨਸ਼ੀਨ ਪੀਰ ਬਾਬਾ ਘੋੜੇ ਸ਼ਾਹ ਦੇ ਮੁੱਖ ਸੰਚਾਲਕ ਬਾਬਾ ਹਰਪਾਲ ਸਿੰਘ(ਪਾਲਾ) ਅਤੇ ਮਾਨਾਵਾਲਾ ਕਲਾਂ ਧੰਨ ਧੰਨ ਬਾਬਾ ਬੁਰਜ਼ ਸ਼ਾਹ ਜੀ ਦੇ ਮੁੱਖ ਸੇਵਾਦਾਰ ਸੁਦੇਸ਼ ਕੁਮਾਰ ਪਹੁੰਚੇ।
ਕੀਰਤਨ ਸਮਾਰੋਹ ਦੌਰਾਨ ਲੋਕ ਭਗਤੀ ਗੀਤ ਉੱਤੇ ਨੱਚਦੇ ਟੱਪਦੇ ਨਜ਼ਰ ਆਏ ਅਤੇ ਅੰਤ ਵਿੱਚ ਆਰਤੀ ਗਾ ਕੇ ਪੂਜਾ ਦੀ ਸਮਾਪਤੀ ਕੀਤੀ । ਇਸ ਮੌਕੇ ਮਨੋਹਰ ਵਾਟੀਕਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਸੁਰੇਸ਼ ਕੁਮਾਰ ਨੇ ਪ੍ਰਭਾ ਸ਼ੰਕਰ ਸੁਮਨ ਨੂੰ ਆਸ਼ੀਰਵਾਦ ਦਿੱਤਾ ਅਤੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਐਡਵੋਕੇਟ ਸ.ਗਗਨਦੀਪ ਏ. ਆਰ. (ਭਾਰਤੀ ਜਨਤਾ ਪਾਰਟੀ ਹਲਕਾ ਜੰਡਿਆਲਾ ਇੰਚਾਰਜ) ਨੇ ਆਪਣੇ ਸੰਬੋਧਨ ਵਿਚ ਦਸਿਆ ਕਿ ਸਾਡੇ ਲਈ ਜੰਡਿਆਲਾ ਵਾਸੀ ਇਕ ਪਰਿਵਾਰ ਦੀ ਤਰ੍ਹਾਂ ਹੈ ਕਿਉਂਕਿ ਜਿਸ ਤਰ੍ਹਾਂ ਮੇਰੇ ਪੂਜਯ ਪਿਤਾ ਜੀ (ਮਲਕੀਤ ਸਿੰਘ ਏ.ਆਰ.) ਨੇ ਜੰਡਿਆਲਾ ਸ਼ਹਿਰ ਦੀ ਸੇਵਾ ਕੀਤੀ ਹੈ ਮੈਂ ਵੀ ਉਹਨਾਂ ਦੇ ਨਕਸ਼ੇ ਕਦਮ ਤੇ ਚੱਲ ਕੇ ਲੋਕਾਂ ਦੇ ਦੁੱਖ ਸੁੱਖ ਵਿਚ ਚੱਟਾਨ ਦੀ ਤਰਾਂ ਖੜ੍ਹੇ ਰਹਾਂਗਾ। ਭਾਜਪਾ ਐਸ. ਸੀ. ਮੋਰਚਾ ਪੰਜਾਬ ਦੇ ਜਨਰਲ ਸੇਕ੍ਰੇਟਰੀ ਬਲਵਿੰਦਰ ਸਿੰਘ ਗਿੱਲ , ਡਾ.ਰਾਜੂ (ਹੱਡੀਆਂ ਵਾਲੇ), ਜੰਡਿਆਲਾ ਪ੍ਰੈਸ ਕਲੱਬ ਦੇ ਪ੍ਰਧਾਨ ਸ. ਵਿਰੇਂਦਰ ਸਿੰਘ ਮਲਹੋਤਰਾ ,ਸੇਕ੍ਰੇਟਰੀ ਰੌਕੀ ਜੈਨ, ਡਾ. ਅਸ਼ਵਨੀ, ਮਾਝਾ ਪ੍ਰੈੱਸ ਕਲੱਬ ਦੇ ਪ੍ਰਧਾਨ ਗੁਰਦੀਪ ਸਿੰਘ ਨਾਗੀ, ਸ਼ਿੰਦਾ ਲਾਹੌਰੀਆ, ਸੂਬੇਦਾਰ ਕੁਲਵੰਤ ਸਿੰਘ (ਐਲ.ਆਈ.ਸੀ) , ਆਮ ਆਦਮੀ ਪਾਰਟੀ ਦੇ ਕੈਬਿਨੇਟ ਮੰਤਰੀ ਹਰਭਜਨ ਸਿੰਘ ਈ. ਟੀ.ਓ.( ਪੀ.ਡਬਲਯੂ. ਡੀ. ਬਿਜਲੀ ਮੰਤਰੀ ) ਤੇ ਓਹਨਾਂ ਦੇ ਭਰਾ ਸਤਿੰਦਰ ਸਿੰਘ, ਸੁਖਜਿੰਦਰ ਸਿੰਘ, ਜੰਡਿਆਲਾ ਬੀ.ਡੀ. ਪੀ.ਓ ਮਲਕੀਤ ਸਿੰਘ ਪੱਟੀ , ਅਮਰੀਕ ਸਿੰਘ ਨਨੂੰ , ਕੰਵਲਜੀਤ ਸਿੰਘ ਲਾਡੀ, ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਦੇ ਜੰਡਿਆਲਾ ਪ੍ਰਧਾਨ ਪ੍ਰਗਟ ਸਿੰਘ ਆਦਿ ਮੌਜੂਦ ਸਨ।