ਸ਼੍ਰੀ ਗੋਇੰਦਵਾਲ ਸਾਹਿਬ/ਤਰਨਤਾਰਨ,12 ਮਾਰਚ (ਰਾਕੇਸ਼ ਨਈਅਰ ‘ਚੋਹਲਾ’) : ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ 581ਵਾਂ ਅੱਖਾਂ ਦਾ ਵਿਸ਼ਾਲ ਫਰੀ ਕੈਂਪ ਗੁਰੂ ਨਗਰੀ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਲਗਾਇਆ ਗਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਟਰੱਸਟ ਦੇ ਜਿਲ੍ਹਾ ਪ੍ਰਧਾਨ ਪ੍ਰਿੰਸ ਧੁੰਨਾ ਨੇ ਦੱਸਿਆ ਕਿ ਡਾਕਟਰ ਐਸ.ਪੀ ਸਿੰਘ ਓਬਰਾਏ ਦੀ ਯੋਗ ਅਗਵਾਈ ਹੇਠ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਸਮਾਜ ਸੇਵਾ ਦੇ ਅਨੇਕਾਂ ਕਾਰਜ ਕੀਤੇ ਜਾ ਰਹੇ ਹਨ ਤਾਂ ਜੋ ਆਮ ਲੋਕਾਂ ਦਾ ਜੀਵਨ ਪੱਧਰ ਬਿਹਤਰ ਹੋ ਸਕੇ।ਇਸੇ ਲੜੀ ਤਹਿਤ ਟਰੱਸਟ ਵੱਲੋਂ ਟਰੱਸਟ ਦੇ ਮੈਂਬਰ ਗੁਰਪ੍ਰੀਤ ਸਿੰਘ ਸਿੱਧੂ ਦੀ ਯਾਦ ਵਿੱਚ ਸ਼੍ਰੀ ਗੋਇੰਦਵਾਲ ਸਾਹਿਬ ਵਿਖੇ 581ਵਾਂ ਅੱਖਾਂ ਦਾ ਫ੍ਰੀ ਕੈਂਪ ਲਗਾਇਆ ਗਿਆ। ਉਨ੍ਹਾਂ ਦੱਸਿਆ ਕਿ ਲੁਧਿਆਣਾ ਸ਼ਹਿਰ ਦੇ ਸ਼ੰਕਰਾ ਆਈ ਕੇਅਰ ਹਸਪਤਾਲ ਦੇ ਮਾਹਿਰ ਡਾਕਟਰਾਂ ਵੱਲੋਂ 850 ਦੇ ਕਰੀਬ ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ।250 ਮਰੀਜ਼ਾਂ ਨੂੰ ਨਜ਼ਰ ਦੀਆਂ ਐਨਕਾਂ ਦਿੱਤੀਆਂ ਗਈਆਂ,ਲੋੜਵੰਦ ਮਰੀਜ਼ਾਂ ਨੂੰ ਫਰੀ ਦਵਾਈਆਂ ਤਕਸੀਮ ਕੀਤੀਆਂ ਗਈਆਂ।ਇਸ ਤੋਂ ਇਲਾਵਾ 100 ਮਰੀਜ਼ ਅੱਖਾਂ ਦੇ ਆਪ੍ਰੇਸ਼ਨ ਲਈ ਚੁਣੇ ਗਏ।
ਉਨ੍ਹਾਂ ਨੂੰ ਸ਼ੰਕਰਾ ਹਸਪਤਾਲ ਲੁਧਿਆਣਾ ਵਿਖੇ ਅਪਰੇਸ਼ਨ ਕਰਵਾਉਣ ਲਈ ਰਵਾਨਾ ਕਰ ਦਿੱਤਾ ਗਿਆ।ਧੁੰਨਾ ਨੇ ਦੱਸਿਆ ਕਿ ਸਾਰੇ ਮਰੀਜ਼ਾਂ ਦੇ ਆਉਣ ਜਾਣ,ਰਹਿਣ,ਖਾਣ-ਪੀਣ ਦਵਾਈਆਂ ਅਤੇ ਆਪ੍ਰੇਸ਼ਨ ਦਾ ਸਾਰਾ ਖ਼ਰਚਾ ਟਰੱਸਟ ਵੱਲੋਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ‘ਚ ਵੀ ਟਰੱਸਟ ਵੱਲੋਂ ਸਮਾਜ ਭਲਾਈ ਦੇ ਕਾਰਜ ਇਸੇ ਤਰ੍ਹਾਂ ਨਿਰੰਤਰ ਜਾਰੀ ਰਹਿਣਗੇ।ਇਸ ਮੌਕੇ ਟਰੱਸਟ ਦੇ ਮੈਂਬਰ ਰਮਨਦੀਪ ਸਿੰਘ ਭਰੋਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵਿਦੇਸ਼ ਰਹਿੰਦੇ ਪੰਜਾਬੀ ਅਤੇ ਆਰਥਿਕ ਤੌਰ ‘ਤੇ ਸੰਪੰਨ ਵਿਅਕਤੀਆਂ ਨੂੰ ਆਪਣੇ ਪੱਧਰ ‘ਤੇ ਆਪੋ-ਆਪਣੇ ਪਿੰਡਾਂ, ਕਸਬਿਆਂ ਵਿੱਚ ਅੱਖਾਂ ਦੇ ਕੈਂਪ ਲਗਾਉਣ ਦੇ ਉਪਰਾਲੇ ਕਰਨੇ ਚਾਹੀਦੇ ਹਨ।ਇਹ ਛੋਟੇ ਛੋਟੇ ਉਪਰਾਲਿਆਂ ਸਦਕਾ ਲੋੜਵੰਦ ਬਜ਼ੁਰਗ ਜੋ ਸਾਫ਼ ਦੇਖ ਸਕਣ ਤੋਂ ਅਸਮਰਥ ਹਨ ਉਹਨਾਂ ਦੀ ਜ਼ਿੰਦਗੀ ਵਿੱਚ ਮੁੜ ਰੌਸ਼ਨੀ ਆ ਸਕਦੀ ਹੈ।ਉਹਨਾਂ ਨੇ ਡਾ.ਐਸ ਪੀ ਸਿੰਘ ਉਬਰਾਏ,ਸ਼ੰਕਰਾ ਆਈ ਕੇਅਰ ਸੁਸਾਇਟੀ ਲੁਧਿਆਣਾ ਦੇ ਸਮੂਹ ਟੀਮ ਮੈਂਬਰਾਂ ਅਤੇ ਕੈਂਪ ਦੌਰਾਨ ਸੇਵਾ ਨਿਭਾਉਣ ਵਾਲੇ ਸਮੂਹ ਸੇਵਦਾਰਾਂ ਦਾ ਧੰਨਵਾਦ ਕੀਤਾ।ਇਸ ਮੌਕੇ ਵਿਸ਼ੇਸ਼ ਤੌਰ ‘ਤੇ ਸ਼ੰਕਰਾ ਆਈ ਕੇਅਰ ਲੁਧਿਆਣਾ ਦੇ ਸੀਈਓ ਰਵਿੰਦਰਪਾਲ ਚਾਵਲਾ ਨੇ ਟਰੱਸਟ ਦੇ ਮੈਂਬਰਾਂ ਵੱਲੋਂ ਕੀਤੇ ਕੈਂਪ ਦੇ ਪ੍ਰਬੰਧਾਂ ਦੀ ਸ਼ਲਾਘਾ ਕੀਤੀ।ਇਸ ਮੌਕੇ ਮਨਪ੍ਰੀਤ ਸਿੰਘ ਸੰਧੂ,ਮਾਝਾ ਜੋਨ ਪ੍ਰਧਾਨ ਸੁਖਜਿੰਦਰ ਸਿੰਘ ਹੇਰ, ਗੁਰਪ੍ਰੀਤ ਸਿੰਘ ਪੰਨਗੋਟਾ ਜਰਨਲ ਸਕੱਤਰ,ਵਾਈਸ ਪ੍ਰਧਾਨ ਵਿਸ਼ਾਲ ਸੂਦ, ਡਾਕਟਰ ਸਰਬਪ੍ਰੀਤ ਸਿੰਘ, ਡਾ .ਇੰਦਰਪ੍ਰੀਤ ਸਿੰਘ ਧਾਮੀ,ਮਾਸਟਰ ਗੁਰਵਿੰਦਰ ਸਿੰਘ ਬਰਵਾਲਾ,ਕੇ ਪੀ ਗਿੱਲ ਜ਼ਿਲ੍ਹਾ ਪ੍ਰੈੱਸ ਸਕੱਤਰ,ਮੈਂਬਰ ਸਤਨਾਮ ਸਿੰਘ,ਸੰਦੀਪ ਕੌਰ,ਅਮਨਪ੍ਰੀਤ ਕੌਰ,ਪ੍ਰਭਸਿਮਰਨ ਕੋਰ,ਗੁਰਸੀਰਤ ਕੌਰ,ਰਮਨਦੀਪ ਸਿੰਘ ਭਰੋਵਾਲ,ਹਰਪਿੰਦਰ ਸਿੰਘ ਗਿੱਲ,ਸਾਹਿਬ ਸਿੰਘ ਰੱਤੋਕੇ, ਜਪਨੀਤ ਸਿੰਘ ਸੰਧੂ,ਜਗਮਾਨ ਸਿੰਘ ਸਿੱਧੂ,ਬਲਰੂਪ ਸਿੰਘ ਸੰਧੂ, ਅਮਰਬੀਰ ਸਿੰਘ ਗਿੱਲ, ਸਰਬਜੀਤ ਸਿੰਘ ਛੱਬਾ,ਤਰਸੇਮ ਸਿੰਘ ਛਾਪੜੀ,ਗੁਰਪਾਲ ਸਿੰਘ ਭਲਵਾਨ,ਗੁਰਵਿੰਦਰ ਸਿੰਘ ਖੱਖ,ਇਕਬਾਲ ਸਿੰਘ ਸੈਣੀ,ਹਰਦੀਪ ਸਿੰਘ ਹੈਪੀ ਆਦਿ ਹਾਜ਼ਰ ਸਨ ।