ਜੰਡਿਆਲਾ ਗੁਰੂ, 11 ਮਾਰਚ (ਕੰਵਲਜੀਤ ਸਿੰਘ ਲਾਡੀ) : ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਵਿਖੇ ਗਰੀਬ ਪਰਿਵਾਰਾਂ ਨੂੰ ਕੇਂਦਰ ਸਰਕਾਰ ਵਲੋਂ ਜੋ ਕਿ ਕਣਕ ਫ੍ਰੀ ਦਿੱਤੀ ਜਾਂਦੀ ਹੈ ਉਸ ਵਿੱਚ ਡੀਪੂ ਹੋਲਡਰਾ ਦੀ ਚੰਗੀ ਲੁੱਟ ਹੋ ਰਹੀ ਹੈ ਇਹਨਾਂ ਗੱਲਾਂ ਦਾ ਪ੍ਰਗਟਾਵਾ਼ ਭਾਰਤੀ ਜਨਤਾ ਪਾਰਟੀ ਅੈਸੀ ਮੋਰਚਾ ਪੰਜਾਬ ਦੇ ਜਰਨਲ ਸਕੱਤਰ ਬਲਵਿੰਦਰ ਸਿੰਘ ਗਿੱਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਆਖਿਆ ਕਿ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਨਿਗਰਾਨੀ ਹੇਠ ਗਰੀਬ ਪਰਿਵਾਰਾਂ ਨੂੰ ਦਿੱਤੀ ਜਾਣ ਵਾਲੀ ਕਣਕ ਵਿੱਚ ਡਿੱਪੂ ਹੋਲਡਰਾਂ ਤੇ ਅਫਸਰਾਂ ਦੀ ਮਿਲੀ ਭੁਗਤ ਨਾਲ ਪੰਜਾਬ ਵਿੱਚ ਵੱਡੇ ਕੱਟ ਲਗਾ ਕੇ ਲੋਕਾਂ ਨੂੰ ਕਣਕ ਦਿੱਤੀ ਜਾ ਰਹੀ ਹੈ।
ਬਲਵਿੰਦਰ ਸਿੰਘ ਗਿੱਲ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਅਪੀਲ ਕਰਦੇ ਹੋਏ ਆਖਿਆ ਕਿ ਇਸ ਦੀ ਨਿਰਪੱਖ ਜਾਂਚ ਕੀਤੀ ਜਾਵੇ ਅਤੇ ਜੋ ਵੀ ਦੋਸੀ ਪਾਇਆ ਜਾਵੇ ਉਸ ਉਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਸ ਮੋਕੇ ਆਤਮਾ ਸਿੰਘ,ਜਥੇਦਾਰ ਮਹਿੰਦਰ ਸਿੰਘ, ਰੋਬੀ,ਰਾਜਵੰਤ ਕੋਰ,ਕੁਲਦੀਪ ਕੋਰ,ਨਿਰਮਲ ਕੋਰ , ਕੁਲਵੰਤ ਸਿੰਘ , ਰੋਜੀ, ਕਵਲਜੀਤ ਕੋਰ ਸਮਾਜ ਸੇਵਕ ਅਤੇ ਸੋਨੀਆ ਆਦਿ ਹਾਜਰ ਸਨ।