ताज़ा खबरपंजाब

ਅਜਨਾਲੇ ’ਚ ਹੋਈ ਬੇਅਦਬੀ ਲਈ ਮਾਨ ਸਰਕਾਰ ਸਿੱਧੇ ਤੌਰ ’ਤੇ ਜ਼ਿੰਮੇਵਾਰ ਕਿਉਂ ਨਹੀਂ : ਪ੍ਰੋ. ਸਰਚਾਂਦ ਸਿੰਘ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਿਰਾਜਮਾਨ ਪਾਲਕੀ ਸਾਹਿਬ ਵਾਲੀ ਗੱਡੀ ਦੇ ਟੁੱਟੇ ਸ਼ੀਸ਼ਿਆਂ ਨੇ ਸਿੱਖ ਹਿਰਦੇ ਵਲੂੰਧਰ ਦਿੱਤੇ

ਤਰਨਤਾਰਨ/ਅੰਮ੍ਰਿਤਸਰ, 28 ਫਰਵਰੀ (ਰਾਕੇਸ਼ ਨਈਅਰ) : ਭਾਜਪਾ ਦੇ ਸਿੱਖ ਆਗੂ ਅਤੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਲਾਹਕਾਰ ਪ੍ਰੋ:ਸਰਚਾਂਦ ਸਿੰਘ ਖਿਆਲਾ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਫ਼ਰੰਟ ’ਤੇ ਪੂਰੀ ਤਰਾਂ ਫੇਲ ਸਾਬਿਤ ਹੋਈ ਹੈ,ਅਜਨਾਲਾ ਹਿੰਸਕ ਘਟਨਾ ਕਰਮ ਨੇ ਜਿੱਥੇ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ’ਤੇ ਇਕ ਵੱਡਾ ਪ੍ਰਸ਼ਨ ਚਿੰਨ੍ਹ ਖੜ੍ਹਾ ਦਿੱਤਾ ਹੈ, ਉੱਥੇ ਇਸ ਘਟਨਾ ਕਰਮ ਦੌਰਾਨ ਸਾਹਮਣੇ ਆਈ ਇਕ ਤਸਵੀਰ ਨੇ ਸਿੱਖ ਹਿਰਦਿਆਂ ਨੂੰ ਵਲੂੰਧਰ ਕੇ ਰੱਖ ਦਿੱਤਾ ਹੈ।ਜਿਸ ਦੇ ਵਿਚ ਪਾਲਕੀ ਸਾਹਿਬ ਵਾਲੀ ਗੱਡੀ ਨੂੰ ਨਿਸ਼ਾਨਾ ਬਣਾਇਆ ਗਿਆ ਸਾਫ਼ ਨਜ਼ਰ ਆ ਰਿਹਾ ਹੈ,ਜਿਸ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਬਿਰਾਜਮਾਨ ਹਨ। ਇਹ ਸਿਧਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਨਿਰਾਦਰ ਹੈ।

ਸਿੱਖ ਹਿਰਦੇ ਪੰਜਾਬ ਸਰਕਾਰ ਤੋਂ ਜਵਾਬ ਮੰਗ ਦੇ ਹਨ ਕਿ ਉਹ ਦੱਸੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੇ ਲਈ ਪੰਜਾਬ ਸਰਕਾਰ ਸਿੱਧੇ ਤੌਰ ’ਤੇ ਜ਼ਿੰਮੇਵਾਰ ਕਿਉਂ ਨਹੀਂ ਹੈ।ਜਿਸ ਨੇ ਅਜਿਹੇ ਹਾਲਾਤ ਪੈਦਾ ਕਰਨ ਵਿਚ ਰੋਲ ਨਿਭਾਇਆ ਹੈ।ਉਨ੍ਹਾਂ ਕਿਹਾ ਕਿ ਤਸਵੀਰ ਵਾਲੀ ਗੱਡੀ ਜਿਸ ’ਤੇ ਖ਼ਾਲਸਾ ਵਹੀਰ ਲਿਖਿਆ ਸਾਫ਼ ਪੜ੍ਹਿਆ ਜਾ ਸਕਦਾ ਹੈ ਅਤੇ ਗੱਡੀ ਦੇ ਸ਼ੀਸ਼ੇ ਟੁੱਟੇ ਹੋਏ ਸਾਫ਼ ਨਜ਼ਰ ਆਉਂਦੇ ਹਨ।ਭਾਜਪਾ ਆਗੂ ਪ੍ਰੋ:ਸਰਚਾਂਦ ਸਿੰਘ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਸ੍ਰੀ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੇ ਲਈ ਹੀ ਪੰਜਾਬੀਆਂ ਦੇ ਮਨੋਂ ਲੱਥੀ ਅਤੇ ਹੁਣ ਸਤਾ ਧਾਰੀ ਧਿਰ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਰਾਦਰ ਕਰਾਉਣ ਵਿਚ ਹਿੱਸੇਦਾਰ ਸਾਬਤ ਹੋ ਰਹੀ ਹੈ,ਜਿਸ ਦੇ ਲਈ ਉਸ ਨੂੰ ਵੀ ਮੁਆਫ਼ ਨਹੀਂ ਕੀਤਾ ਜਾਵੇਗਾ।ਪੰਜਾਬ ਸਰਕਾਰ ਆਪਣੀਆਂ ਨਾਕਾਮੀਆਂ ’ਤੇ ਜਿਸ ਤਰੀਕੇ ਨਾਲ ਪਰਦੇ ਪਾ ਰਹੀ ਹੈ,ਸਿੱਖ ਕੌਮ ਪੂਰੀ ਤਰਾਂ ਜਾਗਰਿਤ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਹਰੇਕ ਬਾਸ਼ਿੰਦਾ ਪੰਜਾਬ ਵਿਚ ਅਮਨ ਸ਼ਾਂਤੀ ਚਾਹੁੰਦਾ ਹੈ। ਪੰਜਾਬ ਜਿਨ੍ਹਾਂ ਜਿਨ੍ਹਾਂ ਖੇਤਰਾਂ ਵਿਚ ਪਛੜਿਆ ਹੈ ਉਨ੍ਹਾਂ ਵਿਚ ਪੰਜਾਬ ਨੂੰ ਅੱਗੇ ਆਉਣਾ ਚਾਹੀਦਾ ਹੈ।ਪੰਜਾਬ ਸਰਕਾਰ ਕੋਲ ਪੰਜਾਬ ਨੂੰ ਦਰਪੇਸ਼ ਸਮੱਸਿਆਵਾਂ ਵਿਚੋਂ ਉਭਾਰਨ ਦੇ ਲਈ ਕੋਈ ਵੀ ਵਿਜ਼ਨ ਨਹੀਂ ਹੈ।ਪੰਜਾਬ ਵਿਚ ਅਸਮਾਜਿਕ ਤੱਤ ਸਿਰ ਚੁੱਕ ਰਹੇ ਹਨ। ਸਰਕਾਰ ਉਨ੍ਹਾਂ ਨਾਲ ਨਜਿੱਠਣ ਦੀ ਬਜਾਏ ਉਨ੍ਹਾਂ ਨੂੰ ਉਤਸ਼ਾਹ ਕਰਨ ਦਾ ਰੋਲ ਨਿਭਾ ਰਹੀ ਹੈ।ਜੋ ਸਰਹੱਦੀ ਸੂਬਾ ਹੋਣ ਕਰਕੇ ਪੰਜਾਬ ਦੇ ਹਿਤ ਵਿਚ ਨਹੀਂ ਹੈ।ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿਚ ਮੌਜੂਦਾ ਹਾਲਾਤ ਲਈ ਪੰਜਾਬ ਸਰਕਾਰ ਸਿੱਧੇ ਤੌਰ ’ਤੇ ਜ਼ਿੰਮੇਵਾਰ ਹੈ।ਉਨ੍ਹਾਂ ਕਿਹਾ ਕਿ ਅਜਨਾਲਾ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਹੈ।ਉਸ ਦੇ ਲਈ ਵੀ ਰਾਜ ਸਰਕਾਰ ਜ਼ਿੰਮੇਵਾਰ ਹੈ ਅਤੇ ਸਰਕਾਰ ਨੂੰ ਆਪਣੀਆਂ ਜ਼ਿੰਮੇਵਾਰੀਆਂ ਤੋਂ ਪੰਜਾਬ ਦੇ ਲੋਕ ਭੱਜਣ ਨਹੀਂ ਦੇਣਗੇ।  

ਉਨ੍ਹਾਂ ਕਿਹਾ ਕਿ ਦਿੱਲੀ ਵਿਚ ਜਿਸ ਤਰਾਂ ਕੇਜਰੀਵਾਲ ਸਰਕਾਰ ਘਿਰ ਚੁੱਕੀ ਹੈ,ਵੀ ਸਾਬਤ ਕਰਦਾ ਹੈ ਕਿ ਕੇਜਰੀਵਾਲ ਸਰਕਾਰ ਚਲਾਉਣ ਦੇ ਸਮਰੱਥ ਨਹੀਂ ਹੈ। ਸਿਰਫ਼ ਤੇ ਸਿਰਫ਼ ਭਾਜਪਾ ਹੀ ਦੇਸ਼,ਪੰਜਾਬ ਅਤੇ ਭਾਰਤੀ ਸਮਾਜ ਨੂੰ ਅਗਵਾਈ ਦੇਣ ਦੇ ਯੋਗ ਹੈ। ਉਨ੍ਹਾਂ ਕਿਹਾ ਕਿ ਦਿੱਲੀ ’ਚ ਉਪ ਮੁੱਖਮੰਤਰੀ ਸਿਸੋਦੀਆ ਅਤੇ ਪੰਜਾਬ ਦੇ ਤਿੰਨ ਆਪ ਵਿਧਾਇਕਾਂ ਦਾ ਜੇਲ੍ਹ ਯਾਤਰਾ ਦੱਸ ਰਿਹਾ ਹੈ ਕਿ ਆਮ ਆਦਮੀ ਪਾਰਟੀ ਹੁਣ ਭ੍ਰਿਸ਼ਟਾਚਾਰ ਵਿਚ ਨੱਕੋ-ਨੱਕ ਡੁੱਬ ਚੁੱਕੀ ਹੈ।

Related Articles

Leave a Reply

Your email address will not be published.

Back to top button