ਅੰਮ੍ਰਿਤਸਰ/ਜੰਡਿਆਲਾ ਗੁਰੂ, 28 ਫਰਵਰੀ (ਕੰਵਲਜੀਤ ਸਿੰਘ ਲਾਡੀ) : ਭਾਰਤ ਸਰਕਾਰ ਦੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੇ ਸਹਿਯੋਗ ਨਾਲ ਅਤੇ ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਨਵੀਂ ਦਿੱਲੀ ਵੱਲੋਂ ਖੇਲੋ ਇੰਡੀਆ ਵੂਮੈਨ ਟ੍ਰੈਕ ਸਾਈਕਲਿੰਗ ਲੀਗ ਦੀ ਸ਼ੁਰੂਆਤ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਟ੍ਰੈਕ ਵਿਖ਼ੇ ਕਰਵਾਈ ਗਈ l
ਇਸ ਮੌਂਕੇ ਮੁੱਖ ਮਹਿਮਾਨ ਪ੍ਰਸਿੱਧ ਖੇਡ ਪ੍ਰੋਮੋਟਰ ਗੁਰਿੰਦਰ ਸਿੰਘ ਮੱਟੂ ਅਤੇ ਪ੍ਰਸਿੱਧ ਸਮਾਜ ਸੇਵੀ ਅੰਗਰੇਜ ਸਿੰਘ ਪੰਨੂ ਨੇ ਹਾਜ਼ਰੀ ਭਰੀ ਸਾਇਕਲਿੰਗ ਕੋਚ ਜੀਐਂਨਡੀਯੂ ਰਾਜੇਸ਼ ਕੋਸ਼ਿਕ ਅਤੇ ਜ਼ਿਲ੍ਹਾ ਸਾਈਕਲਿੰਗ ਕੋਚ ਸਿਮਰਨਜੀਤ ਸਿੰਘ ਨੇ ਸਾਂਝੇ ਤੌਰ ਤੇ ਜਾਣਕਾਰੀ ਦਿੰਦਿਆਂ ਕਿਹਾ ਵੁਮੈਨ ਈਲੀਟ (ਟਾਈਮ ਟ੍ਰਾਇਲ) ਗਰੁੱਪ ਵਿਚ ਲੇਜਿਜ ਅਗਮੋ , ਲੱਦਾਖ ਪਹਿਲਾ ਸਥਾਨ, ਪ੍ਰਭਜੋਤ ਕੌਰ ਜੀ. ਐਨ. ਡੀ. ਯੂ਼.ਦੂਸਰਾ ਸਥਾਨ, ਆਰਤੀ , ਤੀਸਰਾ ਸਥਾਨ, ਐਨਆਈ.ਐਸ. ਹਾਸਲ ਕੀਤਾ। ਜੂਨੀਅਰ ਵਰਗ ਵਿੱਚ ਹਿਮਾਂਸ਼ੀ ਸਿੰਘ, ਪਹਿਲਾ ਸਥਾਨ, ਹਰਿਆਣਾ, ਅਨੁਰੀਤ ਗੋਰਾਇਆ, ਦੂਸਰਾ ਸਥਾਨ, ਪੰਜਾਬ, ਪੁਸ਼ਪਾ ਕੁਮਾਰੀ, ਤੀਸਰਾ ਸਥਾਨ,ਐਨ. ਆਈ.ਐਸ. ਨੇ ਹਾਸਲ ਕੀਤਾ।
ਸਬ ਜੂਨੀਅਰ ਅਤੇ ਯੂਥ ਏਜ ਵਰਗ ਵਿੱਚ ਸਰਿਤਾ ਕੁਮਾਰੀ ਨੇ ਪਹਿਲਾ , ਐਨ.ਆਈ.ਐਸ ਪਟਿਆਲਾ, ਸੁਹਾਨੀ ਕੁਮਾਰੀ ਨੇ ਦੂਸਰਾ ਸਥਾਨ, ਐਨ.ਆਈ.ਐਸ. ਪਟਿਆਲਾ, ਸੰਤੋਸ਼ੀ ਓਰਾਨ ਨੇ ਤੀਸਰਾ ਸਥਾਨ, ਐਨ.ਆਈ.ਐਸ.ਪਟਿਆਲਾ ਨੇ ਹਾਸਲ ਕੀਤਾ। ਇਸ ਮੌਂਕੇ ਲੀਗ ਖੇਡ ਮੁਕਾਬਲਿਆਂ ਵਿੱਚ ਸ਼੍ਰੀ ਨੀਰਜ ਤਨਵਰ (ਜੁਆਇੰਟ ਸਕੱਤਰ ਸਾਇਕਲਿੰਗ ਫੈਡਰੇਸ਼ਨ ਆਫ ਇੰਡੀਆ) ਗੁਰਮੀਤ ਸਿੰਘ, ਰੌਸ਼ਨ, ਜੋਗਿੰਦਰ ਸਿੰਘ, ਰਾਜ਼ੇਸ਼ ਕੌਸ਼ਿਕ , ਉਂਕਾਰ ਸਿੰਘ, ਨੇਹਾ, ਹਰਸ਼ਵੀਰ ਸਿੰਘ,ਅਤੇ ਸੁਨੀਲ ਕੁਮਾਰ ,ਮੌਜੂਦ ਸਨ।