ਜੰਡਿਆਲਾ ਗੁਰੂ, 27 ਫਰਵਰੀ (ਕੰਵਲਜੀਤ ਸਿੰਘ ਲਾਡੀ) : ਸੇਂਟ ਸੋਲਜ਼ਰ ਇਲੀਟ ਕਾਨਵੈਂਟ ਸਕੂਲ ਜੰਡਿਆਲਾ ਗੁਰੂ ਵਿੱਚ L.K.G ਅਤੇ U.K.G ਦੇ ਬੱਚਿਆਂ ਨੇ ਸੁਪਨਿਆਂ ਦੀ ਲੰਬੀ ਉਡਾਣ ਭਰੀ । ਇੱਕ ਅਹਿਮ ਮੁਕਾਬਲੇ “Mean of Transport” ਵਿੱਚ ਬੱਚਿਆਂ ਨੇ ਆਪਣੇ ਅੰਦਰ ਛੁਪੀਆਂ ਭਾਵਨਾਵਾਂ ਨੂੰ ਸ਼ਾਨਦਾਰ ਪ੍ਰੋਜੈਕਟ ਬਣਾ ਕੇ ਪੇਸ਼ ਕੀਤਾ । ਸ੍ਰੀ ਮਤੀ ਨੀਲਾਕਸ਼ੀ ਗੁਪਤਾ ਦੀ ਰਹਿਨੁਮਾਈ ਵਿੱਚ L.K.G ਅਤੇ U.K.G ਦੇ ਬੱਚਿਆਂ ਨੇ ਸ਼ਾਨਦਾਰ ਪ੍ਰੋਜੈਕਟ ਬਣਾਏ ।
ਕਿਸੇ ਨੇ ਹਵਾਈ ਜਹਾਜ਼, ਕਿਸੇ ਨੇ ਸਕੂਲ ਬੱਸ, ਕਿਸੇ ਨੇ ਕਾਰ, ਕਿਸੇ ਨੇ ਘੜੀ, ਕਿਸੇ ਨੇ ਵੈਨ ਤੇ ਕਿਸੇ ਨੇ ਹੈਲੀਕਾਪਟਰ ਬਣਾਇਆ ਤੇ ਉਸ ਬਾਰੇ ਵਿਚਾਰ ਵਿਟਾਂਦਰਾ ਕੀਤਾ ।ਇਸ ਵਿੱਚ ਸੁਰਿੰਦਰ ਕੌਰ, ਰਮਨ ਗਿੱਲ, ਰਮਨਪ੍ਰੀਤ ਕੌਰ, ਨਵਦੀਪ, ਰਿਸੂ ਜੌਹਰ, ਨਿਸ਼ਾ ਭੰਡਾਰੀ ਨੇ ਅਹਿਮ ਯੋਗਦਾਨ ਪਾਇਆ । ਇਹਨਾਂ ਬੱਚਿਆਂ ਦੀ ਹੌਸਲਾ ਅਫਜਾਈ ਸਕੂਲ ਦੇ ਡਾਇਰੈਕਟਰ ਡਾ. ਮੰਗਲ ਸਿੰਘ ਕਿਸ਼ਨਪੁਰੀ ਅਤੇ ਪ੍ਰਿੰਸੀਪਲ ਸ੍ਰੀ ਮਤੀ ਅਮਰਪ੍ਰੀਤ ਕੌਰ ਨੇ ਕੀਤੀ ।