ਜਲੰਧਰ 24 ਫਰਵਰੀ (ਹਰਜਿੰਦਰ ਸਿੰਘ) : ਪੰਜਾਬੀ N.R.I ਪੰਜਾਬ ਵਿੱਚ ਲੰਮੇ ਸਮੇ ਤੋ ਆਪਣੀਆ ਜਮੀਨਾ, ਕੋਠੀਆਂ, ਪਲਾਟਾ, ਅਤੇ ਜੱਦੀ ਘਰਾ ਤੇ ਪੁਲਿਸ ਜਾਂ ਮੰਤਰੀਆ ਦੀ ਮਿਲੀ- ਭੁਗਤ ਨਾਲ ਕੀਤੇ ਨਜਾਇਜ ਕਬਜਿਆ ਦੇ ਸਬੰਧ ਵਿੱਚ ਅੱਜ ਵੀ ਪੰਜਾਬ ਦੀਆ ਵੱਖ ਵੱਖ ਅਦਾਲਤਾ ਵਿੱਚ ਲੜ ਰਹੇ ਹਨ NRI ਦੀਆਂ ਸਿਆਣਪਾ ਤੇ ਪੰਜਾਬ ਪ੍ਰਤੀ ਉਸਾਰੂ ਸੋਚਾਂ ਸਾਨੂੰ ਲੈ ਡੁਬੀਆਂ ਸਾਡੀ ਬਦਕਿਸਮਤੀ ਕਿ ਅੱਜ ਸਾਨੂੰ ਇਸ ਮੰਚ ਤੇ ਆਉਣਾ ਪਿਆ। ਪੰਜਾਬ ਦੇ N.R.I ਤੇ ਪਿਛਲੇ ਕਾਫੀ ਲੰਮੇ ਸਮੇ ਤੋ ਲੈ ਕੇ ਅਜ ਤਕ ਇੱਕ ਝੂਠੇ ਪਰਚਿਆਂ ਦਾ ਦੌਰ ਚਲ ਰਿਹਾ ਹੈ ਅਜ ਅਸੀ ਇਸ ਗਲ ਦਾ ਐਲਾਨ ਕਰਨ ਆਏ ਹਾਂ ਕਿ ਜਿੰਨੇ ਵੀ ਐਨ. ਆਰ. ਆਈ ਭੈਣਭਰਾਵਾਂ ਤੇ ਵੀ ਝੂਠੇ ਪਰਚੇ ਹੋਏ ਹਨ ਸਾਡੇ ਨਾਲ ਸੰਪਰਕ ਕਰਕੇ ਆਪਣੇ ਨਾਮ ਦਰਜ ਕਰਾਉਣ।ਪੰਜਾਬ ਦੀਆਂ ਜੇਲਾਂ ਵਿੱਚ ਬੰਦ ਐਨ ਆਰ ਆਈ ਦੇ ਵਾਰਸਾ ਨੂੰ ਇਸ ਮੰਚ ਤੋਂ ਅਪੀਲ ਕਰਨ ਆਏ ਹਾਂ ਕਿ ਜੇਲਾਂ ਵਿੱਚ ਬੰਦ ਐਨ ਆਰ ਆਈ ਵਿਅਕਤੀਆ ਦੇ ਵੇਰਵੇ ਸਾਡੇ ਕੋਲ ਦਰਜ ਕਰਾਉਣ ਅਸੀ ਉਹਨਾ ਦੇ ਕੇਸਾ ਦੀ ਪੈਰਵਾਈ ਅਤੇ ਰਿਹਾਈ ਲਈ ਸਰਕਾਰ ਨਾਲ ਗਲਬਾਤ ਸ਼ੁਰੂ ਕਰਾਂਗੇ।
ਪਿਛਲੇ ਕਾਫੀ ਲੰਮੇ ਸਮੇਂ ਤੋਂ ਲੈ ਕੇ ਅਜ ਤੱਕ ਪੰਜਾਬ ਵਿੱਚ ਜਿੰਨੇ ਵੀ ਐਨ ਆਰ ਆਈ ਕਤਲ ਕੀਤੇ ਗਏ ਉਹਨਾ ਦੇ ਵੇਰਵੇ ਇਕਠੇ ਕਰਕੇ, ਸਰਕਾਰਾ ਵਲੌ ਸਮੇ- ਸਮੇ ਤੇ ਕਾਰਵਾਈ ਕੀਤੀ ਗਈ, ਸਮਾਜ ਵਿੱਚ ਉਹਨਾ ਦੇ ਵੇਰਵਿਆ ਦੀ ਰਿਪੋਰਟ ਪੇਸ਼ ਕਰਕੇ ਸਰਕਾਰ ਤੋ ਇਨਸਾਫ ਦੀ ਮੰਗ ਕਰਾਂਗੇ। ਵਿਦੇਸ਼ਾ ਵਿੱਚ ਜਾਂ ਪੰਜਾਬ ਵਿੱਚ ਵਸਦੇ ਮੁੰਡੇ ਜਾਂ ਕੁੜੀਆਂ (ਸਟੂਡੈਂਟਸ) ਆਪਣੇ ਵਿਆਹ ਤੌ ਬਾਅਦ ਜੇਕਰ ਇੱਕ ਦੂਜੇ ਨਾਲ ਧੋਖਾ ਕਰਦੇ ਹਨ ਤਾਂ ਉਹ ਸਾਡੇ ਮੁਖ ਦਫਤਰ ਨਾਲ ਸੰਪਰਕ ਕਰਨ ਅਸੀ ਉਹਨਾ ਦੀ ਲੋੜੀਂਦੀ ਕਾਨੂੰਨੀ ਸਹਾਇਤਾ ਕਰਾਂਗੇ ਜਾਂ ਉਹਨਾ ਬਦਕਿਸਮਤ ਮਾਪਿਆਂ ਦੇ ਬੱਚੇ ਜੋ ਵਿਦੇਸ਼ਾ ਵਿੱਚ ਜਾ ਕੇ ਨਸੀਆਂ ਦੀ ਲਪੇਟ ਵਿੱਚ ਆ ਗਏ ਹਨ ਤੇ ਉਹ ਘਰ ਵਾਪਸੀ ਨਹੀ ਕਰ ਸਕਦੇ ਉਹਨਾ ਦੇ ਵਾਰਸ ਸਾਡੇ ਨਾਲ ਉਹਨਾ ਦੀ ਘਰ ਵਾਪਸੀ ਲਈ ਸਾਡੇ ਨਾਲ ਸੰਪਰਕ ਕਰ ਸਕਦੇ ਹਨ।