ਘੱਟ ਗਿਣਤੀ ‘ਤੇ ਹਮਲੇ ਬਰਦਾਸ਼ਤ ਨਹੀਂ ਕੀਤੇ ਜਾਣਗੇ : ਗਿੱਲ
ਸੀਨੀਅਰ ਪਾਸਟਰ ਕੁਲਜਿੰਦਰ ਬਣੇ ਪੰਜਾਬ ਦੇ ਚੇਅਰਮੈਨ
ਕੁਲਵੰਤ ਨਾਗੋਕੇ ਨੂੰ ਬਣਾਇਆ ਵਾਈਸ ਚੇਅਰਮੈਨ ਪੰਜਾਬ
ਰਈਆ/ਅੰਮ੍ਰਿਤਸਰ, 23 ਫਰਵਰੀ (ਰਾਕੇਸ਼ ਨਈਅਰ ਚੋਹਲਾ) : ‘ਘੱਟ ਗਿਣਤੀਆਂ ਲੋਕਾਂ ‘ਤੇ ਨਸਲੀ ਹਮਲੇ ਬਰਦਾਸਿਤ ਨਹੀਂ ਕੀਤੇ ਜਾਣਗੇ’।ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਘੱਟ ਗਿਣਤੀਆਂ ਲੋਕ ਭਲਾਈ ਸੰਸਥਾ ਰਜਿ. ਦੇ ਪ੍ਰਧਾਨ ਸ.ਸਤਨਾਮ ਸਿੰਘ ਗਿੱਲ ਨੇ ਕੀਤਾ।ਚੇਤੇ ਰਹੇ ਕਿ ਸੰਸਥਾ ਦੇ ਪ੍ਰਧਾਨ ਵੀਰਵਾਰ ਨੂੰ ਰਈਆ ਖੁਰਦ ਸਲੋਮ ਚਰਚ ਵਿਖੇ ਈਸਾਈ ਭਾਈਚਾਰੇ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰ ਰਹੇ ਸਨ।
ਉਨ੍ਹਾਂ ਨੇ ਕਿਹਾ ਕਿ ਸਰਕਾਰਾਂ ਨੇ ਈਸਾਈ ਭਾਈਚਾਰੇ ਦੀਆਂ ਵੋਟਾਂ ਬਟੋਰੀਆਂ ਹਨ,ਪਰ ਇਸ ਵਰਗ ਨਾਲ ਪੱਖਪਾਤ ਕਰਦੇ ਹੋਏ,ਘੱਟ ਗਿਣਤੀਆਂ ਦੇ ਲੋਕਾਂ ਲਈ ਬਣਾਈਆਂ ਯੋਜਨਾਵਾਂ ਤੋਂ ਚਾਲ ਨਾਲ ਲਾਂਭੇ ਰੱਖਿਆ ਹੈ।
ਇਸ ਮੌਕੇ ਸਤਨਾਮ ਸਿੰਘ ਗਿੱਲ ਨੇ ਈਸਾਈ ਭਾਈਚਾਰੇ ਨੂੰ ਸੰਸਥਾ ਵਿੱਚ ਨੁਮਾਇੰਦਗੀ ਦਿੰਦੇ ਹੋਏ ਪਾਸਟਰ ਕੁਲਜਿੰਦਰ ਸਿੰਘ ਨੂੰ ਘੱਟ ਗਿਣਤੀਆਂ ਲੋਕ ਭਲਾਈ ਸੰਸਥਾ ਦੇ ਕਿਰਸਚਨ ਵਿੰਗ ਪੰਜਾਬ ਦੇ ਚੇਅਰਮੈਨ ਅਤੇ ਕੁਲਵੰਤ ਨਾਗੋਕੇ ਨੂੰ ਸੂਬੇ ਦਾ ਵਾਈਸ ਚੇਅਰਮੈਨ ਨਾਮਜ਼ਦ ਕਰਦੇ ਹੋਏ ਨਿਯੁਕਤੀ ਪੱਤਰ ਅਤੇ ਆਈ ਕਾਰਡ ਸੌਂਪੇ।
ਇਸ ਮੌਕੇ ਸੰਸਥਾ ਦੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਜੋਧੇ,ਪੀਏ ਗੁਰਪ੍ਰੀਤ ਸਿੰਘ ਖਾਲਸਾ,ਪ੍ਰੇਮ ਜਲਾਲਾਬਾਦ,ਬਿਸਪ ਜੋਗਿੰਦਰ,ਪਾਸਟਰ ਪਲਵਿੰਦਰ,ਸਲਿਮ ਖਾਨ ਅਤੇ ਪਾਰਸ ਗਿੱਲ ਆਦਿ ਹਾਜਰ ਸਨ।