ताज़ा खबरपंजाब

ਤੁਰਕੀ ਤੇ ਸੀਰੀਆ ਵਿਚ ਕੁਦਰਤੀ ਆਫਤ ਆਉਣ ਨਾਲ ਅਨੇਕਾਂ ਲੋਕਾਂ ਦੀਆਂ ਗਈਆਂ ਜਾਨਾਂ ਤੇ ਅਨੇਕਾਂ ਹੋਏ ਘਰੋਂ ਬੇਘਰ ਮਦਦ ਦੇ ਲਈ ਆਏ ਅੱਗੇ ਵਿਨੋਦ ਸ਼ਰਮਾ ਤੇ ਸੋਨੂੰ ਜੰਡਿਆਲਾ

ਜੰਡਿਆਲਾ ਗੁਰੂ (ਕੰਵਲਜੀਤ ਸਿੰਘ ਲਾਡੀ) : ਤੁਰਕੀ ਤੇ ਸੀਰੀਆ ਵਿੱਚ ਕੁਦਰਤੀ ਆਫਤ ਆਉਣ ਕਰਕੇ ਅਨੇਕਾਂ ਲੋਕਾਂ ਦੀਆਂ ਜਾਨਾਂ ਗਈਆਂ ਤੇ ਅਨੇਕਾਂ ਲੋਕ ਹੋਏ ਘਰੋਂ ਬੇਘਰ ਭੂਚਾਲ ਦੇ ਝਟਕਿਆਂ ਨਾਲ ਇਮਾਰਤਾਂ ਨੂੰ ਡਿਗਦਿਆਂ ਵੇਖ ਕੇ ਦੁਨੀਆਂ ਵਿਚ ਹਾਹਾਕਾਰ ਮੱਚ ਚੁੱਕੀ ਹੈ ਅਤੇ ਹਰ ਕੋਈ ਸਰਬੱਤ ਦੇ ਭਲੇ ਦੀ ਅਰਦਾਸ ਕਰ ਰਿਹਾ ਹੈ।

ਪੱਤਰਕਾਰਾਂ ਨਾਲ ਪ੍ਰੈੱਸ ਕਾਨਫਰੰਸ ਦੌਰਾਨ ਗੱਲਬਾਤ ਕਰਦੇ ਹੋਏ ਐੱਨ ਸੀ ਡਬਲਿਊ ਸੀ ਸੰਗਠਨ ਦੇ ਰਾਸ਼ਟਰੀ ਪ੍ਰਧਾਨ ਵਿਨੋਦ ਸ਼ਰਮਾ ਤੇ ਯੂਥ ਵਿੰਗ ਦੇ ਰਾਸ਼ਟਰੀ ਪ੍ਰਧਾਨ ਸਰਬਜੀਤ ਸਿੰਘ ਸੋਨੂੰ ਜੰਡਿਆਲਾ ਨੇ ਦੱਸਿਆ ਕਿ ਤੁਰਕੀ ਅਤੇ ਸੀਰੀਆ ਵਿਚ ਆਈ ਵੀਡੀਓ ਵੇਖ ਕੇ ਦਿਲ ਨੂੰ ਬਹੁਤ ਦੁੱਖ ਲੱਗਿਆ ਜਦ ਲੋਕਾਂ ਨੂੰ ਆਪਣੀਆਂ ਹੀ ਇਮਾਰਤਾਂ ਦੇ ਥੱਲੇ ਫਸੇ ਹੋਏ ਅਨੇਕਾਂ ਲੋਕਾਂ ਨੂੰ ਜਾਨ ਬਚਾਉਂਦੇ ਵੇਖਿਆ ਤੇ ਲੋਕਾਂ ਦੇ ਸੁਪਨਿਆਂ ਨਾਲ ਬਣਾਏ ਹੋਏ ਘਰ

ਇਕ ਮਿੰਟ ਵਿਚ ਕਿਵੇਂ ਢਾਹ-ਢੇਰੀ ਹੋ ਗਏ ਇਸ ਨੂੰ ਵੇਖ ਕੇ ਹਰ ਇਨਸਾਨ ਦਾ ਦਿਲ ਦੁਖੀ ਹੋਇਆ। ਛੋਟੇ-ਛੋਟੇ ਮਾਸੂਮ ਬੱਚਿਆਂ ਨੂੰ ਵੇਖ ਕੇ ਹਰ ਇਨਸਾਨ ਰੋ ਪਿਆ ਇਸ ਮੌਕੇ ਤੇ ਐੱਨ ਸੀ ਡਬਲਿਊ ਸੀ ਸੰਗਠਨ ਦੀ ਸਮੁੱਚੀ ਟੀਮ ਨੇ ਮਦਦ ਦੇ ਲਈ ਅੱਗੇ ਆਈ ਤੇ ਵਾਹਿਗੁਰੂ ਅੱਗੇ ਇੱਕ ਜੁੱਟ ਹੋ ਕੇ ਅਰਦਾਸ ਕੀਤੀ ਕੀ ਵਾਹਿਗੁਰੂ ਸਰਬੱਤ ਦਾ ਭਲਾ ਕਰੇ। ਉਨ੍ਹਾਂ ਦੱਸਿਆ ਕਿ ਇਸ ਦੁੱਖ ਦੀ ਘੜੀ ਵਿਚ ਇੰਡੀਆ ਦੇ ਲੋਕ ਤੁਰਕੀ ਤੇ ਸੀਰੀਆ ਨਾਲ ਖੜ੍ਹੇ।

ਇਸ ਮੌਕੇ ਬੱਲੀ ਤਿਵਾਰੀ,ਐਡਵੋਕੇਟ ਸੰਜੇ ਵਰਮਾ,ਬੱਬੀ ਸ਼ਰਮਾ,ਕਮਲ ਸੱਭਰਵਾਲ, ਡਾਕਟਰ ਮਦਨਦਾਸ,ਗੁਰਮੁਖ ਸਿੰਘ, ਰਣਜੀਤ ਸਿੰਘ,ਅਨਿਲ ਚੋਪੜਾ, ਸੁਰਜੀਤ ਸਿੰਘ,ਸਤਨਾਮ ਸਿੰਘ,ਗੁਰਤੇਜ ਸਿੰਘ, ਬੱਲਸ਼ੇਰ ਸਿੰਘ,ਰਾਜੇਸ਼ ਮਲਹੋਤਰਾ,ਹਰਜੀਤ ਸਿੰਘ ਵੇਰਕਾ,ਮਾਨਵ ਕਾਲੀਆਂ,ਸੁਖਵਿੰਦਰ ਸਿੰਘ,ਰਣਜੀਤ ਸਿੰਘ ਆਦਿ ਹਾਜ਼ਰ ਸਨ।

Related Articles

Leave a Reply

Your email address will not be published.

Back to top button