ताज़ा खबरपंजाब

ਜਲੰਧਰ ਦੇ ਲਤੀਫਪੁਰਾ ‘ਚ ਅੱਜ ਤੋਂ ਲਗਾਤਾਰ ਭੁੱਖ ਹੜਤਾਲ ਤੇ ਬੈਠੇ ਲੋਕ

ਸਰਕਾਰੀ ਬੀਬੀ ਭਾਨੀ ਕੰਪਲੈਕਸ ‘ਚ ਫਲੈਟਾਂ ਦੀ ਪੇਸ਼ਕਸ਼ ਠੁਕਰਾਈ

ਜਲੰਧਰ, 14 ਫਰਵਰੀ (ਕਬੀਰ ਸੌਂਧੀ) : ਜਲੰਧਰ ‘ਚ ਦੋ ਚੋਣਾਂ ਸਿਰ ‘ਤੇ ਹਨ ਅਤੇ ਲਤੀਫਪੁਰਾ ਦਾ ਮਾਮਲਾ ਸਰਕਾਰ ਲਈ ਮੁਸੀਬਤ ਬਣਦਾ ਜਾ ਰਿਹਾ ਹੈ । ਲਤੀਫਪੁਰਾ ਵਿੱਚ ਨਗਰ ਸੁਧਾਰ ਟਰੱਸਟ ਵੱਲੋਂ ਜਿਨ੍ਹਾਂ ਲੋਕਾਂ ਦੇ ਘਰ ਢਾਹ ਦਿੱਤੇ ਗਏ ਸਨ, ਉਨ੍ਹਾਂ ਨੂੰ ਸਰਕਾਰ ਵੱਲੋਂ ਵਿਚਲਾ ਹੱਲ ਕੱਢ ਕੇ ਬੀਬੀ ਭਾਨੀ ਕੰਪਲੈਕਸ ਦੇ ਪਿੱਛੇ ਕਾਲੀਆ ਕਲੋਨੀ ਅਤੇ ਅਮਰਦਾਸ ਨਗਰ ਵਿੱਚ ਫਲੈਟ ਦੇਣ ਦੀ ਪੇਸ਼ਕਸ਼ ਕੀਤੀ ਗਈ ਸੀ, ਪਰ ਲੋਕਾਂ ਨੇ ਸਰਕਾਰ ਦੀ ਇਸ ਪੇਸ਼ਕਸ਼ ਨੂੰ ਠੁਕਰਾ ਦਿੱਤਾ ਹੈ।

ਲੋਕਾਂ ਨੇ ਅੱਜ ਤੋਂ ਲਤੀਫਪੁਰਾ ਵਿੱਚ ਸਰਕਾਰ ਖ਼ਿਲਾਫ਼ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ। ਲੋਕ ਕਹਿੰਦੇ ਹਨ ਕਿ ਉਹ ਕਿਤੇ ਨਹੀਂ ਜਾਣਗੇ । ਉਹ ਵਾਪਸ ਲਤੀਫਪੁਰਾ ਵਿੱਚ ਹੀ ਆਪਣਾ ਘਰ ਬਣਾਉਣਗੇ। ਸਰਕਾਰ ਵੱਲੋਂ ਉਨ੍ਹਾਂ ਨੂੰ ਦਿੱਤੇ ਗਏ ਫਲੈਟ ਬਹੁਤ ਹੀ ਘਟੀਆ ਕੁਆਲਿਟੀ ਦੇ ਹਨ ਅਤੇ ਇੰਨੇ ਤੰਗ ਹਨ ਕਿ ਉਨ੍ਹਾਂ ਦੇ ਪਰਿਵਾਰ ਇਨ੍ਹਾਂ ਵਿੱਚ ਐਡਜਸਟ ਨਹੀਂ ਕਰ ਸਕਣਗੇ।

ਲਤੀਫਪੁਰਾ ਦੇ ਵਸਨੀਕਾਂ ਦੇ ਮਕਾਨ ਢਾਹੇ ਜਾਣ ਤੋਂ ਬਾਅਦ ਉਨ੍ਹਾਂ ਨੂੰ ਕਿਸਾਨ ਜਥੇਬੰਦੀਆਂ ਅਤੇ ਕੁਝ ਸਮਾਜਿਕ ਜਥੇਬੰਦੀਆਂ ਦਾ ਸਮਰਥਨ ਵੀ ਮਿਲਿਆ ਹੈ। ਸਾਰਿਆਂ ਨੇ ਮੀਟਿੰਗ ਤੋਂ ਬਾਅਦ ਫੈਸਲਾ ਕੀਤਾ ਹੈ ਕਿ ਹੁਣ ਉਹ ਸ਼ਹਿਰ ਦੇ ਨਾਲ-ਨਾਲ ਪਿੰਡਾਂ ਵੱਲ ਵੀ ਕੂਚ ਕਰਨਗੇ। ਪਿੰਡਾਂ ਵਿੱਚ ਜਾ ਕੇ ਲੋਕਾਂ ਵਿੱਚ ਸਰਕਾਰ ਖ਼ਿਲਾਫ਼ ਪ੍ਰਚਾਰ ਕਰਨਗੇ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਧਰਨਾ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਸਰਕਾਰ ਲਤੀਫਪੁਰਾ ਵਿੱਚ ਹੀ ਲੋਕਾਂ ਨੂੰ ਮੁੜ ਵਸੇਬਾ ਨਹੀਂ ਕਰਦੀ।

Related Articles

Leave a Reply

Your email address will not be published.

Back to top button