ਜਲੰਧਰ, 12 ਫਰਵਰੀ (ਕਬੀਰ ਸੌਂਧੀ) : ਵੀਹਵੀ ਸਦੀ ਦੇ ਮਹਾਨ ਜਰਨੈਲ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦਾ ਜਨਮ ਦਿਹਾੜਾ ਹਰ ਸਾਲ ਦੀ ਤਰਾਂ ਗੁਰਦਵਾਰਾ ਗੁਰਦੇਵ ਨਗਰ ਨਵੀ ਦਾਨਾ ਮੰਡੀ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਮਨਾਇਆ ਗਿਆ। ਗੁਰੂ ਘਰ ਦੇ ਰਾਗੀ ਜਥੇ ਭਾਈ ਸੁਖਵਿੰਦਰ ਸਿੰਘ ਨੇ ਰਸ ਭਿੰਨਾ ਕੀਰਤਨ ਕੀਤਾ ਅਤੇ ਗੁਰੂ ਘਰ ਦੇ ਹੈੱਡ ਗ੍ਰੰਥੀ ਭਾਈ ਜਸਬੀਰ ਸਿੰਘ ਜੀ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਜੀਵਨ ਬਾਰੇ ਜਾਣੂ ਕਰਵਾਇਆ, ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਤਜਿੰਦਰ ਸਿੰਘ ਪਰਦੇਸੀ, ਹਰਪਾਲ ਸਿੰਘ ਚੱਢਾ,ਹਰਪ੍ਰੀਤ ਸਿੰਘ ਨੀਟੂ, ਰਜਿੰਦਰ ਸਿੰਘ ਮਿਗਲਾਨੀ ਨੇ ਸੰਤਾ ਦੇ ਜੀਵਨ ਬਾਰੇ ਵਿਸਥਾਰ ਨਾਲ ਚਾਨਣਾ ਪਾਉੰਦਿਆ ਕਿਹਾ ਕਿ ਅੱਜ ਗੁਰੂ ਗੋਬਿੰਦ ਸਿੰਘ ਜੀ ਦੇ ਲਾਡਲੇ ਬਾਬਾ ਅਜੀਤ ਸਿੰਘ ਜੀ ਦਾ ਵੀ ਜਨਮ ਦਿਹਾੜਾ ਹੈ, ਬਾਬਾ ਅਜੀਤ ਸਿੰਘ ਜੀ ਨੇ 10 ਲੱਖ ਫੌਜ ਨਾਲ ਮੁਕਾਬਲਾ ਕਰਦੇ ਹੋਏ ਸ਼ਹੀਦੀ ਜਾਮ ਪੀ ਲਿਆ, ਇਧਰ ਦਸ਼ਮੇਸ਼ ਪਿਤਾ ਜੀ ਦੇ ਲਾਡਲੇ ਸੇਵਕ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਬਾਣੀ ਬਾਣੇ ਦੇ ਧਾਰਣੀ ਸਨ, ਮੌਕੇ ਦੀ ਜਾਲਮ ਸਰਕਾਰ ਦੇ ਹਜਾਰਾਂ ਫੌਜੀਆਂ ਨਾਲ ਮੁਕਾਬਲਾ ਕਰਦੇ ਹੋਏ ਸ਼ਹੀਦੀ ਜਾਮ ਪੀ ਗਏ , ਇਹਨਾ ਦੀਆਂ ਸਹੀਦੀਆਂ ਸਿੱਖ ਕੌਮ ਲਈ ਚਾਨਣ ਮੁਨਾਰਾ ਹਨ ਅਤੇ ਸਾਡੀ ਆਉਣ ਵਾਲੀ ਪੀੜ੍ਹੀਆ ਇਨ੍ਹਾਂ ਦੀ ਕੁਰਬਾਨੀ ਤੋਂ ਪ੍ਰੇਰਨਾ ਲੈਂਦੇ ਰਹਿਣਗੇ।
ਸਮਾਗਮ ਦੀ ਸਮਾਪਤੀ ਤੇ ਸੰਗਤਾਂ ਲਈ ਪੈਟੀਆ ਤੇ ਮਠਿਆਈਆ ਚਾਹ ਦੇ ਲੰਗਰ ਲਗਾਏ ਗਏ ,ਇਸ ਮੌਕੇ ਤਜਿੰਦਰ ਸਿੰਘ ਹਾਇਜੈਕਰ, ਜਤਿੰਦਰ ਸਿੰਘ ਕੋਹਲੀ,ਸਵਰਨ ਸਿੰਘ ਚੱਡਾ,ਪਲਵਿੱਦਰ ਸਿੰਘ ਬਾਬਾ,ਹਰਪਾਲ ਸਿੰਘ ਪਾਲੀ ਚੱਢਾ,ਬਲਜੀਤ ਸਿੰਘ ਸ਼ੰਟੀ, ਗੁਰਜੀਤ ਸਿੰਘ ਸਤਨਾਮੀਆਂ ਗੁਰਦੀਪ ਸਿੰਘ ਲੱਕੀ,ਦਮਨਪ੍ਰੀਤ ਸਿੰਘ ਦਮਨ, ਹਰਵਿੰਦਰ ਸਿੰਘ ਕੂਕੀ,ਸੱਨੀ ਸਿੰਘ ਉਬਰਾਏ,ਚਰਨਜੀਤ ਸਿੰਘ ਸੇਠੀ, ਹਰਮਨਜੋਤ ਸਿੰਘ ਬਠਲਾ, ਪਵਨਦੀਪ ਸਿੰਘ,ਪ੍ਰਿਤਪਾਲ ਸਿੰਘ ਸਗਨਦੀਪ ਸਿੰਘ ਆਦਿ ਹਾਜਰ ਸਨ। ਸਾਰੇ ਪ੍ਰੋਗਰਾਮ ਦੀ ਵਿਸ਼ੇਸ਼ਤਾ ਸੀ ਕਿ ਬੱਚੇ ਅਤੇ ਬੀਬੀਆਂ ਵੱਡੀ ਗਿਣਤੀ ਵਿੱਚ ਪਹੁੰਚੇ ਹੋਏ ਸਨ ਜਨਤਾ ਦੇ ਗੌਰਵਮਈ ਜਿੰਦਗ਼ੀ ਬਾਰੇ ਜਾਣਕਾਰੀ ਹਾਸਲ ਕੀਤੀ।