ਤਰਨ ਤਾਰਨ,11 ਫਰਵਰੀ (ਰਾਕੇਸ਼ ਨਈਅਰ ਚੋਹਲਾ) : ਭਾਰਤੀ ਜਨਤਾ ਪਾਰਟੀ ਦੇ ਜ਼ਿਲਾ ਤਰਨ ਤਾਰਨ ਦੇ ਸਮੂਹ ਨਵਨਿਯੁਕਤ ਅਹੁਦੇਦਾਰਾਂ ਦੀ ਪਹਿਲੀ ਮੀਟਿੰਗ ਜ਼ਿਲਾ ਪ੍ਰਧਾਨ ਹਰਜੀਤ ਸਿੰਘ ਮੀਆਂਵਿੰਡ ਦੀ ਪ੍ਰਧਾਨਗੀ ਹੇਠ ਹੋਈ।ਮੀਟਿੰਗ ਵਿੱਚ ਜ਼ਿਲੇ ਦੇ ਸਹਿ ਪ੍ਰਭਾਰੀ ਸ੍ਰੀ ਨਰੇਸ਼ ਸ਼ਰਮਾ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।ਇਸ ਮੌਕੇ ਸੰਬੋਧਨ ਕਰਦਿਆਂ ਜ਼ਿਲਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਸਮੁਚੇ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਭਾਜਪਾ ਦੂਜੀਆਂ ਪਾਰਟੀਆਂ ਤੋਂ ਬਿਲਕੁਲ ਵੱਖਰੀ ਹੈ।ਇੱਥੇ ਅਨੁਸ਼ਾਸਨ ਵਿੱਚ ਰਹਿ ਕੇ ਕੰਮ ਕਰਨਾ ਪੈਂਦਾ ਹੈ।ਉਹਨਾਂ ਕਿਹਾ ਕਿ ਭਾਜਪਾ ਵਿੱਚ ਭਾਈ ਭਤੀਜਾਵਾਦ ਅਤੇ ਸਿਫਾਰਸ਼ਾਂ ਜਾਂ ਧਨ ਬਲ ਨਹੀਂ ਚਲਦਾ,ਇੱਥੇ ਸਿਰਫ ਪਾਰਟੀ ਪ੍ਰਤੀ ਨਿਸ਼ਠਾ ਅਤੇ ਕੀਤਾ ਹੋਇਆ ਕੰਮ ਹੀ ਰਾਜਨੀਤੀ ਵਿੱਚ ਤਰੱਕੀ ਦੇ ਸਕਦਾ ਹੈ।ਉਹਨਾਂ ਨੇ ਸਾਰੇ ਅਹੁਦੇਦਾਰਾਂ ਨੂੰ ਤਕੜੇ ਹੋ ਕੇ ਕੰਮ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਆਉਣ ਵਾਲਾ ਸਮਾਂ ਪੰਜਾਬ ਵਿੱਚ ਭਾਜਪਾ ਦਾ ਹੈ ਅਤੇ ਰੋਜ਼ਾਨਾ ਹੀ ਸੈਂਕੜੇ ਦੇ ਹਿਸਾਬ ਨਾਲ਼ ਲੋਕ ਭਾਜਪਾ ਵਿੱਚ ਸ਼ਾਮਿਲ ਹੋ ਰਹੇ ਹਨ।
ਇਸ ਮੌਕੇ ਪ੍ਰਧਾਨ ਸੰਧੂ ਅਤੇ ਨਰੇਸ਼ ਸ਼ਰਮਾ ਨੇ ਸਾਰੇ ਅਹੁਦੇਦਾਰਾਂ ਦਾ ਮੂੰਹ ਮਿੱਠਾ ਕਰਵਾਇਆ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।ਮੀਟਿੰਗ ਵਿੱਚ ਸ.ਸੰਧੂ ਅਤੇ ਸ੍ਰੀ ਸ਼ਰਮਾ ਤੋਂ ਇਲਾਵਾ ਜ਼ਿਲਾ ਮੀਤ ਪ੍ਰਧਾਨ ਅਮਰਪਾਲ ਸਿੰਘ ਖਹਿਰਾ ਗੋਇੰਦਵਾਲ ਸਾਹਿਬ, ਸ਼ਿਵ ਕੁਮਾਰ ਸੋਨੀ ਹਰੀਕੇ,ਤਰੁਣ ਜੈਨ ਪੱਟੀ,ਉਪਕਾਰਦੀਪ ਪ੍ਰਿੰਸ ਭਿੱਖੀਵਿੰਡ,ਹਰਪ੍ਰੀਤ ਸਿੰਘ ਮੂਸੇ, ਅਮਨਦੀਪ ਸਿੰਘ ਰੌਕੀ (ਸਾਰੇ ਜ਼ਿਲ੍ਹਾ ਮੀਤ ਪ੍ਰਧਾਨ),ਜ਼ਿਲਾ ਜਨਰਲ ਸਕੱਤਰ ਗੁਰਮੁਖ ਸਿੰਘ ਘੁੱਲਾ ਬਲੇਰ,ਜ਼ਿਲਾ ਜਨਰਲ ਸਕੱਤਰ ਨੇਤਰਪਾਲ ਸਿੰਘ ਭਲਾਈਪੁਰ,ਜ਼ਿਲਾ ਜਨਰਲ ਸਕੱਤਰ ਸੁਰਜੀਤ ਸਾਗਰ ਕੰਗ,ਜ਼ਿਲਾ ਖਜਾਨਚੀ ਜੁਗਰਾਜ ਸਿੰਘ,ਜ਼ਿਲਾ ਸਕੱਤਰ ਵਿਕਾਸ ਕੁਮਾਰ ਮਿੰਟਾ ਪੱਟੀ, ਜ਼ਿਲਾ ਸਕੱਤਰ ਜਸਵੰਤ ਸਿੰਘ ਸੋਹਲ ਤਰਨ ਤਾਰਨ, ਜ਼ਿਲਾ ਸਕੱਤਰ ਲਖਵਿੰਦਰ ਸਿੰਘ ਮੱਖੀ ਕਲਾਂ, ਜ਼ਿਲਾ ਸਕੱਤਰ ਕੁਲਦੀਪ ਸਿੰਘ ਬੱਬੂ,ਜ਼ਿਲਾ ਸਕੱਤਰ ਸ਼ਮਸ਼ੇਰ ਸਿੰਘ ਸੈਂਸਰਾ ਤੋਂ ਇਲਾਵਾ ਬੀ ਜੇ ਪੀ ਯੂਥ ਵਿੰਗ ਪੰਜਾਬ ਦੇ ਸਕੱਤਰ ਤਰੁਣ ਜੋਸ਼ੀ, ਜੈਕੰਵਰ ਸਿੰਘ ਅਤੇ ਤਰਨ ਤਾਰਨ ਸਰਕਲ ਪ੍ਰਧਾਨ ਪਵਨ ਕੁੰਦਰਾ ਸ਼ਾਮਿਲ ਸਨ।ਇਸ ਦੌਰਾਨ ਸਾਰੇ ਮੌਜੂਦ ਆਗੂਆਂ ਨੇ ਪਾਰਟੀ ਲਈ ਤਨਦੇਹੀ ਨਾਲ਼ ਕੰਮ ਕਰਨ ਦਾ ਵਿਸ਼ਵਾਸ਼ ਦੁਆਇਆ।