ਜਲੰਧਰ, 11 ਫਰਵਰੀ (ਕਬੀਰ ਸੌਂਧੀ) : ਸ਼੍ਰੋਮਣੀ ਪੰਥ ਅਕਾਲੀ ਦਲ ਦੇ ਛੇਵੇਂ ਮੁਖੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਅਕਾਲੀ ਫੁਲਾ ਸਿੰਘ ਜੀ ਦੂਸਰੀ ਸਤਾਬਦੀ ਨੂੰ ਸਮਰਪਿਤ ਸਹੀਦੀ ਫਤਿਹ ਮਾਰਚ 12 ਫਰਵਰੀ 2023 ਨੂੰ ਗੁਰਦੁਆਰਾ ਜਨਮ ਅਸਥਾਨ ਅਕਾਲੀ ਬਾਬਾ ਫੂਲਾ ਸਿੰਘ ਦੇਹਲਾ ਸ਼ੀਹਾ ਮੂਨਕ (ਸੰਗਰੂਰ)ਤੋਂ ਆਰੰਭ ਹੋਕੇ ਪੰਜਾਬ ਦੇ ਵੱਖ-ਵੱਖ ਸਹਿਰਾ ਨਗਰਾਂ ਤੋਂ ਇਤਿਹਾਸ ਸਥਾਨਾ ਤੋਂ ਹੁੰਦਾ ਹੋਇਆ, ਮਿਤੀ 16 ਫਰਵਰੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਮਾਪਤ ਹੋਵੇਗਾ। ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪ੍ਰਦੇਸੀ,ਹਰਪ੍ਰੀਤ ਸਿੰਘ ਨੀਟੂ,ਗੁਰਦੀਪ ਸਿੰਘ ਲੱਕੀ ਪ੍ਰਧਾਨ ਮਾਤਾ ਭਾਗੋ ਜੀ ਸੇਵਾ ਦਲ,
ਜਸਵੰਤ ਸਿੰਘ ਪ੍ਰਧਾਨ ਗੁਰਦੁਆਰਾ ਅਸ਼ੋਕ ਵਿਹਾਰ,ਗਜਣ ਸਿੰਘ ਪ੍ਰਧਾਨ ਗੁਰਦੁਆਰਾ ਸਲੇਮਪੁਰ,ਦਰਸਨ ਸਿੰਘ ਪ੍ਰਧਾਨ ਗੁਰਦੁਆਰਾ ਕਾਲੀਆਂ ਫਾਰਮ ਨੇ ਦਸਿਆਂ ਇਹ ਫਤਹਿ ਮਾਰਚ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ 14 ਫਰਵਰੀ ਨੂੰ ਜਲੰਧਰ ਵਿੱਚ ਦਾਖਲ ਹੋਵੇਗਾ, ਜਿਸ ਦਾ ਸਵਾ ਕੇ ਜਲੰਧਰ ਦੀਆਂ ਸਮੁਚੀਆ ਸੰਗਤਾਂ ਵਲੋਂ ਕਾਲੀਆਂ ਕਾਲੋਨੀ(ਮਕਸੂਦਾ ਬਾਈਪਾਸ) ਸ਼ਾਨਦਾਰ ਸਵਾਗਤ ਕੀਤਾ ਜਾਵੇਗਾ ਇਸ ਵਿਚ ਸ਼ਾਮਲ ਸੰਗਤਾਂ ਲਈ ਫਰੂਟ ਦੇ ਲੰਗਰ ਲਗਾਏ ਜਾਣਗੇ ਅਤੇ ਫੁੱਲਾਂ ਦੀ ਵਰਖਾ ਕੀਤੀ ਜਾਵੇਗੀ। ਉਕਤ ਆਗੂਆਂ ਵੱਲੋਂ ਸ਼ਹਿਰ ਦੀਆਂ ਸਮੁੱਚੀਆਂ ਸੰਗਤਾਂ ਨੂੰ ਵੱਧ ਤੋਂ ਵੱਧ ਇਸ ਇਤਿਹਾਸਕ ਸ਼ਹੀਦੀ ਮਾਰਚ ਦੇ ਸਵਾਗਤ ਲਈ ਇਕਠੇ ਹੋਣ ਦੀ ਅਪੀਲ ਕੀਤੀ। ਤਾਂ ਜੋ ਇਸ ਇਤਿਹਾਸਕ ਮਾਰਚ ਨੂੰ ਹੋਰ ਤੇ ਇਤਿਹਾਸਕ ਬਣਾਇਆ ਜਾ ਸਕੇ। ਇਸ ਮੌਕੇ ਗੁਰਵਿੰਦਰ ਸਿੰਘ ਸਿੱਧੂ,ਪਲਵਿੰਦਰ ਸਿੰਘ ਬਾਬਾ, ਸੰਨੀ ਸਿੰਘ ਉਬਰਾਏ,ਹਰਪਾਲ ਸਿੰਘ ਪਾਲੀ ਚੱਢਾ,ਹਰਜੀਤ ਸਿੰਘ ਬਾਬਾ,ਅਮਨਦੀਪ ਸਿੰਘ ਬੱਗਾ,ਹੈਪੀ ਅਰੋੜਾ,ਪਰਜਿੰਦਰ ਸਿੰਘ ਆਦਿ ਹਾਜ਼ਰ ਸਨ।