ਜਲੰਧਰ 10 ਫਰਵਰੀ (ਹਰਜਿੰਦਰ ਸਿੰਘ) : ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੇਵਾ ਸੁਸਾਇਟੀ ਜੋ ਪਿਛਲੇ ਕਈ ਸਾਲਾਂ ਤੋਂ ਮਾਘ ਮਹੀਨੇ ਨੂੰ ਸਮਰਪਿਤ ਸ੍ਰੀ ਸੁਖਮਨੀ ਸਾਹਿਬ ਜੀ ਦੇ 40 ਦਿਨਾਂ ਸ੍ਰੀ ਸੁਖਮਨੀ ਸਾਹਿਬ ਦੇ ਪਾਠਾਂ ਦੀ ਲੜੀ ਦੀ ਸਮਾਪਤੀ ਤੇ ਗੁਰਦੁਆਰਾ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਵਿਖੇ ਗੁਰਮਤਿ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ ਦੀ ਸਮਾਪਤੀ ਤੇ ਗੁਰੂ ਘਰ ਦੇ ਕੀਰਤਨੀਏ ਜਥੇ ਨੇ ਰਸ ਭਿੰਨਾ ਕੀਰਤਨ ਕੀਤਾ ਗੁਰੂ ਘਰ ਦੇ ਹੈਡ ਗ੍ਰੰਥੀ ਸਾਹਿਬ ਸਿੰਘ ਅਤੇ ਮਨਜੀਤ ਸਿੰਘ ਸੰਨੀ ਜੀ ਵੱਲੋਂ ਗੁਰਮਤਿ ਵਿਚਾਰਾ ਕੀਤੀਆਂ ਗਈਆਂ। ਚਾਲੀ ਮੁਕਤਿਆਂ ਦੇ ਇਤਿਹਾਸ ਬਾਰੇ ਸੰਗਤਾਂ ਨੂੰ ਜਾਣੂ ਕਰਵਾਇਆ ਗਿਆ, ਸਟੇਜ ਸਕੱਤਰ ਦੀ ਸੇਵਾ ਸ ਹਰਵਿੰਦਰ ਸਿੰਘ ਚਿਟਕਾਰਾ ਨੇ ਨਿਭਾਈ।
ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਪੁੱਜੇ ਤੇਜਿੰਦਰ ਸਿੰਘ ਪ੍ਰਦੇਸੀ,ਵਿੱਕੀ ਸਿੰਘ ਖਾਲਸਾ ਵੱਲੋਂ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ, ਜਿਵੇਂ ਇਹ ਸੁਸਾਇਟੀ ਬੀਬੀਆਂ ਨੂੰ ਬਾਣੀ ਨਾਲ ਜੋੜਦੀ ਹੈ ਇਸੇ ਤਰਾਂ ਹਰੇਕ ਜਥੇਬੰਦੀ ਨੂੰ ਇਹੋ ਜਿਹੇ ਉਪਰਾਲੇ ਕਰਨੇ ਚਾਹੀਦੇ ਹਨ। ਅਖੀਰ ਵਿਚ ਸਰਦਾਰ ਰਣਜੀਤ ਸਿੰਘ ਜੀ ਦੀ ਦੇਹ ਅਰੋਗਤਾ ਦੀ ਅਰਦਾਸ ਵੀ ਕੀਤੀ ਗਈ, ਇਸ ਮੌਕੇ ਤੇ ਬੀਬੀ ਜਸਵੰਤ ਕੌਰ,ਬੀਬੀ ਹਰਿੰਦਰਜੀਤ ਕੌਰ,ਬੀਬੀ ਲਵਲੀਨ ਕੌਰ,ਬੀਬੀ ਰਣਜੀਤ ਕੌਰ,ਬੀਬੀ ਇੰਦਰਜੀਤ ਕੌਰ,ਬੀਬੀ ਕੁਲਵੰਤ ਕੋਰ, ਬੀਬੀ ਸੁਰਜੀਤ ਕੌਰ,ਬੀਬੀ ਸੁਨੀਤਾ ਕੋਰ, ਜਸਬੀਰ ਕੌਰ,ਸਤਵਿੰਦਰ ਕੌਰ,ਬੀਬੀ ਹਰਜੀਤ ਕੌਰ,ਮਨਜੀਤ ਕੋਰ,ਬੀਬੀ ਹਰਜੀਤ ਕੋਰ,ਤੇ ਬੀਬੀ ਸੁਰਜੀਤ ਕੋਰ ਹਾਜਿਰ ਸਨ।