ਜੰਡਿਆਲਾ ਗੁਰੂ, 02 ਫਰਵਰੀ (ਕੰਵਲਜੀਤ ਸਿੰਘ) : ਅੱਜ ਕਿਸਾਨ ਮਜ਼ਦੂਰ ਸੰਗਰਸ਼ ਕਮੇਟੀ ਵੱਲੋਂ ਅੰਮ੍ਰਿਤਸਰ ਦੇ ਜਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰ ਬਾਲਾਂ ਅਤੇੇ ਅਮਰਦੀਪ ਸਿੰਘ ਬਾਗੀ, ਦੀ ਅਗਵਾਈ ਹੇਠ ਜੋਨ ਟਾਂਗਰਾ ਪ੍ਰਧਾਨ ਅਮਰਿੰਦਰ ਸਿੰਘ ਮਾਲੋਵਾਲ ਦੀ ਪ੍ਰਧਾਨਗੀ ਹੇਠ ਮੋਦੀ ਤੇ ਕੇਂਦਰੀ ਮੰਤਰੀ ਨਿਰਮਲਾ ਸੀਤਾਰਮਨ ਦਾ ਜੰਡਿਆਲਾ ਗੁਰੂ ਗਹਿਰੀ ਮੰਡੀ ਨੈਸ਼ਨਲ ਹਾਈਵੇ ਦੇ ਸਾਹਮਣੇ ਸੜਕ ਜਾਮ ਕਰਕੇ ਪੁਤਲਾ ਫੂਕ ਮੁਜਾਹਰਾ ਕੀਤਾ ਗਿਆ। ਇਸ ਮੌਕੇ ਕਿਸਾਨ ਆਗੂਆ ਪ੍ਰੈਸ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ, ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕੱਲ ਸੰਸਦ ਵਿੱਚ ਪੇਸ਼ ਕੀਤੇ ਬੱਜਟ ਦੌਰਾਨ ਕਿਸਾਨ ਤੇ ਹੋਰ ਵਰਗਾਂ ਨੂੰ ਸਜ਼ਾ ਦਿੱਤੀ ਗਈ ਹੈ, ਕਿ ਕਿਸਾਨ ਜਥੇਬੰਦੀਆਂ ਕਿਸਾਨੀ ਮੁਦਿਆਂ ਨੂੰ ਲੈਣ ਕੇ ਲਗਾਤਾਰ ਸੰਘਰਸਾ ਵਿੱਚ ਹਨ, ਬਜਟ ਵਿੱਚ ਨਾ ਤਾਂ ਫਸਲਾਂ ਤੇ MSP ਦੇਣ ਤੇ ਨਾ ਸਵਾਮੀਨਾਥਨ ਰਿਪੋਰਟ ਅਨੁਸਾਰ ਕਿਸਾਨਾਂ ਦੀ ਆਮਦਨੀ ਦੁਗਨੀ ਕਰਨ, ਤੇ ਨਾ ਹੀ ਪ੍ਰਦੂਸ਼ਣ ਕੰਟਰੋਲ ਲਈ ਫਸਲਾਂ ਦਾ ਬਦਲਦੇ ਰੁਪਏ ਵਿੱਚ ਗੱਲ ਰੱਖੀਂ ਗਈ ਹੈ।
ਬਾਗਬਾਨੀ ਤੇ ਨਾ ਮਾਤਰ ਸਬਸਿਡੀ ਉਠ ਦੇ ਮੁੰਹ ਵਿੱਚ ਜ਼ੀਰਾ ਹੈ, ਪਾਣੀਂ ਦੇ ਸੰਕਟ ਬਾਰੇ ਕੋਈ ਗੱਲ ਨਹੀਂ, ਸਹਾਇਤਾ ਸਨਤਾ, ਖੇਤੀ ਮਸਿਨਰੀ, ਖਾਦ, ਤੂਲ ਬੀਜ਼ ਫਸਲਾਂ ਆਦਿ ਮਸਲਿਆਂ ਵੱਲ ਕੋਈ ਧਿਆਨ ਨਹੀਂ ਪੇਸ਼ ਕੀਤੇ ਬਜਟ ਦੀ ਨਿੰਦਾ ਕਰਦਿਆਂ ਕਿਹਾ ਇਸ ਵਾਰ ਬਜਟ ਵਿੱਚ ਪੂਰਨ ਤੌਰ ਤੇ ਅਣਗੌਲਿਆਂ ਕੀਤਾ। ਕਿਸਾਨਾ ਮਜ਼ਦੂਰਾਂ ਵੱਲੋਂ ਜੋ ਅੰਦੋਲਨ ਕੀਤੇ ਗਏ ਦੀ ਓਹਨਾ ਦਾ ਬਦਲਾ ਲੈਣ ਵਾਸਤੇ ਬਜਟ ਵਿੱਚ ਕਿਸਾਨਾ ਮਜ਼ਦੂਰਾਂ ਨੂੰ ਅਣਗੌਲਿਆ ਕੀਤਾ ਗਿਆ। ਕਿਸਾਨ ਮਜ਼ਦੂਰ ਸੰਗਰਸ਼ ਕਮੇਟੀ ਪੰਜਾਬ ਇਸਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦੀ ਹੈ। ਬਜਟ ਵਿੱਚ ਜੋ ਨਾਮਤਰ ਰਿਆਇਤਾਂ ਦਿੱਤੀਆਂ ਗਈਆਂ ਹਨ ਉਹ ਊਠ ਦੇ ਮੂੰਹ ਵਿੱਚ ਜੀਰੀ ਦੇ ਬਰਾਬਰ ਹਨ।
ਬਜਟ ਵਿੱਚ ਕਿਸੇ ਗਰੀਬ ਵਰਗ ਵਾਸਤੇ ਕੋਈ ਧਿਆਨ ਨਹੀਂ ਰੱਖਿਆ ਗਿਆ। ਸਰਕਾਰ ਵੱਲੋਂ ਇਲੈਕਸ਼ਨਾਂ ਨੂੰ ਮੂਹਰੇ ਰੱਖਦੇ ਹੋਏ ਕਾਰਪੋਰੇਟ ਘਰਾਣਿਆਂ ਨੂੰ ਚੰਦ ਰਿਆਇਤਾਂ ਦਿੱਤੀਆਂ ਗਈਆਂ ਹਨ। ਬਕੀਂ ਇਸਦੇ ਵਿੱਚ ਕਿਸੇ ਹੋਰ ਵਰਗ ਵਾਸਤੇ ਇਸ ਵਿੱਚ ਕੋਈ ਠੋਸ ਗੱਲ ਨਹੀਂ ਕੀਤੀ ਗਈ ਜਦੋਂਕਿ ਲੋਕਾਂ ਨੂੰ ਉਮੀਦਾਂ ਸਨ ਕਿ ਵੱਡੀ ਪੱਧਰ ਤੇ ਉਹਨਾਂ ਨੂੰ ਇਸ ਬਜਟ ਵਿੱਚ ਰਾਹਤ ਮਿਲੇਗੀ ਤੇ ਲੋਕਾਂ ਦਾ ਜਨ-ਜੀਵਨ ਤੇ ਘਰੇਲੂ ਖਰਚੇ ਕੰਟਰੋਲ ਵਿੱਚ ਹੋਣਗੇ। ਬਜਟ ਵਿੱਚ ਸਰਕਾਰ ਵੱਲੋਂ ਸਿੱਧੇ ਤੌਰ ਤੇ ਇਲੈਕਟ੍ਰੋਨਿਕ ਗੱਡੀਆਂ ਨੂੰ ਅਹਿਮੀਅਤ ਦੇਕੇ ਪੰਜਾਬ ਵਿੱਚੋਂ ਪੁਰਾਣੀਆਂ ਪੈਟਰੋਲ ਤੇ ਡੀਜ਼ਲ ਦੀਆਂ ਗੱਡੀਆਂ ਬੰਦ ਕਰਨ ਤੇ ਸਿੱਧੇ ਤੌਰ ਤੇ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹਚਾਓਣ ਵਾਸਤੇ ਇਹ ਬਜਟ ਬਣਾਇਆ ਗਿਆ ਹੈ। ਸੋ ਇਸਦੇ ਸੰਬੰਧ ਵਿੱਚ ਅੱਜ ਜੰਡਿਆਲਾ ਗੁਰੂ ਅੰਮ੍ਰਿਤਸਰ ਤੋਂ ਦਿੱਲ੍ਹੀ ਨੈਸ਼ਨਲ ਰੋਡ ਜਾਮ ਕਰਕੇ ਪੁਤਲਾ ਫੂਕ ਮੁਜਾਹਰਾ ਕੀਤਾ ਗਿਆ। ਇਸ ਮੌਕੇ ਆਗੂ ਹਰਮੀਤ ਸਿੰਘ ਧੀਰੇਕੋਟ, ਅਮਰਦੀਪ ਸਿੰਘ ਬਾਗੀ, ਬਲਵਿੰਦਰ ਸਿੰਘ ਰੁਮਾਣਾ ਚੱਕ, ਸੂਬੇਦਾਰ ਨਿਰੰਜਨ ਸਿੰਘ ,ਬਲਦੇਵ ਸਿੰਘ ਭੰਗੂ, ਸਤਨਾਮ ਸਿੰਘ ਤਲਵੰਡੀ, ਸੁਖਦੇਵ ਸਿੰਘ ਧੀਰੇਕੋਟ, ਸਤਨਾਮ ਸਿੰਘ ਧਾਰੜ, ਪੁਸ਼ਪਿੰਦਰ ਸਿੰਘ ਭੰਗਵਾਂ, ਬਲਬੀਰ ਸਿੰਘ ਜੱਬੋਵਾਲ ਆਦਿ ਹਾਜਰ ਰਹੇ।