चंडीगढ़ताज़ा खबरराजनीति

ਸਾਬਕਾ CM ਦੀ ਪਤਨੀ ਪਰਨੀਤ ਕੌਰ ਭਾਜਪਾ ‘ਚ ਹੋ ਸਕਦੇ ਹਨ ਸ਼ਾਮਲ

ਚੰਡੀਗੜ੍ਹ, 20 ਜਨਵਰੀ (ਬਿਊਰੋ) : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਧਰਮ ਪਤਨੀ ਅਤੇ ਪਟਿਆਲਾ ਤੋਂ ਸੰਸਦ ਮੈਂਬਰ ਪਰਨੀਤ ਕੌਰ ਦੇ ਭਾਜਪਾ ਵਿੱਚ ਸ਼ਾਮਲ ਹੋਣ ਦੀਆਂ ਚਰਚਾਵਾਂ ਹੁਣ ਹੋਰ ਤੇਜ਼ ਹੋ ਗਈਆਂ ਹਨ।ਸੂਤਰਾਂ ਦੇ ਮੁਤਾਕ ਪਰਨੀਤ ਕੌਰ ਕਿਸੇ ਵੀ ਸਮੇਂ ਭਾਜਪਾ ਵਿੱਚ ਸ਼ਾਮਲ ਹੋ ਸਕਦੇ ਹਨ । ਇਸ ਦੇ ਲਈ ਉਹ ਆਪਣੇ ਪਤੀ ਕੈਪਟਨ ਅਮਰਿੰਦਰ ਸਿੰਘ ਦੀ ਤਰ੍ਹਾਂ ਦਿੱਲੀ ਵੀ ਜਾ ਸਕਦੇ ਹਨ। ਜਿਥੇ ਉਹ ਕੇਂਦਰੀ ਗ੍ਰਹਿ ਮੰਤਰੀ ਅਤੇ ਹੋਰ ਸੀਨੀਅਰ ਭਾਜਪਾ ਆਗੂਆਂ ਦੇ ਨਾਲ ਮੁਲਾਕਾਤ ਕਰਨ ਤੋਂ ਬਾਅਦ ਭਾਜਪਾ ‘ਚ ਸ਼ਾਮਲ ਹੋ ਸਕਦੇ ਹਨ।

ਹਾਲਾਂਕਿ ਪਹਿਲਾਂ ਇਹ ਮੰਨਿਆ ਜਾ ਰਿਹਾ ਸੀ ਕਿ ਪਰਨੀਤ ਕੌਰ ਪਟਿਆਲਾ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਮੌਜੂਦਗੀ ਵਿੱਚ ਹੋਣ ਵਾਲੀ ਰੈਲੀ ਦੇ ਦੌਰਾਨ ਹੀ ਭਾਜਪਾ ਵਿੱਚ ਸ਼ਾਮਲ ਹੋ ਜਾਣਗੇ। ਪਰ ਹੁਣ ਅਮਿਤ ਸ਼ਾਹ ਦੀ ਰੈਲੀ ਮੁਲਤਵੀ ਹੋਣ ਕਾਰਨ ਉਨ੍ਹਾਂ ਦੇ ਭਾਜਪਾ ਵਿੱਚ ਸ਼ਾਮਲ ਹੋਣ ਦਾ ਦਿਨ ਵੀ ਬਦਲ ਗਿਆ ਹੈ। ਹਾਲਾਂਕਿ ਪਰਨੀਤ ਕੌਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰੈਲੀ ਦਾ ਇੰਤਜ਼ਾਰ ਕਰਨਗੇ ਜਾਂ ਦਿੱਲੀ ਜਾ ਕੇ ਭਾਜਪਾ ‘ਚ ਸ਼ਾਮਲ ਹੋ ਜਾਣਗੇ, ਫਿਲਹਾਲ ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

Related Articles

Leave a Reply

Your email address will not be published.

Back to top button