ਜੰਡਿਆਲਾ ਗੁਰੂ, 17 ਜਨਵਰੀ (ਕੰਵਲਜੀਤ ਸਿੰਘ ਲਾਡੀ) : ਅੱਜ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਦੀ ਮੀਟਿੰਗ ਜੋਨ ਪ੍ਰਧਾਨ ਮੰਗਲ ਸਿੰਘ ਰਾਮਪੁਰਾ ਜ਼ਿਲ੍ਹਾ ਪ੍ਰਧਾਨ ਦਵਿੰਦਰ ਸਿੰਘ ਚਾਟੀਵਿੰਡ ਦੀ ਪ੍ਰਧਾਨਗੀ ਹੇਠ ਪਿੰਡ ਰਾਮਪੁਰਾ ਵਿਖੇ ਕੀਤੀ ਗਈ ਜਿਸ ਵਿੱਚ ਜਥੇਬੰਦੀ ਦੇ ਸੂਬਾ ਪ੍ਰਧਾਨ ਇੰਦਰਜੀਤ ਸਿੰਘ ਕੋਟ ਬੁੱਢਾ ਨੇ ਕਿਹਾ ਕਿ ਸੰਜੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਨੇ ਜੀਰਾ ਸ਼ਰਾਬ ਫੈਕਟਰੀ ਬੰਦ ਕਰਾਉਣ ਵਾਸਤੇ ਵੱਡੇ ਸੰਘਰਸ਼ ਕੀਤੇ ਉਨ੍ਹਾਂ ਸੰਘਰਸ਼ਾਂ ਦਾ ਸਦਕਾ ਅੱਜ ਜੀਰਾ ਸ਼ਰਾਬ ਫੈਕਟਰੀ ਨੂੰ ਬੰਦ ਕਰਨ ਦੇ ਸਰਕਾਰ ਨੂੰ ਹੁਕਮ ਜਾਰੀ ਕਰਨੇ ਪਏ ਇਹ ਜਿੱਤ ਕਿਸਾਨੀ ਅੰਦੋਲਨ ਦੀ ਵੱਡੀ ਜਿੱਤ ਹੈ ਇਹ ਜਿੱਤ ਉਹਨਾਂ ਕਿਰਤੀ ਕਿਸਾਨਾਂ ਦੀ ਜੋ ਪਿਛਲੇ ਲੰਮੇ ਸਮੇਂ ਤੋ ਜਿਹੜਾ ਸ਼ਰਾਬ ਫੈਕਟਰੀ ਸਾਹਮਣੇ ਗਰਮੀ ਅਤੇ ਠੰਡ ਵਿੱਚ ਵੱਡਾ ਅੰਦੋਲਨ ਕਰਦੇ ਰਹੇ।
ਇਸ ਮੌਕੇ ਜਥੇਬੰਦੀ ਦੇ ਸੂਬਾ ਕਮੇਟੀ ਮੈਂਬਰ ਗੁਰਸਾਹਿਬ ਸਿੰਘ ਚਾਟੀਵਿੰਡ ਸੋਨੂ ਮਾਹਲ ਸੁਲਤਾਨਵਿੰਡ ਸਤਨਾਮ ਸਿੰਘ ਜੰਡਿਆਲਾ ਗੁਰੂ ਨੇ ਕਿਹਾ ਕਿ ਜੀਰਾ ਸ਼ਰਾਬ ਫੈਕਟਰੀ ਪਿਛਲੇ ਲੰਮੇ ਸਮੇਂ ਤੋਂ ਧਰਤੀ ਹੇਠਲਾ ਪਾਣੀ ਖਰਾਬ ਕਰ ਕੇ ਹਵਾ ਨੂੰ ਪ੍ਰਦੂਸ਼ਤ ਕਰਦੀ ਪ੍ਰਦੂਸ਼ਤ ਕਰਦੀ ਆ ਰਹੀ ਹੈ ਜਿਸ ਨਾਲ ਧਰਤੀ ਹੇਠਲੇ ਪਾਣੀ ਖਰਾਬ ਹੋਣ ਨਾਲ ਸਬੰਧਤ ਇਲਾਕੇ ਨੂੰ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਨਾਲ ਜੂਝਣਾ ਪੈ ਰਿਹਾ ਹੈ ਫੈਕਟਰੀ ਬੰਦ ਹੋਣ ਦੀ ਖਬਰ ਨਾਲ ਇਲਾਕੈ ਵਿਚ ਖੁਸ਼ੀ ਦੀ ਲਹਿਰ ਪੈਦਾ ਹੋ ਗਈ ਅਤੇ ਕਿਸਾਨ ਆਗੂਆਂ ਵੱਲੋਂ ਕਿਸਾਨੀ ਅੰਦੋਲਨ ਦੀ ਵੱਡੀ ਜਿੱਤ ਦਾ ਸਿਹਰਾ ਉਨ੍ਹਾਂ ਲੜਨ ਵਾਲੇ ਲੋਕਾਂ ਨੂੰ ਦਿੱਤਾ ਹੈ ਇਸ ਮੌਕੇ ਹੋਰਨਾਂ ਤੋਂ ਇਲਾਵਾ ਸੂਬਾ ਕਮੇਟੀ ਮੈਂਬਰ ਪਰਮਜੀਤ ਸਿੰਘ ਚਾਟੀਵਿੰਡ ਕਾਰਜ ਸਿੰਘ ਰਾਮਪੁਰਾ ਰਾਜਪਾਲ ਸਿੰਘ ਸੁਲਤਾਨਵਿੰਡ ਸੰਦੀਪ ਸਿੰਘ ਮਿੱਠਾ ਚਾਟੀਵਿੰਡ ਨਿਸ਼ਾਨ ਸਿੰਘ ਜੰਡਿਆਲਾ ਗੁਰੂ ਸੱਜਨ ਸਿੰਘ ਨੰਬਰਦਾਰ ਸਰਬਜੀਤ ਸਿੰਘ ਸਰਪੰਚ ਰੁਪਿੰਦਰਜੀਤ ਸਿੰਘ ਸੁਲਤਾਨਵਿੰਡ ਮਲੂਕ ਸਿੰਘ ਸੁੱਖੇਵਾਲ ਜਥੈਦਾਰ ਬਲਵੰਤ ਸਿੰਘ ਪੰਡੋਰੀ ਹਰਪਾਲ ਸਿੰਘ ਪੰਡੌਰੀ ਕੁਲਦੀਪ ਸਿੰਘ ਨਿੱਜਰਪੁਰਾ ਹਰਪਾਲ ਸਿੰਘ ਝੀਤੇ ਸੁਖਚੈਨ ਸਿੰਘ ਸਰਪੰਚ ਹਰਪਿੰਦਰ ਸਿੰਘ ਬੰਡਾਲਾ ਆਦਿ ਆਗੂ ਹਾਜਰ ਸਨ।