ਜਲੰਧਰ, 14 ਜਨਵਰੀ (ਕਬੀਰ ਸੌਂਧੀ) : ਮਹਾਨ ਸ਼ਹੀਦ ਧੰਨ-ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਦਸਤਾਰ ਸਿਖਲਾਈ ਕੈਂਪ 15 ਜਨਵਰੀ ਤੋਂ 26 ਜਨਵਰੀ ਤੱਕ ਜੁਝਾਰ ਖਾਲਸਾ ਸੇਵਾ ਵੱਲੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਗੁਰੂ ਘਰ ਵਿਖੇ ਰੋਜ਼ਾਨਾ ਸ਼ਾਮ ਸਾਢੇ 6:30 ਤੋਂ 8:00 ਵਜੇ ਤੱਕ ਲਗਾਏ ਜਾਣਗੇ। ਇਹ ਜਾਣਕਾਰੀ ਦਿੰਦੇ ਹੋਏ ਹਨ,ਹਰਮਨਜੋਤ ਸਿੰਘ ਬਠਲਾ ਤੇ ਜਪਨੂਰ ਸਿੰਘ ਨੇ ਦੱਸਿਆ ਕਿ ਸਿਖਲਾਈ ਪ੍ਰਾਪਤ ਕਰਨ ਵਾਲਿਆਂ ਬੱਚਿਆਂ ਵਿੱਚ ਦਸਤਾਰ ਮੁਕਾਬਲੇ 27 ਜਨਵਰੀ ਸ਼ਾਮ 4 ਵਜੇ ਕਰਵਾਏ ਜਾਣਗੇ, ਇਹਨਾਂ ਮੁਕਾਬਲਿਆਂ ਵਿੱਚ ਬੱਚਿਆਂ ਦੇ ਤਿੰਨ ਗਰੁੱਪ ਬਣਾਏ ਜਾਣਗੇ,ਜੋ 5 ਤੋਂ 11 ਸਾਲ 12 ਤੋਂ 17 ਸਾਲ ਅਤੇ 17 ਤੋਂ 22 ਸਾਲ ਦੇ ਹੋਣਗੇ।
ਉਨ੍ਹਾਂ ਦੱਸਿਆ ਕਿ ਇਹ ਸਾਰੇ ਪ੍ਰੋਗਰਾਮ ਵਿੱਚ ਗੁਰਦੁਆਰਾ ਗੁਰਦੇਵ ਨਗਰ ਦੇ ਪ੍ਰਧਾਨ ਰਜਿੰਦਰ ਸਿੰਘ ਮਿਗਲਾਨੀ ਅਤੇ ਮੀਤ ਪ੍ਰਧਾਨ ਹਰਪ੍ਰੀਤ ਸਿੰਘ ਨੀਟੂ ਵਿਸ਼ੇਸ ਸਹਿਯੋਗ ਦੇ ਰਹੇ ਹਨ। ਉਨ੍ਹਾਂ ਦਸਿਆ ਕਿ ਇਹ ਕੈਂਪ ਤੇ ਦਸਤਾਰ ਮੁਕਾਬਲੇ ਕਰਵਾਉਣ ਦਾ ਮੁੱਖ ਮਕਸਦ ਬੱਚਿਆਂ ਅੰਦਰ ਦਸਤਾਰ ਬੰਨਣ ਪ੍ਰਤੀ ਰੁਚੀ ਪੈਦਾ ਕਰਨਾ ਹੈ, ਕਿਉਂਕਿ ਜਿਹੜੇ ਬਚੇ ਦਸਤਾਰ ਨਹੀ ਸਜਾ ਸਕਦੇ ਉਨ੍ਹਾਂ ਦਾ ਮਨ ਪਤਿਤਪੁਣੇ ਵੱਲ ਵਧਦਾ ਹੈ ਜਿਸ ਨੂੰ ਰੋਕਣਾ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ। ਇਸ ਮੌਕੇ ਤੇ ਪਵਨਪ੍ਰੀਤ ਸਿੰਘ,ਹਰਜਿੰਦਰ ਸਿੰਘ ,ਰਾਕੇਸ਼ ਕੁਮਾਰ,ਗੁਰਪ੍ਰਤਾਪ ਸਿੰਘ,ਜਸਬੀਰ ਸਿੰਘ,ਗਗਨਦੀਪ ਸਿੰਘ,ਤਜਿੰਦਰ ਸਿੰਘ,ਅਮਨਦੀਪ ਸਿੰਘ ਢਿੱਲੋਂ,ਰਾਜਿੰਦਰ ਸਿੰਘ,ਤਰਸੇਮ ਸਿੰਘ,ਸੁਖਬੀਰ ਸਿੰਘ, ਕਰਨਬੀਰ ਸਿੰਘ,ਗੁਰਮੀਤ ਸਿੰਘ ਅਤੇ ਚਰਨਜੀਤ ਸਿੰਘ ਆਦਿ ਹਾਜ਼ਰ ਸਨ।