ਜੰਡਿਆਲਾ ਗੁਰੂ, 09 ਜਨਵਰੀ (ਕੰਵਲਜੀਤ ਸਿੰਘ ਲਾਡੀ) : ਅੱਜ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਪੱਛਮੀ ਹਲਕੇ ਵਿੱਚ ਐਮ.ਐਲ.ਏ ਡਾੱ. ਜਸਬੀਰ ਸਿੰਘ ਸੰਧੂ ਦੀ ਰਹਿਨੁਮਾਈ ਹੇਠ ਕੀਤੀ ਗਈ ਲੋਕਾਂ ਨਾਲ ਵਿਸ਼ੇਸ਼ ਮੀਟਿੰਗ। ਇਸ ਮੀਟਿੰਗ ਵਿਚ ਪੰਨੂ ਸਿਟੀ ਕਲੋਨੀ ਵਿੱਚ ਆ ਰਹੀਆਂ ਮੁਸ਼ਕਲਾਂ ਨੂੰ ਆਪ ਪਾਰਟੀ ਦੇ ਵਲੰਟੀਅਰਾਂ ਦੇ ਅਮਲ ਵਿੱਚ ਲਿਆਂਦਾ ਗਿਆ। ਪੰਨੂ ਸਿਟੀ ਕਲੋਨੀ ਵਿੱਚ ਸਟ੍ਰੀਟ ਲਾਈਟਾ, ਵਾਟਰ ਸਪਲਾਈ, ਸੀਵਰੇਜ ਦੀ ਸਫ਼ਾਈ ਆਦਿ ਕੰਮਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਬਲਾਕ ਇੰਚਾਰਜ ਮੋਤੀ ਲਾਲ ਅਤੇ ਉਨ੍ਹਾਂ ਦੀ ਟੀਮ ਨੇ ਦੱਸਿਆ ਕਿ ਪੰਨੂ ਸਿਟੀ ਕਲੋਨੀ ਦਾ ਕੰਮ ਪਹਿਲ ਦੇ ਅਧਾਰ ਤੇ ਜਲਦ ਤੋਂ ਜਲਦ ਕਰਵਾਇਆ ਜਾਏ।
ਇਸ ਮੌਕੇ ਆਮ ਆਦਮੀ ਪਾਰਟੀ ਦੇ ਸਮੂਹ ਸੇਵਾਦਾਰਾਂ ਅਤੇ ਜੂਝਾਰੂ ਆਗੂਆ ਮੁੱਖਵਿੰਦਰ ਸਿੰਘ ਵਿਰਦੀ,ਰਿਆੜ ਸਾਹਿਬ,ਕੁਲਵੰਤ ਸਿੰਘ ਵਡਾਲੀ ਸਰਕਲ ਪ੍ਰਧਾਨ,ਮੋਤੀ ਲਾਲ, ਸਰਕਲ ਪ੍ਰਧਾਨ,ਮੈਡਮ ਪਰਵਿੰਦਰ ਕੌਰ ਪ੍ਰੈਜ਼ੀਡੈਂਟ, ਮਹਿਲਾ ਵਿੰਗ ਵਾਰਡ ਨੰਬਰ 72,ਵਰਿੰਦਰ ਯਾਦਵ ਸਰਕਲ ਇੰਚਾਰਜ, ਕੋ ਵਾਰਡ ਪ੍ਰਧਾਨ ਪੰਕਜ ਸ਼ਰਮਾ, ਅਮਿਤ ਵਰਮਾ ਵਾਰਡ ਸੈਕਟਰੀ ਅਤੇ ਸਮਾਜ ਸੇਵਕ ਸਤੀਸ਼ ਰਿਖੀ,ਸੁਖਦੇਵ ਸਿੰਘ,ਨੀਟੂ ਭਾਜੀ,ਗੁਰਮੀਤ ਸਿੰਘ,ਪ੍ਰੀਤਮ ਅਕਲ। ਦੁਆਰਕਾ ਜੀ . ਹਰਸ਼ ਜੀ। ਲਵਲੀ ਭਾਜੀ। ਰਜੇਸ਼ ਜੀ। ਵਿੱਕੀ ਜੀ, ਸਾਈ ਜੀ। ਸਰਦਾਰ ਸੰਤੋਖ ਸਿੰਘ। ਸ੍ਰੀਮਤੀ ਰਾਜਰਾਣੀ। ਰਜਨੀ ਜੀ, ਅਨੰਦ ,ਦੀ ਮੋਜੂਦਗੀ ਵਿੱਚ ਪੰਨੂ ਸਿਟੀ ਕਲੋਨੀ ਵਰਮਾ ਜਿੰਮ ਵਿੱਚ ਇਲਾਕਾ ਨਿਵਾਸੀਆਂ ਨੇ ਆਪਣੀਆਂ ਮੁਸ਼ਕਿਲਾ ਦਸਿਆ। ਪੰਕਜ ਸ਼ਰਮਾ ਜੀ ਵੱਲੋਂ ਇਹਨਾਂ ਮੁਸ਼ਕਿਲਾ ਦਾ ਨਿਪਟਾਰਾ ਕਰਨ ਦਾ ਭਰੋਸਾ ਦਿਵਾਇਆ।