ਜੰਡਿਆਲਾ ਗੁਰੂ, 07 ਜਨਵਰੀ (ਕੰਵਲਜੀਤ ਸਿੰਘ ਲਾਡੀ, ਦਵਿੰਦਰ ਸਿੰਘ ਸੋਹਤਾ) : ਪੁਲਿਸ ਜਿਲਾ ਮਜੀਠਾ ਦਿਹਾਤੀ ਦੇ ਐਸ. ਐਸ. ਪੀ ਤੇ ਡੀ. ਐਸ. ਪੀ ਜੰਡਿਆਲਾ ਗੁਰੂ ਸ.ਕੁਲਦੀਪ ਸਿੰਘ ਜੀ ਤੇ ਐਸ. ਐਚ. ਓ ਜੰਡਿਆਲਾ ਗੁਰੂ ਦੇ ਸ.ਮੁਖਤਾਰ ਸਿੰਘ ਜੀ ਦੀਆਂ ਹਦਾਇਤਾਂ ਅਨੁਸਾਰ ਆਏ ਨਵ ਨਿਯੁਕਤ ਤੇ ਇਮਾਨਦਾਰ ਸਬ ਇਸਪੈਕਟਰ
ਸ. ਹੀਰਾ ਸਿੰਘ ਨੇ ਪੁਲਿਸ ਚੋਕੀ ਗਹਿਰੀ ਮੰਡੀ ਵਿਖੇ ਆਪਣਾ ਚਾਰਜ ਸੰਭਾਲਿਆ ਉਨ੍ਹਾਂ ਪੱਤਰਕਾਰਾਂ ਨਾਲ ਗੱਲ ਬਾਤ ਕਰਦਿਆਂ ਦੱਸਿਆ ਕਿ ਆਪਣੀ ਡਿਊਟੀ ਪੂਰੀ ਇਮਨਦਾਰੀ ਨਾਲ ਕਰਾਗੇ ਅਤੇ ਕਿਸੇ ਨੂੰ ਕੋਈ ਨਸ਼ਾ ਵੇਚਣ ਨਹੀਂ ਦਿੱਤਾ ਜਾਵੇਗਾ ਉਨ੍ਹਾਂ ਲੂਟਾ ਖੋਹਾਂ ਕਰਨ ਵਾਲਿਆਂ ਨੂੰ ਵੀ ਸਖਤ ਧਾੜਨਾ ਕੀਤੀ ਕੀ
ਬਾਜ ਆ ਜਾਣ ਨਹੀਂ ਤਾਂ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਉਨ੍ਹਾਂ ਨੇ ਵਿਸਵਾਸ਼ ਦਿਵਾਉਦੇ ਹੋਏ ਕਿਹਾ ਪੁਲਿਸ ਚੋਕੀ ਵਿਚ ਹਰੇਕ ਦਾ ਮਨ ਸਤਿਕਾਰ ਕੀਤਾ ਜਾਵੇ ਅਤੇ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ ਕਿਸੇ ਨੂੰ ਕਿਸੇ ਕਿਸਮ ਦੀ ਕੋਈ ਵੀ ਮੁਸ਼ਕਲ ਆਉਂਦੀ ਹੈ ਤਾਂ ਉਹ ਮੇਰੇ ਨਾਲ ਸਿਧਾ ਸੰਪਰਕ ਕਰ ਸਕਦਾ ਹੈ। ਉਨ੍ਹਾਂ ਨਾਲ ਏ.ਐਸ ਆਈ ਸ.ਬਲਦੇਵ ਸਿੰਘ ਹੈਡਕਾਸਟੇਬਲ ਪ੍ਰਭਜੋਤ ਸਿੰਘ ਹੈਡਕਾਸਟੇਬਲ ਗੁਰਦਿਆਲ ਸਿੰਘ ਸਿਪਾਹੀ ਪਲਵਿੰਦਰ ਸਿੰਘ ਆਦਿ ਹਾਜਰ ਸਨ । ਸਬ ਇੰਸਪੈਕਟਰ ਸ.ਹੀਰਾ ਸਿੰਘ ਜੀ ਜੋ ਕੀ ਪੁਲਿਸ ਚੋਕੀ ਬੰਡਾਲਾ ਤੋ ਬਦਲ ਕੇ ਆਏ ਹਨ। ।