ਜੰਡਿਆਲਾ ਗੁਰੂ, 27 ਦਸੰਬਰ (ਕੰਵਲਜੀਤ ਸਿੰਘ ਲਾਡੀ) : ਕਿਸਾਨ ਸ਼ੰਘਰਸ ਕਮੇਟੀ ਪੰਜਾਬ ਕੋਟ ਬੁੱਢਾ ਦੀ ਸੂਬਾ ਕਮੇਟੀ ਦੀ ਮੀਟਿੰਗ ਗੁਰਦਵਾਰਾ ਬਾਬਾ ਭੂਰੇ ਵਾਲਾ ਰਾਮਪੁਰਾ ਵਿਖੇ ਕੀਤੀ ਗਈ ਜਿਸ ਦੀ ਪ੍ਰਧਾਨਗੀ ਸੂਬਾ ਕਮੇਟੀ ਮੈਬਰ ਦਵਿੰਦਰ ਸਿੰਘ ਚਾਟੀਵਿੰਡ ਸੁਖਦੇਵ ਸਿੰਘ ਮੰਡ ਨੇ ਕੀਤੀ ਇਸ ਮੌਕੇ ਜਥੇਬੰਦੀ ਦੇ ਸੂਬਾ ਪ੍ਰਧਾਨ ਇੰਦਰਜੀਤ ਸਿੰਘ ਕੋਟ ਬੁੱਢਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਕੀ ਮਨਸੂਰਵਾਲ ਵਿਖੇ ਸਥਿਤ ਮਾਲਬੋ੍ਜ ਸ਼ਰਾਬ ਫੈਕਟਰੀ ਦੇ ਪਿਛਲੇ ਲੰਮੇ ਸਮੇਂ ਤੋ ਫੈਕਟਰੀ ਦੇ ਕੈਮਿਕਲ ਵਾਲਾ ਪਾਣੀ ਧਰਤੀ ਵਿਚ ਪਾ ਕੇ ਸਾਰੇ ਇਲਾਕੇ ਦਾ ਹੀ ਪਾਣੀ ਖਰਾਬ ਕਰ ਚੁੱਕੀ ਹੈ ਉਸ ਇਲਾਕੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਤਰ੍ਹਾਂ-ਤਰ੍ਹਾਂ ਦੀਆਂ ਭਿਆਨਕ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਈ ਲੋਕ ਮੌਤ ਦਾ ਸ਼ਿਕਾਰ ਵੀ ਹੋ ਚੁੱਕੇ ਨੇ ਉੱਥੇ ਸਰਕਾਰ ਵੀ ਅੱਜ ਪੀੜਤ ਲੋਕਾਂ ਦੇ ਨਾਲ ਖਲੋਣ ਦੀ ਬਜਾਏ ਉਸ ਮਾਲਬ੍ਰੋਜ਼ ਵਰਗੇ ਕਾਰਪਰੇਟ ਘਰਾਣਿਆਂ ਨਾਲ ਖਲੋ ਕੇ ਸੰਘਰਸ਼-ਸ਼ੀਲ ਲੋਕਾਂ ਨੂੰ ਜੇਲ੍ਹਾਂ ਵਿਚ ਬੰਦ ਕਰਕੇ ਕਾਰਪੋਰੇਟ ਘਰਾਣਿਆਂ ਨਾਲ ਖਲੋਣ ਦਾ ਸਬੂਤ ਦੇ ਰਹੀ ਹੈ ਇਸ ਮੌਕੇ ਆਗੂਆਂ ਬੋਲਦਿਆਂ ਕਿਹਾ ਕਿ ਇਹ ਨਹੀਂ ਹੋਣ ਦਿੱਤਾ ਜਾਵੇਗਾ ਸ਼ਰਾਬ ਫੈਕਟਰੀ ਬੰਦ ਹੋਣ ਤਕ ਸੰਘਰਸ਼ਸ਼ੀਲ ਲੋਕ ਸੰਘਰਸ਼ ਕਰਦੇ ਰਹਿਣਗੇ
ਇਸ ਮੌਕੇ ਜਥੇਬੰਦੀ ਦੇ ਸੂਬਾ ਕਮੇਟੀ ਮੈਂਬਰ ਕਾਰਜ ਸਿੰਘ ਘਰਿਆਲਾ ਸੁੱਚਾ ਸਿੰਘ ਲੱਧੂ ਸੋਹਣ ਸਿੰਘ ਸਬਰਾ ਗੁਰਸਾਹਿਬ ਸਿੰਘ ਚਾਟੀਵਿੰਡ ਨੇ ਕਿਹਾ ਕਿ ਜੀਰਾ ਸ਼ਰਾਬ ਫੈਕਟਰੀ ਵਰਗੀਆਂ ਸੈਂਕੜੇ ਫੈਕਟਰੀਆ ਪੰਜਾਬ ਦੀ ਹਵਾ ਅਤੇ ਪਾਣੀ ਖਰਾਬ ਕਰ ਰਹੀਆਂ ਨੇ ਸਰਕਾਰ ਧਿਆਨ ਨਹੀਂ ਦੇ ਰਹੀ ਅਮ੍ਰਿਤਸਰ ਸ਼ਹਿਰ ਨਾਲੋਂ ਨਿਕਲਣ ਵਾਲਾ ਬਰਸਾਤੀ ਨਾਲਾ ਗੰਦੇ ਨਾਲੇ ਦਾ ਰੂਪ ਧਾਰਨ ਕਰ ਗਿਆ ਪਰ ਸਰਕਾਰ ਅਤੇ ਪ੍ਰਦੂਸ਼ਨ ਵਿਭਾਗ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ ਇਸ ਮੌਕੇ ਆਗੂਆਂ ਬੋਲਦਿਆਂ ਕਿਹਾ ਕਿ ਪੰਜਾਬ ਵਿੱਚ ਵੱਖ ਵੱਖ ਥਾਵਾਂ ਤੇ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਕਿਸਾਨ ਸੜਕਾਂ ਤੇ ਰਾਤਾਂ ਗੁਜ਼ਾਰ ਰਹੇ ਸਰਕਾਰ ਇਹਨਾ ਦੀਆਂ ਮੰਗਾਂ ਵੱਲ ਧਿਆਨ ਦੇ ਕੇ ਹਲ ਕਰੇ ਕਿਸਾਨੀ ਅੰਦੋਲਨ ਵਿਚ ਹਿੱਸਾ ਲੈਣ ਵਾਲੇ ਪੰਜਾਬੀ ਗਾਇਕ ਕੰਨਵਰ ਗਰੇਵਾਲ ਅਤੇ ਰਣਜੀਤ ਬਾਵਾ ਨੂੰ ਭਾਰਤ ਦੀ ਮੋਦੀ ਸਰਕਾਰ ਜਾਣ-ਬੁੱਝ ਕੇ ਤੰਗ ਪਰੇਸ਼ਾਨ ਕਰ ਰਹੀ ਹੈ ਪ੍ਰੇਸ਼ਾਨ ਕਰਨਾ ਬੰਦ ਕਰੇ ਇਸ ਮੌਕੇ ਹੋਰਨਾਂ ਤੋਂ ਇਲਾਵਾ ਸਤਵੰਤ ਸਿੰਘ ਦੁਬਈ ਮੁਖਤਾਰ ਸਿੰਘ ਤਲਵੰਡੀ ਪਰਮਜੀਤ ਸਿੰਘ ਬਾਊਪੁਰ ਰਣਜੀਤ ਸਿੰਘ ਅਲੀਵਾਲ ਕਾਬਲ ਸਿੰਘ ਵਰੀਆ ਮੰਗਲ ਸਿੰਘ ਰਾਮਪੁਰਾ ਰੁਪਿੰਦਰਜੀਤ ਸਿੰਘ ਸੁਲਤਾਨਵਿੰਡ ਸਾਰਜ ਸਿੰਘ ਪਰਮਜੀਤ ਸਿੰਘ ਚਾਟੀਵਿੰਡ ਬਹਾਲ ਸਿੰਘ ਹਰਜੀਤ ਸਿੰਘ ਜੌਹਲ ਸਾਹਿਬ ਸਿੰਘ ਸਭਰਾ ਕਰਨੈਲ ਸਿੰਘ ਭੋਲਾ ਆਦਿ ਆਗੂ ਹਾਜਰ ਸਨ।