
ਜੰਡਿਆਲਾ ਗੁਰੂ, ਦਸੰਬਰ (ਕੰਵਲਜੀਤ ਸਿੰਘ ਲਾਡੀ, ਦਵਿੰਦਰ ਸਿੰਘ ਸਹੋਤਾ ) : ਸਥਾਨਕ ਸ਼ਹਿਰ ਦੇ ਸਿਰ ਕੱਢਵੇਂ ਵਿਦਿਅਕ ਅਦਾਰੇ ਮਨੋਹਰ ਵਾਟਿਕਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਨੇ ਆਪਣਾ ਸਾਲਾਨਾ ਸਮਾਰੋਹ ਅਤੇ ਇਨਾਮ ਵੰਡ ਸਮਾਗਮ ਸ਼ਾਨਦਾਰ ਤਰੀਕ਼ੇ ਨਾਲ ਕਰਵਾਇਆ । ” ਏਕਮ ਉਤਸਵ” ਥੀਮ ਦੇ ਨਾਮ ਤੇ ਰੱਖੇ ਗਏ ਇਸ ਪ੍ਰੋਗਰਾਮ ਵਿੱਚ ਵੱਖ ਵੱਖ ਸੂਬਿਆਂ ਦੀਆਂ ਸੱਭਿਆਚਾਰਕ ਝਲਕੀਆਂਵੀ ਪੇਸ਼ ਕੀਤੀਆਂ ਜ਼ੋ ਕੇ ਦੇਸ਼ ਦੀ ਏਕਤਾ ਨੂੰ ਦਰਸਾਉਂਦੀਆਂ ਸਨ । ਇਸ ਇਨਾਮ ਵੰਡ ਸਮਾਗਮ ਵਿੱਚ ਲੋਕ ਨਿਰਮਾਣ ਤੇ ਬਿਜਲੀ ਮੰਤਰੀ ਸ੍ਰ ਹਰਭਜਨ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ । ਜਿਸ ਦੌਰਾਨ ਪਲੇਅ-ਪੈਨ ਤੋਂ ਲੈ ਕੇ ਚੌਥੀ ਕਲਾਸ ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ । ਕੈਬਨਿਟ ਮੰਤਰੀ ਸ੍ਰ: ਹਰਭਜਨ ਸਿੰਘ ਈ.ਟੀ.ਓ. ਦੀ ਮਾਤਾ ਸੁਰਿੰਦਰ ਕੌਰ , ਧਰਮ ਪਤਨੀ ਮੈਡਮ ਸੁਹਿੰਦਰ ਕੌਰ ਅਤੇ ਭਰਾਤਾ ਸਤਿੰਦਰ ਸਿੰਘ ਸੋਨੂੰ ਹਲਕੇ ਦੇ ਮਹਿਲਾ ਵਿੰਗ ਦੇ ਪ੍ਰਧਾਨ ਮੈਡਮ ਸੁਨੈਨਾ ਰੰਧਾਵਾ, ਸੂਬੇਦਾਰ ਸ਼ਿਨਾਖ ਸਿੰਘ, ਅਤੇ ਸਨੀਲ ਸੂਰੀ ਵੀ ਵਿਸੇ਼ਸ ਮਹਿਮਾਨ ਦੇ ਤੌਰ ਤੇ ਪਹੁੰਚੇ । ਸਮਾਰੋਹ ਦੀ ਸ਼ੁਰੂਆਤ ਸਕੂਲ ਦੇ ਡਾਇਰੈਕਟਰ ਸ੍ਰੀ ਸ਼ੁਰੇਸ ਕੁਮਾਰ ਨੇ ਮੁੱਖ ਮਹਿਮਾਨ ਸ੍ਰ ਹਰਭਜਨ ਸਿੰਘ ਈ ਟੀ ਓ ਤੋਂ ਸਮਾਂ ਰੌਸ਼ਨ ਕਰਵਾ ਕੇ ਕਰਵਾਈ , ਜਿਨਾਂ ਦਾ ਸਾਥ ਪ੍ਰਿੰਸੀਪਲ ਮੈਡਮ ਸ੍ਰੀਮਤੀ ਰਿਤਿਕਾ ਕਪੂਰ, ਸੇਂਟ ਸੋਲਜਰ ਇਲੀਟ ਕਾਨਵੈਂਟ ਸਕੂਲ ਦੇ ਡਾਇਰੈਕਟਰ ਡਾ : ਮੰਗਲ ਸਿੰਘ ਕਿਸ਼ਨਪੁਰੀ, ਸਾਬਕਾ ਪ੍ਰਿੰਸੀਪਲ ਸ੍ਰ. ਜਸਬੀਰ ਸਿੰਘ ਵਿਰਕ ਨੇ ਦਿੱਤਾ । ਸ਼ਮ੍ਹਾਂ ਰੌਸ਼ਨ ਕਰਨ ਤੋਂ ਬਾਅਦ ਛੋਟੇ-ਛੋਟੇ ਬੱਚਿਆਂ ਨੇ ਸ਼ਬਦ ਗਾਇਨ ਕਰਕੇ ਸਮਾਰੋਹ ਦੀ ਸ਼ੁਰੂਆਤ ਨੂੰ ਹੋਰ ਵੀ ਪ੍ਰਭਾਵਸ਼ਾਲੀ ਅਤੇ ਅਸਰਦਾਰ ਬਣਾ ਦਿੱਤਾ । ਖ਼ਾਸ ਸ਼ਖਸ਼ੀਅਤਾਂ ਨਾਲ਼ ਸਜੇ ਇਸ ਪ੍ਰੋਗਰਾਮ ਦੌਰਾਨ ਛੋਟੇ-ਛੋਟੇ ਬੱਚਿਆਂ ਵੱਲੋ ਡੋਰੀ ਮਾਣ ਡਾਂਸ, ਗਿੱਧਾ, ਭੰਗੜਾ ਆਦਿ ਪੇਸ਼ ਕਰਕੇ ਸਮਾਰੋਹ ਵਿੱਚ ਹੋਰ ਵੀ ਰੰਗ ਭਰ ਦਿਤੇ । ਸਲਾਨਾ ਸਮਾਗਮ ਮੌਕੇ ਬੱਚਿਆ ਨੇ ਰੰਗ ਬਰੰਗੀਆਂ ਯੂਨੀਫ਼ਾਰਮ ਪਹਿਨੀਆਂ ਹੋਈਆਂ ਸਨ । ਸਕੂਲ਼ ਵਿਦਿਆਰਥੀਆਂ ਦੇ ਮਾਤਾ-ਪਿਤਾ ਵੀ ਉਚੇਚੇ ਤੌਰ ਤੇ ਬੱਚਿਆ ਦੇ ਸਮਾਰੋਹ ਦਾ ਆਨੰਦ ਮਾਨਣ ਪਹੁੰਚੇ ।
ਇਸ ਮੌਕੇ ਕੈਬਨਿਟ ਮੰਤਰੀ ਸ੍ਰ ਹਰਭਜਨ ਸਿੰਘ ਈਟੀਓ ਨੇ ਆਪਣੀ ਇਕ ਪੁਰਾਣੀ ਯਾਦ ਸਾਂਝੀ ਕਰਦਿਆਂ ਕਿਹਾ ਕਿ ਪੀ.ਸੀ.ਐਸ ਵਿੱਚ ਕਾਮਯਾਬ ਹੋਣ ਤੋਂ ਬਾਅਦ ਮੈਂ ਜਦ ਵਿਭਾਗੀ ਇਮਤਿਹਾਨ ਪਾਸ ਕਰਨ ਲਈ ਤਿਆਰੀ ਸ਼ੁਰੂ ਕੀਤੀ ਤਾਂ ਅਕਾਊਟਸ ਦੇ ਸਬਜੈਕਟ ਲਈ ਸੁਰੇਸ਼ ਕੁਮਾਰ ਜੀ ਤੋਂ 15 ਦਿਨ ਸੇਧ ਲੈਦਾ ਰਿਹਾ ਸੀ, ਜਿੱਸ ਕਾਰਨ ਅਕਾਊਟਸ ਵਿੱਚੋਂ ਮੈ ਚੰਗੀ ਪੁਜੀਸ਼ਨ ਪ੍ਰਾਪਤ ਕੀਤੀ । ਈਟੀਓ ਸਾਬ ਨੇ ਅੱਗੇ ਇਹ ਵੀ ਕਿਹਾ ਕਿ ਮੇਰੀ ਬੇਟੀ ਵੀ ਸੁਰੇਸ਼ ਕੁਮਾਰ ਤੋਂ ਸਿਖਿਆ ਹਾਸਲ ਕਰ ਰਹੀ ਹੈ, ਜਿਸ ਨੇ +2 ਵਿੱਚੋ 99% ਨੰਬਰ ਪ੍ਰਾਪਤ ਕੀਤੇ ਹਨ । ਡਾਇਰੈਕਟਰ ਸ੍ਰੀ ਸ਼ੁਰੇਸ ਕੁਮਾਰ, ਪ੍ਰਿੰਸੀਪਲ ਸ੍ਰੀਮਤੀ ਸਵੀਤਾ ਕਪੂਰ ਨੇ ਆਏ ਹੋਏ ਮਹਿਮਾਨਾਂ ਅਤੇ ਬੱਚਿਆਂ ਦੇ ਮਾਤਾ ਪਿਤਾ ਨੂੰ ਜੀ ਆਇਆ ਆਖਿਆ ਅਤੇ ਧੰਨਵਾਦ ਕਰਦਿਆਂ ਕਿਹਾ ਕਿ ਸਾਨੂੰ ਬਹੁਤ ਹੀ ਮਾਣ ਹੈ ਕਿ ਸਾਡੇ ਸ਼ਹਿਰ ਦੀ ਕੋਈ ਸ਼ਖਸ਼ੀਅਤ ਪਹਿਲੀ ਵਾਰ ਵਿਧਾਇਕ ਬਣੀ, ਜਿਸ ਤੇ ਆਮ ਆਦਮੀ ਪਾਰਟੀ ਨੇ ਸ੍ਰ ਹਰਭਜਨ ਸਿੰਘ ਨੂੰ ਕੈਬਨਿਟ ਮੰਤਰੀ ਦੇ ਆਹੁਦੇ ਨਾਲ ਨਿਵਾਜਿਆ, ਜ਼ੋ ਕੇ ਇਨ੍ਹਾਂ ਦੀ ਇਮਾਨਦਾਰੀ ਤੇ ਉੱਚ ਕੁਆਲਟੀ ਦੀ ਯੋਗਤਾ ਕਾਰਣ ਹੋਇਆ ਹੈ । ਇਸ ਮੌਕੇ ਸਕੂਲ ਦੇ ਡਾਇਰੈਕਟਰ ਸ੍ਰੀ ਸ਼ੁਰੇਸ ਕੁਮਾਰ ਅਤੇ ਪ੍ਰਿੰਸੀਪਲ ਮੈਡਮ ਸ੍ਰੀਮਤੀ ਸਵੀਤਾ ਕਪੂਰ ਵੱਲੋਂ ਮੁੱਖ ਮਹਿਮਾਨ ਕੈਬਨਿਟ ਮੰਤਰੀ ਸ੍ਰ: ਹਰਭਜਨ ਸਿੰਘ ਈ.ਟੀ.ਓ., ਹਰਪਾਲ ਸਿੰਘ ਯੂ.ਕੇ, ਅਨਿਲ ਸੂਰੀ, ਡੀ.ਐਸ.ਪੀ ਕੁਲਦੀਪ ਸਿੰਘ, ਮੰਗਲ ਸਿੰਘ ਕਿਸ਼ਨਪੁਰੀ ਸੇਂਟ ਸੋਲਜਰ ਇਲੀਟ ਕਾਨਵੇਂਟ ਸਕੂਲ਼ ਅਤੇ ਸਨੀਲ ਸੂਰੀ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ । ਇਸ ਦੌਰਾਨ ਐਸ.ਐਚ.ਓ.ਇੰਸਪੈਕਟਰ ਸ੍ਰ. ਮੁਖਤਿਆਰ ਸਿੰਘ, ਜੋਗਿੰਦਰ ਸਿੰਘ ਗਰੇਸ ਪਬਲਿਕ ਸਕੂਲ, ਐੱਸ ਕੇ ਭਾਟੀਆ, ਪੱਪੂ ਜੈਨ ਸਰਬਜੀਤ ਸਿੰਘ ਡਿੰਪੀ, ਗੁਰੂ ਅਰਜਨ ਦੇਵ ਡੇ ਬੌਰਡਿੰਗ ਸਕੂਲ ਦੇ ਡਾਇਰੈਕਟਰ ਗਗਨਦੀਪ ਸਿੰਘ ਹੁੰਦਲ ਅਤੇ ਮਾਸਟਰ ਰਾਜਬੀਰ ਸਿੰਘ, ਪ੍ਰਿੰਸੀਪਲ ਸਰਦੂਲ ਸਿੰਘ, ਇੰਦਰਜੀਤ ਸਿੰਘ, ਅਤੇ ਸਕੂਲ ਦਾ ਸਮੂਹ ਸਟਾਫ ਵੀ ਹਾਜ਼ਰ ਸੀ। ਕੈਬਨਿਟ ਮੰਤਰੀ ਸ੍ਰ. ਹਰਭਜਨ ਸਿੰਘ ਈ.ਟੀ.ਓ ਨੇ ਬੱਚਿਆ ਦੀ ਹੌਂਸਲਾ ਅਫਜ਼ਾਈ ਕਰਦੇ ਹੋਏ ਓਹਨਾਂ ਦੇ ਪ੍ਰੋਗਰਾਮ ਦੀ ਬਹੁਤ ਸਲੋਹਤਾ ਕੀਤੀ ਅਤੇ ਸਕੂਲ ਦੇ ਪ੍ਰਬੰਧਕਾਂ ਵੱਲੋਂ 99% ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ । ਇੱਥੇ ਇਹ ਵੀ ਖ਼ਾਸ ਜ਼ਿਕਰਯੋਗ ਹੈ ਕਿ ਸਕੂਲ ਵਲੋ ਹਰ ਤਰਾਂ ਦੀ ਕੈਟਾਗਰੀ ਦੇ ਵਿਦਿਆਰਥੀਆਂ ਨੂੰ 10 ਵਜ਼ੀਫ਼ੇ ਦਿੱਤੇ ਜਾ ਰਹੇ।