ਜੰਡਿਆਲਾ ਗੁਰੂ 18 ਦਸੰਬਰ (ਕੰਵਲਜੀਤ ਸਿੰਘ ਲਾਡੀ, ਦਵਿੰਦਰ ਸਿੰਘ ਸਹੋਤਾ) : ਸੱਤਾ ਵਿਚ ਆਈ ਆਮ ਆਦਮੀ ਪਾਰਟੀ ਤੇ ਗੂੰਗੀ-ਬੋਲੀ ਹੰਕਾਰੀ ਮਾਨ ਸਰਕਾਰ ਨੇ ਜਲੰਧਰ ਦੇ ਗਰੀਬ ਲੋਕਾਂ ਦੇ ਘਰਾਂ ਨੂੰ ਢਾਹ ਕੇ ਕੀਤਾ ਘਰੋਂ ਬੇਘਰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਰਬਜੀਤ ਸਿੰਘ ਸੋਨੂੰ ਜੰਡਿਆਲਾ ਨੇ ਦੱਸਿਆ ਕਿ ਦਸੰਬਰ ਦੇ ਮਹੀਨੇ ਵਿਚ ਜਿੱਥੇ ਅੱਤ ਦੀ ਠੰਡ ਹੈ ਤੇ ਤੇ ਪੰਜਾਬ ਦੀ ਤਾਨਾਸ਼ਾਹ ਮਾਨ ਸਰਕਾਰ ਨੇ ਜਲੰਧਰ ਦੇ ਵਿਚ 70 ਸਾਲਾਂ ਤੋਂ ਬੈਠੇ ਹੋਏ ਗਰੀਬ ਲੋਕਾਂ ਨੂੰ
ਘਰੋਂ ਬੇਘਰ ਕਰ ਦਿੱਤਾ ਅਤੇ ਉਨ੍ਹਾਂ ਦੇ ਸੁਪਨਿਆਂ ਦੇ ਘਰਾਂ ਨੂੰ ਬੁਲਡੋਜ਼ਰ ਚਲਾ ਕੇ ਢਾਹ ਢੇਰੀ ਕਰ ਦਿੱਤਾ ਅਤੇ ਘਰਾਂ ਵਿੱਚੋਂ ਕੋਈ ਵੀ ਕੀਮਤੀ ਸਮਾਨ ਕੱਢਣ ਦਾ ਵੀ ਕਿਸੇ ਨੂੰ ਮੌਕਾ ਨਹੀਂ ਦਿੱਤਾ ਸੋਨੂੰ ਜੰਡਿਆਲਾ ਨੇ ਦੱਸਿਆ ਕਿ ਪ੍ਰਸ਼ਾਸਨ ਦੀ ਗੁੰਡਾਗਰਦੀ ਦਾ ਨੰਗਾ ਨਾਚ ਵੇਖ ਕੇ ਦੇਸ਼ ਦੇ ਲੋਕ ਤ੍ਰਾਹ-ਤ੍ਰਾਹ ਕਰ ਉਠੇ ਤੇ ਤਾਨਾਸ਼ਾਹ ਸਰਕਾਰ ਨੂੰ ਸੋਸ਼ਲ ਮੀਡੀਆ ਤੇ ਲੱਖ-ਲੱਖ ਲਾਹਨਤਾਂ ਪਾ ਰਹੇ ਨੇ ਦੁਨੀਆਂ ਭਰ ਦੇ ਲੋਕ ਸੋਨੂੰ ਜੰਡਿਆਲਾ ਨੇ ਦੱਸਿਆ ਕਿ ਜਿੱਥੇ ਸਰਕਾਰਾਂ ਗਰੀਬ ਲੋਕਾਂ ਨੂੰ ਰਹਿਣ ਦੇ ਲਈ ਘਰ ਬਣਾ ਕੇ ਦਿੰਦੀਆਂ ਨੇ ਤੇ ਉਥੇ ਹੀ ਆਮ ਆਦਮੀ ਪਾਰਟੀ ਦੀ ਹੰਕਾਰੀ ਸਰਕਾਰ ਗਰੀਬ ਲੋਕਾਂ ਦੇ ਘਰ ਢਾਹ ਕੇ ਉਨ੍ਹਾਂ ਨੂੰ ਘਰੋਂ ਬੇਘਰ ਕਰ ਰਹੀ ਹੈ।
ਆਖਰ ਵਿੱਚ ਸੋਨੂੰ ਜੰਡਿਆਲਾ ਨੇ ਸ਼੍ਰੋਮਣੀ ਕਮੇਟੀ ਨੂੰ ਬੇਨਤੀ ਕੀਤੀ ਕਿ ਸ਼੍ਰੋਮਣੀ ਕਮੇਟੀ ਜਲੰਧਰ ਵਿਚ ਗਰੀਬ ਲੋਕਾਂ ਨੂੰ ਘਰ ਬਣਾ ਕੇ ਦੇਣ ਵਿਚ ਮਦਦ ਕਰਨ ਲਈ ਅੱਗੇ ਆਵੇ ਤੇ ਘਰਾਂ ਤੋਂ ਬੇਘਰ ਹੋਏ ਲੋਕਾਂ ਦੀ ਸਾਰ ਲਵੇ ਕਿਉਂਕਿ ਪੰਜਾਬ ਸਰਕਾਰ ਤੋਂ ਤਾਂ ਕੋਈ ਵੀ ਉਮੀਦ ਨਹੀਂ ਕਰ ਰਿਹਾ
ਇਸ ਮੌਕੇ ਤੇ ਹਾਜਰ ਸਰਬਜੀਤ ਸਿੰਘ ਸੋਨੂੰ ਜੰਡਿਆਲਾ ਗੁਰਮੁਖ ਸਿੰਘ ਰਾਜੇਸ਼ ਮਲਹੌਤਰਾ ਰਣਜੀਤ ਸਿੰਘ ਸੁਰਜੀਤ ਸਿੰਘ ਹਰਜੀਤ ਸਿੰਘ ਵੇਰਕਾ ਰਣਜੀਤ ਸਿੰਘ ਸੁਖਵਿੰਦਰ ਸਿੰਘ ਗੁਰਤੇਜ ਸਿੰਘ ਕੁਲਦੀਪ ਸਿੰਘ ਆਦਿ ਹਾਜ਼ਰ ਸਨ