ताज़ा खबरपंजाब

35 ਸਾਲ ਪਾਰਟੀ ਦੀ ਸੇਵਾ ਕਰ ਮਨਜੀਤ ਸਿੰਘ ਟੀਟੂ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਅਹੁਦਿਆ ਤੋਂ ਦਿੱਤਾ ਅਸਤੀਫਾ

ਜਲੰਧਰ, 16 ਦਸੰਬਰ (ਕਬੀਰ ਸੌਂਧੀ) : ਯੂਥ ਅਕਾਲੀ ਦਲ ਅਤੇ ਵਪਾਰ ਸੈਲ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਕੌਂਸਲਰ ਸ. ਮਨਜੀਤ ਸਿੰਘ ਟੀਟੂ ਵਲੋਂ ਅਕਾਲੀ ਦਲ ਦੇ ਸਾਰੇ ਅਹੁਦਿਆ ਤੋਂ ਅਸਤੀਫਾ ਦੇ ਦਿੱਤਾ ਹੈ। ਮਨਜੀਤ ਸਿੰਘ ਟੀਟੂ ਵਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਗਿਆ ਕਿ ਉਨ੍ਹਾਂ ਨੇਂ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਅਤੇ ਜਲੰਧਰ ਅਕਾਲੀ ਦਲ ਦੇ ਪ੍ਰਧਾਨ ਸ.ਕੁਲਵੰਤ ਸਿੰਘ ਮੰਨਣ ਨੂੰ ਆਪਣਾ ਅਸਤੀਫਾ ਵਟਸਐਪ ਅਤੇ ਮੇਲ ਰਾਹੀਂ ਭੇਜ ਦਿੱਤਾ ਹੈ।

ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਪਾਰਟੀ ਦੀ ਸੇਵਾ 30-35 ਸਾਲ ਤਨਦੇਹੀ ਨਾਲ ਕੀਤੀ ਹੈ ਅਤੇ ਪਾਰਟੀ ਨੇ ਵੀ ਬਣਦਾ ਮਾਣ ਦਿੱਤਾ ਪਰ ਕੁੱਝ ਮਹੀਨਿਆਂ ਤੋਂ ਪਾਰਟੀ ਵਿਚ ਉਨ੍ਹਾਂ ਦਾ ਦਮ ਘੁੱਟ ਰਿਹਾ ਸੀ ਜਿਸ ਕਾਰਨ ਉਨ੍ਹਾਂ ਨੇਂ ਆਪਣੇ ਇਲਾਕਾ ਨਿਵਾਸੀਆਂ ਅਤੇ ਆਪਣੇ ਸਮਰਥਕਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਅਸਤੀਫਾ ਦਿੱਤਾ ਹੈ ਅਤੇ ਉਨ੍ਹਾਂ ਦੱਸਿਆ ਕਿ ਉਹ ਸਮਾਜ ਸੇਵਾ ਅਤੇ ਇਲਾਕੇ ਦੀਆਂ ਮੁਸ਼ਕਲਾਂ ਪਹਿਲਾ ਵਾਂਗ ਹੀ ਹੱਲ ਕਰਵਾਂਦੇ ਰਹਿਣਗੇ।

Related Articles

Leave a Reply

Your email address will not be published.

Back to top button