ਜੰਡਿਆਲਾ ਗੁਰੂ 07 ਦਸੰਬਰ (ਕੰਵਲਜੀਤ ਸਿੰਘ ਲਾਡੀ/ ਦਵਿੰਦਰ ਸਿੰਘ ਸੋਹਤਾ ) : ਅੰਮ੍ਰਿਤਸਰ ਦਿਹਤੀ ਐਸ ਐਸ ਪੀ ਸਵਪਨ ਸ਼ਰਮਾ ਦੇ ਦੇਸ਼ਾਂ ਨਿਰਦਸ਼ਾ ਅਨੁਸਾਰ ਡੀ ਐਸ ਪੀ ਕੁਲਦੀਪ ਸਿੰਘ ਤੇ ਐਸ ਐਚ ਓ ਜੰਡਿਆਲਾ ਗੂਰੂ ਮੁਖਤਾਰ ਸਿੰਘ ਦੀ ਆਗਵਾਈ ਹੇਠ ਸ਼ਰਾਰਤੀ ਅਨਸਰਾਂ ਦੇ ਖਿਲਾਫ ਲਗਾਤਾਰ ਮੁਹਿੰਮ ਚਲਾਈ ਗਈ ਇਸ ਦੇ ਤਹਿਤ ਪੁਲਿਸ ਚੋਕੀ ਗਹਿਰੀ ਮੰਡੀ ਦੇ ਏ.ਐਸ.ਆਈ ਬਲਦੇਵ ਸਿੰਘ ਆਪਣੀ ਪੁਲਿਸ ਪਾਰਟੀ ਨਾਲ ਸੂਏ ਦੇ ਪੁੱਲ ਧੀਰੇ ਕੋਟ ਗਹਿਰੀ ਮੰਡੀ ਤੇ ਗਸਤ ਕਰ ਰਿਹੇ ਸੀ ਤਾਂ ਕਿਸੇ ਮੁਖਬਰ ਨੇ ਸੂਚਿਤ ਕੀਤਾ ਕੀ ਗੁਰਪ੍ਰੀਤ ਸਿੰਘ ਗੋਪੀ ਨਿਵਾਸੀ ਮੋਹਕਮ ਰਾਈਆ ਵਾਲਾ ਮਾਖੂ ਜੀਰਾ ਫਿਰੋਜ਼ਪੁਰ ਗੁਰਜੰਟ ਸਿੰਘ ਉਰਫ ਜੰਟਾ ਨਿਵਾਸੀ ਮੁੰਡਾ ਪਿੰਡ ਤਰਨਤਾਰਨ ਅਤੇ ਹਰਿਦੰਰ ਸਿੰਘ ਨਿਵਾਸੀ ਵਲੀਪੁਰ ਜਿਲਾ ਤਰਨਤਾਰਨ ਇਕੱਠੇ ਹੋ ਕੇ ਮੋਟਰਸਾਈਕਲ ਚੋਰੀ ਕਰਕੇ ਘੱਟ ਕੀਮਤ ਤੇ ਵੇਚਣ ਦਾ ਕੰਮ ਕਰਦੇ ਹਨ।
ਜੋ ਅੱਜ ਵੀ ਇਹ ਤਿੰਨੇ ਨੋਜਵਾਨ ਪਿੰਡ ਰਾਣਾ ਕਾਲਾ ਤੋ ਚੋਰੀ ਦੇ ਮੋਟਰਸਾਈਕਲ ਤੇ ਸਵਾਰ ਹੋ ਕੇ ਕੋਈ ਹੋਰ ਵਾਰਦਾਤ ਕਰਨ ਲਈ ਆ ਰਹੇ ਸੀ ਤਾ ਲੋਕਾਂ ਨਾਲ ਇਨ੍ਹਾਂ ਦੀ ਹੱਥੋਪਾਈ ਹੋ ਗਈ ਤਾ ਉਕਤ ਤਿੰਨੋਂ ਨੋਜਵਾਨ ਮੋਟਰਸਾਈਕਲ ਤੋ ਹੇਠਾਂ ਡਿੱਗ ਪਏ ਇਹ ਤਿੰਨੋਂ ਨੋਜਵਾਨ ਚੋਰੀ ਦੇ ਮੋਟਰਸਾਈਕਲ ਸਵਾਰ ਪਿੰਡ ਰਾਣਾ ਕਾਲਾ ਨਹਿਰੋ ਨਹਿਰ ਕੱਚੇ ਰਸਤੇ ਪੁੱਲ ਸੂਆ ਰਾਣਾ ਕਾਲਾ ਤੋਂ ਗਹਿਰੀ ਨੂੰ ਆ ਰਹੇ ਸੀ ਪੁਲਿਸ ਪਾਰਟੀ ਦੁਆਰਾ ਨਾਕਾ ਬੰਦੀ ਕਰਕੇ ਇਨ੍ਹਾਂ ਤਿੰਨਾਂ ਨੋਜਵਾਨਾਂ ਨੂੰ ਕਾਬੂ ਕਰ ਲਿਆ ਇਸ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਚੋਕੀ ਗਹਿਰੀ ਮੰਡੀ ਦੇ ਇੰਚਾਰਜ ਏ.ਐਸ.ਆਈ ਰਾਜਬੀਰ ਸਿੰਘ ਨੇ ਦੱਸਿਆ ਕੀ ਇਨ੍ਹਾਂ ਤਿੰਨਾਂ ਮੁਲਜਮਾਂ ਦੇ ਖਿਲਾਫ ਅੱਲਗ ਅੱਲਗ ਧਾਰਾਵਾਂ ਦੇ ਤਹਿਤ ਥਾਣਾ ਜੰਡਿਆਲਾ ਗੁਰੂ ਦੇ ਵਿਚ ਮਾਮਲਾ ਦਰਜ ਕਰਕੇ ਅਦਾਲਤ ਵਿਚ ਪੇਸ਼ ਕੀਤਾ ਅਦਾਲਤ ਨੇ ਤਿੰਨਾਂ ਨੋਜਵਾਨਾਂ ਮੁਲਜਮਾਂ ਦਾ ਤਿੰਨ ਦਿਨ ਦਾ ਰਿਮੰਡ ਦੀਤਾ ਏ.ਐਸ.ਆਈ ਰਾਜਬੀਰ ਸਿੰਘ ਨੇ ਕਿਹਾ ਕੀ ਇਨ੍ਹਾਂ ਮੁਲਜਮਾਂ ਦੇ ਖਿਲਾਫ ਪਹਿਲਾਂ ਵੀ ਲੂਟਾ ਖੋਹਾਂ ਤੇ ਚੋਰੀ ਦੇ ਕਈ ਮਾਮਲੇ ਦਰਜ ਹਨ ।