ਸਮਰਾਲਾ, 02 ਦਸੰਬਰ ( ਭੂਸ਼ਨ ਬਾਂਸਲ/ਕੁਲਵਿੰਦਰ ਸਿੰਘ ਬੇਦੀ) : ਸਮਰਾਲਾ ਪੁਲਿਸ ਵੱਲੋਂ ਨਸ਼ੀਲੇ ਪਦਾਰਥਾਂ ਦਾ ਕਾਰੋਬਾਰ ਕਰਨ ਵਾਲਿਆਂ ਖਿਲਾਫ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਦੇ ਚੰਗੇ ਨਤੀਜੇ ਸਾਹਮਣੇ ਆ ਰਹੇ ਹਨ। ਜਿਸ ਤੇ ਚਲਦਿਆਂ ਅੱਜ ਵੀ ਸਮਰਾਲਾ ਪੁਲਿਸ ਨੇ ਦੋ ਵਿਅਕਤੀਆਂ ਨੂੰ ਭੁੱਕੀ ਚੂਰਾ ਪੋਸਤ ਸਮੇਤ ਗਿ੍ਰਫਤਾਰ ਕੀਤਾ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਭਿੰਦਰ ਸਿੰਘ ਖੰਗੂੜਾ ਨੇ ਦੱਸਿਆ ਹੈ ਕਿ ਪੁਲਿਸ ਜਿਲਾ ਖੰਨਾ ਦੇ ਐਸ.ਐਸ.ਪੀ. ਸ੍ਰੀ ਦਯਾਮਾ ਹਰੀਸ਼ ਕੁਮਾਰ ਓਮ ਪ੍ਰਕਾਸ਼ ਅਤੇ ਡਾ: ਪੱ੍ਰਗਿਆ ਜੈਨ ਆਈ.ਪੀ.ਐਸ. ਕਪਤਾਨ ਪੁਲਿਸ ਆਈ ਦੀ ਅਗਵਾਈ ਹੇਠ ਸਬ ਡਵੀਜਨ ਸਮਰਾਲਾ ਦੇ ਡੀ.ਐਸ.ਪੀ. ਵਰਿਆਮ ਸਿੰਘ ਦੀਆਂ ਹਦਾਇਤਾਂ ਤੇ ਥਾਣੇਦਾਰ ਬਲਦੇਵ ਰਾਜ ਆਪਣੀ ਪੁਲਿਸ ਪਾਰਟੀ ਸਮੇਤ ਨਾਕਾਬੰਦੀ ਦੇ ਸੰਬੰਧ ਵਿਚ ਚੁਰਸਤਾ ਪਿੰਡ ਉਟਾਲਾਂ ਵਿਖੇ ਨਾਕਾਬੰਦੀ ਕੀਤੀ ਹੋਈ ਸੀ
ਅਤੇ ਸ਼ੱਕੀ ਪੁਰਸ਼ਾਂ ਵ ਵਹੀਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਇੱਕ ਮੋਟਰਸਾਇਕਲ ਆਇਆ ਜਿਸ ਨੂੰ ਪੁਲਿਸ ਪਾਰਟੀ ਨੇ ਰੋਕਿਆ ਅਤੇ ਮੋਟਰਸਾਈਕਲ ਸਵਾਰ ਵਿਅਕਤੀਆਂ ਦੀ ਚੈਕਿੰਗ ਕੀਤੀ ਤਾਂ ਉਹਨਾਂ ਕੋਲੋਂ 10 ਕਿੱਲੋਂ ਭੁੱਕੀ ਚੂਰਾ ਪੋਸਤ ਬਰਾਮਦ ਕੀਤਾ ਗਿਆ। ਪੁਲਿਸ ਵੱਲੋਂ ਗਿ੍ਰਫਤਾਰ ਕੀਤੇ ਗਏ ਕਥਿਤ ਦੋਸ਼ੀਆਂ ਦੀ ਪਹਿਚਾਣ ਗੁਰਮੇਲ ਸਿੰਘ ਵਾਸੀ ਪਿੰਡ ਸਿਹਾਲਾ ਹਾਲ ਵਾਸੀ ਕਿਰਾਏਦਾਰ ਸਮਰਾਲਾ ਅਤੇ ਰਾਜ ਕੁਮਾਰ ਵਾਸੀ ਬੌਂਦਲ ਰੋਡ ਸਮਰਾਲਾ ਵਜੋਂ ਹੋਈ। ਪੁਲਿਸ ਨੇ ਇਹਨਾਂ ਦੋਵੇਂ ਹੀ ਕਥਿਤ ਦੋਸ਼ੀਆਂ ਨੂੰ ਗਿ੍ਰਫਤਾਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਤੇ ਜਗਤਾਰ ਸਿੰਘ, ਏ.ਐਸ.ਆਈ. ਗੁਰਦੀਪ ਸਿੰਘ ਹਾਜ਼ਰ ਸਨ।