ਜੰਡਿਆਲਾ ਗੁਰੂ, 01 ਦਸੰਬਰ (ਕੰਵਲਜੀਤ ਸਿੰਘ ਲਾਡੀ) : ਅੱਜ ਜੰਡਿਆਲਾ ਗੁਰੂ ਦੇ ਪਿੰਡ ਵਡਾਲਾ ਜੌਹਲ ਦੇ ਦਲਿਤ ਪਰਿਵਾਰ ਨਾਲ ਸਬੰਧਤ ਪ੍ਰੇਮ ਸਿੰਘ ਚਮਕੀਲਾ, ਸੁਖਰਾਜ ਸਿੰਘ ਤੇ ਇੱਕ ਇਹਨਾਂ ਦੀ ਭੈਣ ਅਮਰਜੀਤ ਕੌਰ ਜੋ ਸਾਰੇ ਹੀ ਨੇਤਰਹੀਣ ਹਨ, ਪਰ ਬੜੇ ਹੀ ਦੁੱਖ ਨਾਲ ਲਿਖਣਾ ਪੈ ਰਿਹਾ ਹੈ ਕਿ, ਨੇਤਰਹੀਣ ਭੈਣ ਅਮਰਜੀਤ ਕੌਰ ਦੀ ਮੌਤ ਹੋ ਗਈ ਹੈ, ਜਿਸ ਕਾਰਨ ਸਾਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ । ਇਥੇ ਇਹ ਗੱਲ ਵਰਨਣ ਯੋਗ ਹੈ ਕਿ ਕੁਝ ਸਾਲ ਪਹਿਲਾਂ ਇਸ ਅੰਨੇ ਪਰਿਵਾਰ ਦੇ ਮਾਤਾ ਪ੍ਰਤੀਮ ਕੌਰ ਤੇ ਪਿਤਾ ਗੁਰਦੀਪ ਸਿੰਘ ਰਾਧਾ ਸਵਾਮੀ ਦੀ ਵੀ ਮੌਤ ਹੋ ਗਈ ਸੀ । ਉਪਰੰਤ ਇਸ ਅੰਨੇ ਪਰਿਵਾਰ ਦੀ ਸਮਾਜ ਸੇਵੀ ਸੰਸਥਾਵਾਂ, ਪ੍ਰੈਸ ਵੈਲਫੇਅਰ ਕਲੱਬ ( ਰਜਿ ) ਅੰਮ੍ਰਿਤਸਰ, ਪਿੰਡ ਵਾਸੀ, ਪੱਤਰਕਾਰ ਭਾਈਚਾਰੇ ਤੇ ਉਂਗਲਾਂ ਤੇ ਗਿਣੇ ਜਾਣ ਵਾਲੇ ਕੁਝ ਕੁਝ ਸਿਆਸੀ ਲੀਡਰਾਂ ਨੇ ਇਹਨਾਂ ਨੇਤਰਹੀਣਾਂ ਦੀ ਆਰਥਿਕ ਮਦਦ ਕੀਤੀ ਜਿਸ ਕਾਰਨ ਇਹਨਾਂ ਦੇ ਘਰ ਦੇ ਚੁੱਲ੍ਹੇ ਦੀ ਅੱਗ ਇਹ ਅੰਨੀ ਕੁੜੀ ਅੰਦਾਜ਼ੇ ਨਾਲ ਹੀ ਬਾਲ ਰਹੀ ਸੀ ਪਰ ਹੁਣ ਇਸ ਦੀ ਮੌਤ ਹੋਣ ਨਾਲ ਇਹ ਮਾੜੀ ਮੋਟੀ ਚੁੱਲੇ ਵਿੱਚ ਬਲਦੀ ਅੱਗ ਬਿਲਕੁਲ ਬੁਝ ਗਈ ਹੈ।
ਨੇਤਰਹੀਣ ਅਮਰਜੀਤ ਕੌਰ ਦੀ ਫਾਇਲ ਫੋਟੋ
ਸਵਾ. ਨੇਤਰਹੀਣ ਅਮਰਜੀਤ ਕੌਰ ਦਾ ਅੰਤਿਮ ਸੰਸਕਾਰ ਪਿੰਡ ਦੀ ਸ਼ਮਸ਼ਾਨ ਘਾਟ ਵਿਖੇ ਕਰ ਦਿੱਤਾ ਗਿਆ ਹੈ । ਇਸ ਪਿੰਡ ਵਿੱਚ ਆਪਣੀ ਕਿਸਮ ਦੀ ਹੋਈ ਮੌਤ ਸਬੰਧੀ ਪਿੰਡ ਵਾਸੀਆਂ ਨੇ ਸਮਾਜ ਸੇਵੀ ਸੰਸਥਾਵਾਂ, ਧਾਰਮਿਕ ਆਗੂਆਂ, ਐਨਆਰਆਈ ਵੀਰਾਂ, ਕਿਸਾਨ ਆਗੂਆਂ ਤੇ ਖਾਸ ਕਰਕੇ ਸਿਆਸੀ ਪਾਰਟੀਆਂ ਦੇ ਆਗੂਆਂ ਤੋਂ ਮੰਗ ਕੀਤੀ ਹੈ ਕਿ ਇਸ ਨੇਤਰਹੀਣ ਪਰਿਵਾਰ ਲਈ ਕੋਈ ਆਸ ਦਾ ਦੀਵਾ ਜੋਤ ਜੋ ਅਜੇ ਤਾਂ ਪੂਰੀ ਤਰ੍ਹਾਂ ਬੁਝ ਗਿਆ ਹੈ ਤੇ ਇਸ ਬੁਝ ਗਏ ਦੀਵੇ ਲਾਟ ਨੂੰ ਜਿਸ ਨੂੰ ਪੂਰੀ ਤਰ੍ਹਾਂ ਰੁਸ਼ਨਾਇਆ ਤਾਂ ਨਹੀਂ ਜਾ ਸਕਦਾ ਪਰ ਉਸ ਬਲਦੇ ਦੀਵੇ ਦੀ ਲੋਅ ਨੂੰ ਜਗਾਉਣ ਲਈ ਇਸ ਪਰਿਵਾਰ ਦੀ ਮਦਦ ਲਈ ਅੱਗੇ ਆਉਣ । ਅੱਜ ਜੰਡਿਆਲਾ ਗੁਰੂ, ਅੰਮ੍ਰਿਤਸਰ ਤੇ ਹੋਰ ਇਲਾਕਿਆਂ ਤੋਂ ਪੱਤਰਕਾਰ ਭਾਈਚਾਰਾ ਪਹੁੰਚ ਕੇ ਇਸ ਦੁਖੀ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਨਗੇ ਤੇ ਨਾਲ ਹੀ ਇਹਨਾਂ ਦੀ ਕਵਰੇਜ ਕਰਕੇ ਦੁਖੀ ਪਰਿਵਾਰ ਦੀ ਹੱਡਬੀਤੀ ਦਾਸਤਾਨ ਨੂੰ ਸਰਕਾਰਾਂ ਤੱਕ ਪਚਾਉਣ ਦੀ ਪਹਿਲ ਕਦਮੀ ਕਰਕੇ ਆਪਣਾ ਬਣਦਾ ਫਰਜ਼ ਨਿਭਾਏਗਾ । ਸਵਾ. ਨੇਤਰਹੀਣ ਅਮਰਜੀਤ ਕੌਰ ਦੀ ਅੰਤਿਮ ਅਰਦਾਸ ਤੇ ਆਖੰਡ ਪਾਠ ਸਾਹਿਬ ਦੇ ਭੋਗ ਪਿੰਡ ਵਡਾਲਾ ਜੌਹਲ ਵਿਖੇ 8 ਦਸੰਬਰ ਨੂੰ ਪਾਏ ਜਾਣਗੇ।