ਜਲੰਧਰ, 26 ਨਵੰਬਰ (ਕਬੀਰ ਸੌਂਧੀ) : ਬਿਕਰਮ ਸਿੰਘ ਮਜੀਠੀਆ ਵੱਲੋਂ ਭਾਈ ਅੰਮ੍ਰਿਤਪਾਲ ਸਿੰਘ ਬਾਰੇ ਬੋਲਦਿਆਂ ਕਿਹਾ ਹੈ ਕੇ ਮਾਲਾ ਫੇਰ ਕੇ ਵੀ ਭਗਤੀ ਹੋ ਸਕਦੀ ਹੈ, ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਮਜੀਠੀਆ ਸਾਬ ਬਿਪਰਵਾਦੀ ਤਾਕਤਾਂ ਦੇ ਹੱਥਾਂ ਵਿਚ ਖੇਡ ਰਹੇ ਹਨ, ਜੋ ਸਿੱਖ ਕੌਮ ਨੂੰ ਮੀਰੀ-ਪੀਰੀ ਦੇ ਸਿਧਾਂਤ ਤੋਂ ਦੂਰ ਕਰਨਾ ਚਾਹੁੰਦੇ ਹਨ, ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ,ਹਰਪਾਲ ਸਿੰਘ ਚੱਢਾ,ਹਰਪ੍ਰੀਤ ਸਿੰਘ ਨੀਟੂ,ਗੁਰਵਿੰਦਰ ਸਿੰਘ ਨਾਗੀ,ਹਰਪਾਲ ਸਿੰਘ ਪਾਲੀ ਚੱਢਾ ਤੇ ਵਿੱਕੀ ਸਿੰਘ ਖਾਲਸਾ ਨੇ ਇਕ ਸਾਂਝੇ ਬਿਆਨ ਵਿੱਚ ਕਿਹਾ ਹੈ, ਹਿੰਦੂ ਮਹਾਪੁਰਖ ਵੀ ਆਪਣੇ ਨਾਲ ਹਮੇਸ਼ਾ ਸਸਤਰ ਰੱਖਦੇ ਹਨ ਜਿਨ੍ਹਾਂ ਵਿੱਚ ਸ੍ਰੀ ਰਾਮ ਚੰਦਰ ਜੀ ਮਹਾਰਾਜ,ਸ੍ਰੀ ਕ੍ਰਿਸ਼ਨ ਜੀ ਮਹਾਰਾਜ ਵੀ ਸ਼ਾਮਲ ਹਨ, ਐਥੋਂ ਤੱਕ ਗੁਰੂ ਨਾਨਕ ਸਾਹਿਬ ਜੀ ਵੀ ਆਪਣੇ ਨਾਲ ਹਰ ਵੇਲੇ ਸੋਟਾ ਰੱਖਦੇ ਸਨ, ਜਿਸ ਦੀ ਗਵਾਹੀ ਭਾਈ ਗੁਰਦਾਸ ਜੀ ਦੀ ਬਾਣੀ ਵੀ ਦੇ ਰਹੀ ਹੈ,ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਿੱਖਾਂ ਨੂੰ ਸੰਤ-ਸਿਪਾਹੀ ਬਣਾਇਆ ਤੇ ਮੀਰੀ-ਪੀਰੀ ਦਾ ਸੰਕਲਪ ਸੰਗਤਾਂ ਨੂੰ ਦਿੱਤਾ,ਜਿਸ ਦਾ ਉਦਾਰਨ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸਾਹਮਣੇ ਸ੍ਰੀ ਅਕਾਲ ਤਖ਼ਤ ਸਾਹਿਬ ਮਜੂਦ ਹੈ, ਫੇਰ ਦਸਮ ਪਾਤਸ਼ਾਹ ਜੀ ਨੇ ਹਰ ਸਿੱਖ ਨੂੰ ਇਹ ਸਪਸ਼ਟ ਕਿਹਾ ਹੈ, ਬਿਨਾਂ ਕੇਸਾਂ ਅਤੇ ਸ਼ਸਤਰਾਂ ਤੋਂ ਆਦਮੀ ਭੇਡ ਦੇ ਸਮਾਨ ਹੈ, ਜਿਹੜਾ ਸਿੱਖ ਕੇਸ ਜਾਂ ਸ਼ਸਤਰ ਨਹੀਂ ਰੱਖੇਗਾ ਮੈ ਉਸਨੂੰ ਦਰਸ਼ਨ ਨਹੀਂ ਦੇਵਾਂਗਾ ਦਸਮ ਪਿਤਾ ਨੇ ਸ਼ਸਤਰਾਂ ਨੂੰ ਪੀਰ ਤੱਕ ਕਿਹਾਂ ਹੈ।
ਪਰ ਅੱਜ ਸਿਵ ਸੈਨਾ ਨਾਲ ਸਮਝੌਤਾ ਕਰਕੇ ਮਜੀਠੀਆ ਸਾਬ ਸਿੱਖਾਂ ਨੂੰ ਸ਼ਸਤਰ ਵਿਹੂਣਾ ਕਰਨਾ ਚਾਹੁੰਦੇ ਹਨ, ਇਨ੍ਹਾਂ ਬਿਆਨਾਂ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਥੋੜ੍ਹੀ ਹੈ, ਦਰਸਅਲ ਇਹ ਲੋਕ ਸੱਤਾ ਜਾਣ ਤੋਂ ਬਾਅਦ ਆਪਣਾ ਦਿਮਾਗੀ ਸੰਤੁਲਨ ਖੋਹ ਚੁੱਕੇ ਹਨ, ਸਿੱਖ ਤਾਲਮੇਲ ਕਮੇਟੀ ਹਰ ਉਸ ਸ਼ਖਸ ਦਾ ਸਮਰਥਨ ਕਰੇਗੀ ਜੋ ਸਿੱਖੀ ਸਿਧਾਂਤਾਂ ਤੇ ਪਹਿਰਾ ਦੇਵੇਗਾ ਫਿਰ ਉਹ ਭਾਵੇਂ ਅਮ੍ਰਿਤਪਾਲ ਸਿੰਘ ਹੋਵੇ ਜਾਂ ਕੋਈ ਵੀ ਹੋਰ ਗੁਰਸਿੱਖ,ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹਰਪ੍ਰੀਤ ਸਿੰਘ ਨੂੰ ਅਪੀਲ ਕਰਦੇ ਹਾਂ ਉਹ ਬਿਕਰਮਜੀਤ ਸਿੰਘ ਮਜੀਠੀਆ ਨੂੰ ਅਕਾਲ ਤਖਤ ਸਾਹਿਬ ਤੇ ਤਲਬ ਕਰ ਕੇ ਬਿਆਨ ਦਾ ਸਪਸ਼ਟੀਕਰਨ ਲੈਣਾ| ਇਸ ਮੌਕੇ ਤੇ ਗੁਰਵਿੰਦਰ ਸਿੰਘ ਸਿੱਧੂ,ਹਰਵਿੰਦਰ ਸਿੰਘ ਚਿਟਕਾਰਾ,ਹਰਪ੍ਰੀਤ ਸਿੰਘ ਸੋਨੂੰ,ਗੁਰਜੀਤ ਸਿੰਘ ਸਤਨਾਮੀਆ,ਬਾਵਾ ਖਰਬੰਦਾ,ਲਖਬੀਰ ਸਿੰਘ ਲਕੀ,ਗੁੁਰਦੀਪ ਸਿੰਘ ਲੱਕੀ,ਮਨਮਿੰਦਰ ਸਿੰਘ ਭਾਟੀਆ,ਗੁਰਵਿੰਦਰ ਸਿੰਘ ਨਾਗੀ,ਹਰਪ੍ਰੀਤ ਸਿੰਘ ਰੋਬਿਨ,ਪਰਮਿੰਦਰ ਸਿੰਘ ਟੱਕਰ,ਅਮਨਦੀਪ ਸਿੰਘ ਬੱਗਾ,ਪ੍ਰਬਜੋਤ ਸਿੰਘ ਖਾਲਸਾ,ਜਤਿੰਦਰ ਸਿੰਘ ਕੋਹਲੀ,ਹਰਜੀਤ ਸਿੰਘ ਬਾਬਾ,ਸਰਬਜੀਤ ਸਿੰਘ ਕਾਲੜਾ,ਅਰਵਿੰਦਰ ਸਿੰਘ ਬਬਲੂ, ਬਲਜੀਤ ਸਿੰਘ ਸੰਟੀ,ਸਵਰਨ ਸਿੰਘ ਚੱਢਾ,ਹਰਪ੍ਰੀਤ ਸਿੰਘ ਪਰੂਥੀ,ਰਾਜਪਾਲ ਸਿੰਘ,ਸੰਨੀ ਸਿੰਘ ਓਬਰਾਏ, ਤਜਿੰਦਰ ਸਿੰਘ ਸੰਤ ਨਗਰ,ਅਵਤਾਰ ਸਿੰਘ ਮੀਤ ਆਦਿ ਹਾਜਰ ਸਨ।