ਰਾਜਪੁਰਾ, 22 ਨਵੰਬਰ (ਬਿਊਰੋ) : ਅੱਜ ਕਮਲੇਸ਼ਵਰ ਵਾਲਮੀਕਿ ਐਜੂਕੇਸ਼ਨ ਟਰੱਸਟ ਭਾਰਤ ਵੱਲੋਂ ਇੱਕ ਸੈਮੀਨਾਰ ਪਾਵਨ ਵਾਲਮੀਕਿ ਤੀਰਥ ਅੰਮ੍ਰਿਤਸਰ ਵਿਖੇ ਸਿੱਖਿਆ ਚੇਤਨਾ ਸਿਵਰ ਵਜੋਂ ਕਰਵਾਇਆ ਗਿਆ। ਜਿਸ ਵਿਚ ਭਾਰਤ ਦੇ ਵੱਖ ਵੱਖ ਰਾਜਾਂ ਤੋਂਵਾਲਮੀਕਿ ਸਮਾਜ ਦੇ ਆਗੂ ਆਪਣੇ ਇਕੱਠ ਸਮੇਤ ਇਸ ਸੈਮੀਨਾਰ ਵਿੱਚ ਪਹੁੰਚੇ।
ਵਾਲਮੀਕਿ ਸਮਾਜ ਦੇ ਹੋਣਹਾਰ ਬੱਚਿਆਂ ਅਤੇ ਉੱਚ ਅਹੁਦਿਆਂ ਤੇ ਲੱਗੇ ਵਾਲਮੀਕਿ ਵੀਰਾਂ ਨੂੰ ਟਰੱਸਟ ਵੱਲੋਂ ਸਨਮਾਨਿਤ ਕੀਤਾ ਗਿਆ ਨਾਲ ਹੀ ਵੱਖ-ਵੱਖ ਰਾਜਾਂ ਤੋਂ ਆਏ ਹੋਏ ਵਾਲਮੀਕਿ ਵੀਰਾਂ ਨੂੰ ਟਰੱਸਟ ਵੱਲੋ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਐਸਪੀਡੀ ਫਾਜ਼ਿਲਕਾ ਮੋਹਨ ਲਾਲ ਨੂੰ ਟਰੱਸਟ ਵਲੋਂ ਵਿਸ਼ੇਸ਼ ਤੌਰ ਤੇ ਕੌਮੀ ਰਤਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਜਿਸ ਤੇ ਭਗਵਾਨ ਵਾਲਮੀਕਿ ਪ੍ਰਗਟ ਉਤਸਵ ਕਮੇਟੀ ਰਾਜਪੁਰਾ ਦੇ ਪ੍ਰਧਾਨ ਮਦਨ ਮਹਿਕ ਵੱਲੋਂ ਕਮਲੇਸ਼ਵਰ ਵਾਲਮੀਕਿ ਐਜੂਕੇਸ਼ਨ ਟਰੱਸਟ (ਰਜਿ:)ਦੇ ਫਾਊਂਡਰ ਰਾਜ ਆਦੀਵੰਸੀ ਦਾ ਐਸਪੀ ਡੀ ਫਾਜ਼ਿਲਕਾ ਮੋਹਨ ਲਾਲ ਨੂੰ ਕੌਮੀ ਰਤਨ ਐਵਾਰਡ ਨਾਲ ਸਨਮਾਨਿਤ ਕਰਨ ਤੇ ਧੰਨਵਾਦ ਕੀਤਾ। ਇਸ ਮੌਕੇ ਤੇ ਓਹਨਾ ਨਾਲ ਸਤਪਾਲ ਕਾਂਗੜਾ,ਬਲਵਿੰਦਰ ਕੁਮਾਰ ਕੋਨੀ, ਸ਼ਾਦੀ ਰਾਮ, ਰਵਿੰਦਰ ਕੁਮਾਰ ਰੋਕੀ ਹਾਜਰ ਸਨ।