ਜੰਡਿਆਲਾ ਗੁਰੂ (ਕੰਵਲਜੀਤ ਸਿੰਘ ਲਾਡੀ/ ਦਵਿੰਦਰ ਸਿੰਘ ਸਹੋਤਾ) : ਅੱਜ ਸੇਂਟ ਸੋਲਜਰ ਇਲੀਟ ਕਾਨਵੈਂਟ ਸਕੂਲ ਜੰਡਿਆਲਾ ਗੁਰੂ ਵਿੱਚ ਸੀਬੀਐੱਸਈ ਨਵੀਂ ਦਿੱਲੀ ਦੀ ਸਹਾਇਤਾ ਨਾਲ ਏ ਟੀ ਐਲ ਲੈਬ ਸਥਾਪਤ ਕੀਤੀ ਗਈ ।ਇਹ ਸੈਂਟਰਲ ਗੌਰਮਿੰਟ ਦਾ ਟੈਕਨਾਲੋਜੀ ਨੂੰ ਉਤਸ਼ਾਹਿਤ ਕਰਨ ਦਾ ਉਪਰਾਲਾ ਹੈ। ਜਿਸ ਨੂੰ ਪੂਰਾ ਕਰਨ ਤੇ ਐੱਸ ਐੱਸ ਈ ਸੀ ਜੰਡਿਆਲਾ ਗੁਰੂ ਵਿੱਚ ਸ਼ਾਨਦਾਰ ਲੈਬ ਤਿਆਰ ਕੀਤੀ ਗਈ।
ਜਿਸ ਦਾ ਉਦਘਾਟਨ ਸੰਤ ਬਾਬਾ ਪਰਮਾਨੰਦ ਜੀ ਮੁੱਖ ਸੇਵਾਦਾਰ ਬਾਬਾ ਹੁੰਦਾਲ ਜੀ, ਰਾਸਾ ਦੇ ਪ੍ਰਧਾਨ ਹਰਪਾਲ ਸਿੰਘ ਯੂਕੇ ਸਾਹਿਬ, ਚੀਫ਼ ਖ਼ਾਲਸਾ ਦੀਵਾਨ ਦੇ ਡਾਇਰੈਕਟਰ ਧਰਮਵੀਰ ਸਿੰਘ, ਡੀ ਪੀ ਐੱਸ ਦੇ ਪ੍ਰਿੰਸੀਪਲ ਕਮਲ ਕੁਮਾਰ ਜੀ, ਮਨੋਹਰ ਵਾਟਿਕਾ ਦੇ ਪ੍ਰਿੰਸੀਪਲ ਸੁਰੇਸ਼ ਕੁਮਾਰ, ਸਕੂਲ ਦੇ ਡਾਇਰੈਕਟਰ ਡਾ ਮੰਗਲ ਸਿੰਘ ਕਿਸ਼ਨਪੁਰੀ ਨੇ ਆਪਣੇ ਕਰ ਕਮਲਾਂ ਨਾਲ ਕੀਤਾ। ਸਕੂਲ ਦੀ ਪ੍ਰਿੰਸੀਪਲ ਅਮਰਪ੍ਰੀਤ ਕੌਰ, ਵਾਈਸ ਪ੍ਰਿੰਸੀਪਲ ਗੁਰਪ੍ਰੀਤ ਕੌਰ, ਕੋਆਰਡੀਨੇਟਰ ਸ਼ਿਲਪਾ ਸ਼ਰਮਾ, ਨੀਲਾਕਸ਼ੀ ਗੁਪਤਾ,ਮਮਤਾ ਅਰੋੜਾ ਤੇ ਸਾਇੰਸ ਵਿਭਾਗ ਦੇ ਸਾਰੇ ਟੀਚਰ ਤੇ ਬੱਚੇ ਹਾਜ਼ਰ ਸਨ। ਬਾਬਾ ਜੀ ਨੇ ਫਾਊਂਡੇਸ਼ਨ ਸਟੋਨ ਦਾ ਉਦਘਾਟਨ ਰੱਖਿਆ ਤੇ ਰੀਬਨ ਕੱਟ ਕੇ ਲੈਬ ਦਾ ਉਦਘਾਟਨ ਕੀਤਾ।