ਜੰਡਿਆਲਾ ਗੁਰੂ, 10 ਨਵੰਬਰ (ਕੰਵਲਜੀਤ ਸਿੰਘ ਲਾਡੀ) : ਹਿਮਾਚਲ ਪ੍ਰਦੇਸ਼ ਦੀ ਉਨ੍ਹਾਂ ਵਿਧਾਨ ਸਭਾ ਸੀਟ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸਤਪਾਲ ਰਾਇਜਾਦਾ ਤੇ ਨੈਸ਼ਨਲ ਕਾਂਗਰਸ ਵਰਕਸ ਕਮੇਟੀ ਪੰਜਾਬ ਦੇ ਪ੍ਰਧਾਨ ਤੇ ਹਿਮਾਚਲ ਦੇ ਇੰਚਾਰਜ ਸਰਬਜੀਤ ਸਿੰਘ ਸੋਨੂੰ ਜੰਡਿਆਲਾ ਨੇ ਹਲਕਾ ਊਨੇ ਦੇ ਵੱਖ ਵੱਖ ਪਿੰਡਾਂ ਵਿੱਚ ਮੀਟਿੰਗਾਂ ਨੂੰ ਕੀਤਾ ਸੰਬੋਧਨ ਸਤਪਾਲ ਰਾਇਜਾਦਾ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਦੇ ਹੋਏ ਹਲਕੇ ਦੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਸੋਨੂੰ ਜੰਡਿਆਲਾ ਨੇ ਦੱਸਿਆ ਕਿ ਹਿਮਾਚਲ ਪ੍ਰਦੇਸ਼ ਵਿਚ ਕਾਂਗਰਸ ਦੀ ਸਰਕਾਰ ਬਣਨ ਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਵਿਕਾਸ ਕਾਰਜਾਂ ਦੀ ਝੜੀ ਲੱਗ ਜਾਵੇਗੀ
ਤੇ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ ਤੇ ਹਿਮਾਚਲ ਦੇ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਤੇ ਹਸਪਤਾਲ ਤੇ ਬੱਚਿਆਂ ਨੂੰ ਵਧੀਆ ਐਜੂਕੇਸ਼ਨ ਤੇ ਮਹਿਲਾਵਾਂ ਨੂੰ ਹਰ ਮਹੀਨੇ 1500 ਰੁਪਿਆ ਦਿੱਤਾ ਜਾਵੇਗਾ ਤੇ ਪੈਨਸ਼ਨ ਮੁੜ ਤੋਂ ਫਿਰ ਚਾਲੂ ਕਰ ਦਿੱਤੀ ਜਾਵੇਗੀ ਤੇ ਹਿਮਾਚਲ ਪ੍ਰਦੇਸ਼ ਦੇ ਵਿਕਾਸ ਕਾਰਜਾਂ ਨੂੰ ਸਰਕਾਰ ਬਣਦਿਆਂ ਸਾਰ ਹੀ ਸ਼ੁਰੂ ਕਰ ਦਿੱਤਾ ਜਾਵੇਗਾ ਤੇ ਹਿਮਾਚਲ ਫਿਰ ਤਰੱਕੀ ਦੇ ਰਾਹਾਂ ਤੇ ਪਹਿਲੇ ਨੰਬਰ ਦਾ ਸੂਬਾ ਹੋਵੇਗਾ ਇਸ ਮੌਕੇ ਤੇ ਸੋਨੂੰ ਜੰਡਿਆਲਾ ਨੇ ਦੱਸਿਆ ਕਿ ਸਿਰਫ ਅਤੇ ਸਿਰਫ ਇਕ ਕਾਂਗਰਸ ਪਾਰਟੀ ਦੀ ਹੀ ਸਰਕਾਰ ਐਸੀ ਹੈ ਜੋ ਦੇਸ਼ ਆਮ ਜਨਤਾ ਦੇ ਨਾਲ ਕੀਤੇ ਹੋਏ ਵਾਅਦਿਆਂ ਨੂੰ ਪੂਰਾ ਕਰਦੀ ਹੈ
ਆਖ਼ਰ ਵਿੱਚ ਸੋਨੂ ਜੰਡਿਆਲਾ ਨੇ ਦੱਸਿਆ ਕਿ ਇਸ ਵਾਰ ਬੀਜੇਪੀ ਦੀਆਂ ਜ਼ਮਾਨਤਾਂ ਵੀ ਜ਼ਬਤ ਹੋਣਗੀਆਂ ਤੇ ਹਿਮਾਚਲ ਦੇ ਲੋਕ ਬੀਜੇਪੀ ਦੇ ਕਿਸੇ ਵੀ ਨੇਤਾ ਨੂੰ ਮੂੰਹ ਨਹੀਂ ਲਾਉਣਗੇ ਤੇ ਆਪਣੀ ਇਕ ਇਕ ਕੀਮਤੀ ਵੋਟ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਪਾ ਕੇ ਹਿਮਾਚਲ ਵਿੱਚ ਕਾਂਗਰਸ ਦੀ ਸਰਕਾਰ ਬਣਾਉਣਗੇ ਇਸ ਮੌਕੇ ਤੇ ਹਾਜ਼ਰ ਸਰਬਜੀਤ ਸਿੰਘ ਸੋਨੂੰ ਜੰਡਿਆਲਾ ਸਤਪਾਲ ਰਾਇਜਾਦਾ ਸੁਰਜੀਤ ਸਿੰਘ ਇੰਦਰਜੀਤ ਸਿੰਘ ਗਗਨਦੀਪ ਸਿੰਘ ਬਲਸ਼ੇਰ ਸਿੰਘ ਪ੍ਰਦੀਪ ਕੁਮਾਰ ਅੰਕਿਤ ਮਨਕੋਟੀਆ ਸੰਜੀਵ ਪਠਾਨੀਆ ਮਨਮੋਹਨ ਲਾਡੀ ਆਦਿ ਹਾਜ਼ਰ ਸਨ।