ਜਲੰਧਰ 30 ਅਕਤੂਬਰ (ਹਰਜਿੰਦਰ ਸਿੰਘ) : ਆਮ ਆਦਮੀ ਪਾਰਟੀ ਸਰਕਾਰ ਵਿੱਚ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਜੋ ਪਹਿਲਾਂ ਹੀ ਢਾਈ ਕਰੋੜ ਦੀ ਡੀਲ ਦੀ ਵਾਇਰਲ ਆਡੀਓ ਕਾਰਨ ਵਿਰੋਧੀਆਂ ਦੇ ਨਿਸ਼ਾਨੇ ਤੇ ਹਨ ਬਲਾਤਕਾਰ ਅਤੇ ਕਤਲ ਵਰਗੇ ਸੰਗੀਨ ਮਾਮਲਿਆਂ ਦੇ ਦੋਸ਼ੀ ਸੁਨਾਰੀਆ ਜੇਲ੍ਹ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਅਤੇ ਇਸ ਵੇਲੇ ਪੈਰੋਲ ਤੇ ਜੇਲ੍ਹ ਤੋਂ ਬਾਹਰ ਆਇਆ ਬਲਾਤਕਾਰੀ ਸਾਧੂ ਰਾਮ ਰਹੀਮ ਦੇ ਗੁਰੂ ਹਰਸਹਾਏ ਵਿਖੇ ਡੇਰੇ ਵਿਚ ਗਏ ਅਤੇ ਉਥੇ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ।
ਸਿੱਖ ਤਾਲਮੇਲ ਕਮੇਟੀ ਦੇ ਆਗੂ ਤੇਜਿੰਦਰ ਸਿੰਘ ਪ੍ਰਦੇਸੀ ਹਰਪਾਲ ਸਿੰਘ ਚੱਢਾ ਹਰਪ੍ਰੀਤ ਸਿੰਘ ਨੀਟੂ ਸਤਪਾਲ ਸਿੰਘ ਸਿਦਕੀ ਅਤੇ ਆਗਾਜ਼ ਦੇ ਆਗੂ ਪਰਮਪ੍ਰੀਤ ਸਿੰਘ ਬਿੱਟੀ ਰਣਜੀਤ ਸਿੰਘ ਗੋਲਡੀ ਗੁਰਵਿੰਦਰ ਸਿੰਘ ਸਿੱਧੂ ਅਤੇ ਵਿੱਕੀ ਸਿੰਘ ਖਾਲਸਾ ਨੇ ਇਕ ਸਾਂਝੇ ਬਿਆਨ ਵਿੱਚ ਕਿਹਾ ਹੈ ਫੌਜਾ ਸਿੰਘ ਸਰਾਰੀ ਨੇ ਡੇਰਾ ਸਾਧ ਦੇ ਡੇਰੇ ਵਿੱਚ ਜਾ ਕੇ ਜੋ ਕੀ ਦਸਮੇਸ਼ ਪਿਤਾ ਵਾਂਗ ਸਵਾਂਗ ਰਚਣ ਦਾ ਦੋਸ਼ੀ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਕਰ ਕੇ ਅਤੇ ਅੰਗ ਗਲੀਆਂ ਵਿੱਚ ਖਿਲਾਰਨ ਵਰਗੇ ਮਹਾਂ ਪਾਪ ਦਾ ਦੋਸ਼ੀ ਹੈ ਸਿੱਖ ਪ੍ਰੰਪਰਾਵਾਂ ਅਤੇ ਸਿੱਖ ਕੌਮ ਨੂੰ ਚੜ੍ਹਾਉਣ ਦਾ ਕੰਮ ਕੀਤਾ ਹੈ ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਸਿੱਖ ਕੌਮ ਇਹੋ ਜਿਹੇ ਸਿੱਖ ਵਿਰੋਧੀ ਮੰਤਰੀ ਦੇ ਹੁੰਦਿਆਂ ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਇਨਸਾਫ਼ ਦੀ ਆਸ ਕਿਸ ਤਰ੍ਹਾਂ ਕਰ ਸਕਦੀ ਹੈ ਉਕਤ ਆਗੂਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਤੋਂ ਮੰਗ ਕੀਤੀ ਇਹੋ ਜਿਹੇ ਵਿਅਕਤੀ ਨੂੰ ਤੁਰੰਤ ਅਕਾਲ ਤਖ਼ਤ ਸਾਹਿਬ ਤੇ ਤਲਬ ਕਰਕੇ ਮਿਸਾਲੀ ਸਜ਼ਾ ਦਿੱਤੀ ਜਾਵੇ ਉਨ੍ਹਾਂ ਭਗਵੰਤ ਸਿੰਘ ਮਾਨ ਤੋਂ ਵੀ ਮੰਗ ਕੀਤੀ ਹੈ ਜੇ ਉਹ ਵਾਕੇ ਹੀ ਸਿੱਖ ਕੌਮ ਨੂੰ ਇਨਸਾਫ਼ ਦੇਣਾ ਚਾਹੁੰਦੇ ਹਨ ਉਪਰੰਤ ਫ਼ੌਜਾ ਸਿੰਘ ਸਰਾਰੀ ਨੂੰ ਮੰਤਰੀ ਮੰਡਲ ਤੋਂ ਬਰਖਾਸਤ ਕੀਤਾ ਜਾਵੇ ਤਾਂ ਜੋ ਸੰਗਤਾਂ ਦਾ ਤੁਹਾਡੀ ਸਰਕਾਰ ਤੇ ਵਿਸ਼ਵਾਸ ਬਣਿਆ ਰਹੇ ਇਸ ਮੌਕੇ ਤੇ ਗੁਰਦੀਪ ਸਿੰਘ ਲੱਕੀ ਹਰਪ੍ਰੀਤ ਸਿੰਘ ਰੋਬਿਨ ਜਤਿੰਦਰ ਸਿੰਘ ਕੋਹਲੀ ਬਲਜੀਤ ਸਿੰਘ ਸ਼ੰਟੀ ਹਰਪ੍ਰੀਤ ਸਿੰਘ ਬਾਬਾ ਸੰਨੀ ਓਬਰਾਏ ਰਾਜਪਾਲ ਸਿੰਘ ਹਰਜੀਤ ਸਿੰਘ ਬਾਬਾ ਅਮਨਦੀਪ ਸਿੰਘ ਬੱਗਾ ਬਲਵਿੰਦਰ ਸਿੰਘ ਬਾਬਾ ਲਖਬੀਰ ਸਿੰਘ ਲੱਕੀ ਹਰਪ੍ਰੀਤ ਸਿੰਘ ਸੋਨੂੰ ਹਾਜ਼ਰ ਸਨ।