ਜਲੰਧਰ 22 ਅਕਤੂਬਰ (ਹਰਜਿੰਦਰ ਸਿੰਘ) : ਵਿਦੇਸ਼ ਭੇਜਣ ਦੇ ਨਾਮ ਤੇ ਲੋਕਾਂ ਨਾਲ ਠੱਗੀ ਕਰਨ ਵਾਲੇ ਟਰੈਵਲ ਏਜੰਟ ਨੂੰ ਥਾਣਾ ਬਾਰਾਂਦਰੀ ਦੀ ਪੁਲਸ ਨੇ ਕਾਬੂ ਕੀਤਾ ਹੈ। ਫੜੇ ਗਏ ਟ੍ਰੈਵਲ ਏਜੰਟ ਦੀ ਪਹਿਚਾਣ ਹਰਜੀਤ ਸਿੰਘ ਵਜੋਂ ਹੋਈ ਜਦਕਿ ਉਸਦਾ ਦੂਜਾ ਸਾਥੀ ਜੋ ਕਿ ਉਸ ਦਾ ਭਰਾ ਲੱਗਦਾ ਹੈ ਸੁਖਦੇਵ ਸਿੰਘ ਸੁੱਖਾ ਫਿਲਹਾਲ ਫ਼ਰਾਰ ਦੱਸਿਆ ਜਾ ਰਿਹਾ ਹੈ। ਪੁਲੀਸ ਨੇ ਫੜੇ ਗਏ ਟ੍ਰੈਵਲ ਏਜੰਟ ਨੂੰ ਅਦਾਲਤ ਵਿਚ ਅੱਜ ਪੇਸ਼ ਕਰ ਦਿੱਤਾ ਹੈ।
ਇਸੇ ਸਬੰਧ ਵਿੱਚ ਪੀਡ਼ਤ ਕਰਨ ਪੁੱਤਰ ਰਾਜ ਵਾਸੀ ਈ.ਸੀ 241 ਪੰਜ ਪੀਰ ਨੇੜੇ ਗੋਪਾਲ ਮੰਦਰ ਜਲੰਧਰ ਨੇ ਦੱਸਿਆ ਕਿ ਮੈਂ ਵਿਦੇਸ਼ ਕਨੇਡਾ ਵਰਕ ਪਰਮਿਟ ਤੇ ਜਾਣ ਵਾਸਤੇ ਏਜੰਟ ਸੁਖਦੇਵ ਸਿੰਘ ਉਰਫ ਸੁੱਖਾ ਵਾਕਿਆ ਦਫਤਰ ਡਰੀਮ ਕੇਸਟਲ ਨੇੜੇ ਮੋਹਣ ਪੈਲੇਸ ਜਲੰਧਰ ਹਾਲ ਵਾਸੀ ਮਕਾਨ ਨੰਬਰ 202 ਖੁਲਾ ਕਿੰਗਰਾ ਨੇੜੇ ਗੀਤਾ ਮੰਦਰ ਜਲੰਧਰ (ਜੱਦੀ ਪਿੰਡ) ਨਾਲ ਗੱਲ ਕੀਤੀ ਤਾਂ ਉਸਨੇ ਸਾਨੂੰ ਆਪਣੇ ਪੂਰੇ ਭਰੋਸੇ ਵਿਚ ਲੈ ਲਿਆ ਤੇ ਕਿਹਾ ਕਿ ਉਹ ਜਲਦੀ ਹੀ ਮੇਰਾ ਕਨੇਡਾ ਦਾ ਵਰਕ ਪਰਮਿਟ ਦਾ ਵੀਜਾ ਲਗਵਾਉਣ ਦੇ ਬਦਲੇ 12 ਲੱਖ ਰੁਪਏ ਦੀ ਮੰਗ ਕੀਤੀ ਤੇ ਕਿਹਾ ਕਿ ਪਹਿਲਾ 2 ਲੱਖ ਰੁਪਏ ਦੇਣੇ ਪੈਣਗੇ ਬਾਕੀ ਰਕਮ ਵਿਦੇਸ਼ ਜਾ ਕੇ ਕੰਮ ਕਰਕੇ ਦੇਣੀ ਹੋਵੇਗੀ।
ਅਸੀਂ ਉਸਦੇ ਭਰੋਸੇ ਵਿਚ ਆ ਕੇ ਉਸਨੂੰ ਹਾਂ ਕਰ ਦਿੱਤੀ ਤੇ ਅਸੀਂ ਉਸਨੂੰ ਅਡਵਾਂਸ 30 ਹਜਾਰ ਰੁਪਏ ਮਿਤੀ 05.11.2019 ਨੂੰ ਤੇ ਉਸਤੋਂ ਬਾਅਦ 28 ਹਜਾਰ ਰੁਪਏ ਦਿੱਤੇ ਤੇ ਮੈਡੀਕਲ ਦੇ ਨਾਮ ‘ਤੇ 55–55 ਸੋ ਰੁਪਏ ਦੇ ਵਾਰ ਕਰਕੇ ਲਏ ਇਸੇ ਤਰਾ ਕਰਕੇ ਉਸਨੂੰ ਜੋ ਕੁੱਲ 1 ਲੱਖ 30 ਹਜਾਰ ਰੁਪਏ ਇਸ ਏਜੰਟ ਵੱਲ ਚਲੇ ਗਏ ਤੇ ਇਸਨੇ ਮੇਰੇ ਕੋਲੋ ਮੇਰੀ ਬਣਦੇ ਜਰੂਰੀ ਦਸਤਾਵੇਜ਼ ਲਏ ਤੇ ਸਾਨੂੰ ਭਰੋਸਾ ਦਿੱਤਾ ਕਿ ਜਲਦੀ ਹੀ ਕੰਮ ਬਣ ਜਾਵੇਗਾ ਤੇ ਉਸਤੋਂ ਬਾਅਦ ਇਸ ਨੇ ਕਾਫੀ ਸਮਾਂ ਮੈਨੂੰ ਲਾਰੇ ਲੱਪੇ ਲਾਉਂਦਾ ਰਿਹਾ ਪਰ ਮੇਰਾ ਕੋਈ ਕੰਮ ਨਹੀ ਕੀਤਾ ਤੇ ਜਦੋਂ ਅਸੀਂ ਉਸਤੋਂ ਜਿਆਦਾ ਦਬਾਅ ਬਣਾਇਆ ਤਾਂ ਉਹ ਸਾਨੂੰ ਆਨਾ ਕਾਨੀ ਕਰਨ ਲੱਗ ਪਿਆ ਤੇ ਸਾਡੇ ਨਾਲ ਮਾੜਾ ਵਤੀਰਾ ਕਰਨ ਲੱਗ ਪਿਆ ਤੋਂ ਜਦੋਂ ਇਸਨੇ ਸਾਡਾ ਕੋਈ ਕੰਮ ਨਹੀਂ ਕੀਤਾ ਤਾ ਅਸੀ ਇਸਤੇ ਦਬਾਅ ਬਣਾਇਆ ਤਾਂ ਇਸਨੇ ਸਾਨੂੰ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ ਤੇ ਧਮਕੀਆਂ ਦੇਣੀਆ ਸ਼ੁਰੂ ਕਰ ਦਿੱਤੀਆਂ ਕਿ ਤੁਹਾਡੇ ਕੋਲੋ ਜੋ ਹੁੰਦਾ ਹੈ ਕਰ ਲਉ ਮੈਂ ਕਿਸੇ ਤੋਂ ਨਹੀਂ ਡਰਦਾ। ਇਸ ਵਿਅਕਤੀ ਕੋਲ ਜੋ ਟਰੈਵਲ ਏਜੰਟੀ ਦਾ ਲਾਇਸੈਂਸ ਹੈ ਉਹ ਇਸਦੇ ਭਰਾ ਹਰਜੀਤ ਸਿੰਘ ਦੇ ਨਾਮ ਦਾ ਹੈ ਤੇ ਇਹ ਦੋਨੋਂ ਮਿਲ ਕੇ ਲੋਕਾਂ ਨਾਲ ਲੁੱਟ ਕਰਦੇ ਹਨ ਅਤੇ ਉਸਦਾ ਭਰਾ ਵੀ ਇਸ ਸਾਜਿਸ਼ ਵਿਚ ਸ਼ਾਮਲ ਹੈ।ਇਸੇ ਸਬੰਧੀ ਕਰਨ ਨੇ ਇਕ ਸ਼ਿਕਾਇਤ ਥਾਣਾ ਬਾਰਾਦਰੀ ਦੀ ਪੁਲਸ ਨੂੰ ਦਿੱਤੀ ਸੀ ਇਸ ਦੇ ਆਧਾਰ ਤੇ ਪੁਲਸ ਨੇ ਦੋਸ਼ੀ ਟਰੈਵਲ ਏਜੰਟਾਂ ਖ਼ਿਲਾਫ਼ ਪਰਚਾ ਦਰਜ ਕੀਤਾ ਸੀ।ਅੱਜ ਇਸੇ ਸਬੰਧ ਵਿਚ ਪੁਲੀਸ ਨੇ ਹਰਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦਕਿ ਉਸ ਦਾ ਦੂਜਾ ਭਰਾ ਸੁਖਦੇਵ ਸਿੰਘ ਉਰਫ ਸੁੱਖਾ ਫਰਾਰ ਦੱਸਿਆ ਜਾ ਰਿਹਾ ਹੈ।