ਜਲੰਧਰ, 19 ਅਕਤੂਬਰ (ਕਬੀਰ ਸੌਂਧੀ) : ਹਿਮਾਚਲ ਵਿੱਚ ਚੋਣ ਪ੍ਰਚਾਰ ਕਰਨ ਗਏ ਜਲੰਧਰ ਦੇ ਭਾਜਪਾ ਆਗੂ ਸਾਬਕਾ ਮੇਅਰ ਸੁਨੀਲ ਜੋਤੀ ਦੀ ਤਬੀਅਤ ਅਚਾਨਕ ਵਿਗੜ ਗਈ ਹੈ। ਚੋਣ ਪ੍ਰਚਾਰ ‘ਤੇ ਉਨ੍ਹਾਂ ਦੇ ਨਾਲ ਆਏ ਭਾਜਪਾ ਨੇਤਾਵਾਂ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਕਿ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਹੈ।ਜਾਣਕਾਰੀ ਮੁਤਾਬਕ ਉਹ ਹਿਮਾਚਲ ਦੇ ਨੂਰਪੁਰ ‘ਚ ਚੋਣ ਪ੍ਰਚਾਰ ਲਈ ਗਏ ਹੋਏ ਸਨ।
ਜਿੱਥੇ ਅਚਾਨਕ ਉਨ੍ਹਾਂ ਦੀ ਤਬੀਅਤ ਖਰਾਬ ਹੋ ਗਈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਫਿਲਹਾਲ ਉਨ੍ਹਾਂ ਦੀ ਜਾਨ ਖਤਰੇ ਤੋਂ ਬਾਹਰ ਹੈ।ਦੱਸਣਯੋਗ ਹੈ ਕਿ ਸਾਬਕਾ ਮੇਅਰ ਸੁਨੀਲ ਜੋਤੀ ਦੀ ਸਿਹਤ ਇੱਕ ਵਾਰ ਪਹਿਲਾਂ ਵੀ ਵਿਗੜ ਚੁੱਕੀ ਹੈ। ਆਪਣੇ ਕਾਰਜਕਾਲ ਦੌਰਾਨ ਉਹ ਆਪਣੇ ਦਫ਼ਤਰ ਵਿੱਚ ਬੇਹੋਸ਼ ਹੋ ਗਏ ਸਨ।ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੂੰ ਕੁਝ ਦਿਨ ਦਾਖਲ ਰਹਿਣਾ ਪਿਆ।