ਜਲੰਧਰ, 18 ਅਕਤੂਬਰ (ਕਬੀਰ ਸੌਂਧੀ) : ਅੱਜ ਮਾਨਯੋਗ ਕਮਿਸ਼ਨਰ ਪੁਲਿਸ ਜਲੰਧਰ ਜੀ ਵੱਲੋਂ ਸਮੂਹ ਮੁੱਖ ਮੁਨਸ਼ੀ ਥਾਣਾ ਕਮਿਸ਼ਨਰੇਟ ਜਲੰਧਰ ਨਾਲ ਪੁਲਿਸ ਲਾਈਨਜ਼ ਵਿੱਚ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਸ੍ਰੀਮਤੀ ਵਤਸਲਾ ਗੁਪਤਾ, ਆਈ.ਪੀ.ਐਸ., ਡਿਪਟੀ ਕਮਿਸ਼ਨਰ ਪੁਲਿਸ, ਸਥਾਨਿਕ, ਸ੍ਰੀ ਜਗਜੀਤ ਸਿੰਘ ਸਰੋਆ, ਵਧੀਕ ਡਿਪਟੀ ਕਮਿਸ਼ਨਰ ਪੁਲਿਸ, ਸਥਾਨਿਕ ਅਤੇ ਸ੍ਰੀ ਮਨਵੀਰ ਸਿੰਘ, ਸਹਾਇਕ ਕਮਿਸ਼ਨਰ ਪੁਲਿਸ, ਸਥਾਨਿਕ ਵੀ ਸ਼ਾਮਿਲ ਸਨ।
ਮੀਟਿੰਗ ਦੌਰਾਨ ਮਾਨਯੋਗ ਕਮਿਸ਼ਨਰ ਪੁਲਿਸ ਜੀ ਨੇ ਸਮੂਹ ਮੁੱਖ ਮੁਨਸ਼ੀ ਥਾਣਾ ਨੂੰ ਕਿਹਾ ਕਿ ਥਾਣਾ ਵਿੱਚ ਆਉਣ ਵਾਲੀ ਪਬਲਿਕ ਨਾਲ ਸਹੀ ਵਿਹਾਰ ਕੀਤਾ ਜਾਵੇ ਤੇ ਪਬਲਿਕ ਨੂੰ ਇਨਸਾਫ ਦਿੱਤਾ ਜਾਵੇ। ਪੰਜਾਬ ਸਰਕਾਰ ਦੀ ਨੀਤੀ ਹੈ ਕਿ ਰਿਵਤਖੋਰੀ ਨੂੰ ਬਿਲਕੁੱਲ ਬਰਦਾਸਤ ਨਹੀਂ ਕੀਤਾ ਜਾਵੇਗਾ ਅਤੇ ਇਸ ਪ੍ਰਤੀ “Zero Tolerance” ਦਿਖਾਈ ਜਾਵੇ।
ਮੌਕਾ ਪਰ ਕਮਿਸ਼ਨਰੇਟ ਜਲੰਧਰ ਦੇ ਥਾਣਿਆਂ ਦੀ ਤਫਤੀਸ਼ ਸੰਚਾਰੂ ਢੰਗ ਨਾਲ ਚਲਾਉਣ ਲਈ ਸਾਰੇ ਥਾਣਿਆਂ ਨੂੰ ਮਾਨਯੋਗ ਕਮਿਸ਼ਨਰ ਪੁਲਿਸ ਜੀ ਵੱਲੋਂ ਤਫਤੀਸ ਦੌਰਾਨ ਵਰਤੀ ਜਾਣ ਵਾਲੀ ਸਟੇਸਨਰੀ ਜਿਸ ਵਿੱਚ Computer Papers (A4 & Legal), ਡਬਲ ਪੇਪਰ ਆਦਿ ਦਿੱਤੀ ਗਈ। ਇਸ ਤੋਂ ਇਲਾਵਾ ਮਾਨਯੋਗ ਕਮਿਸ਼ਨਰ ਪੁਲਿਸ ਜੀ ਵੱਲੋਂ ਪੁਲਿਸ ਲਾਈਨਜ ਦੀਆਂ ਮੱਦਾਂ ਦੀ ਵੀ ਇੰਸਪੈਕਸਨ ਕੀਤੀ ਗਈ।