ਅੰਮ੍ਰਿਤਸਰ/ਜੰਡਿਆਲਾ ਗੁਰੂ, (ਕੰਵਲਜੀਤ ਸਿੰਘ ਲਾਡੀ, ਦਵਿੰਦਰ ਸਹੋਤਾ) : ਅੱਜ ਜੰਡਿਆਲਾ ਗੁਰੂ ਹਲਕੇ ‘ਚ ਪਿੰਡ ਮਲਕਪੁਰ ਵਿਖੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਤੇ ਉਨ੍ਹਾਂ ਦੀ ਪਤਨੀ ਸਹਿੰਦਰ ਕੌਰ ਪਿੰਡ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿਚ ਪੁੱਜੇ, ਜਿੱਥੇ ਉਨ੍ਹਾਂ ਨੇ ਸਕੂਲ ਦੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ ਅਤੇ ਸਕੂਲ ਨੂੰ ਸਵਾ ਪੰਜ ਲੱਖ ਰੁਪਏ ਦੀ ਗਰਾਂਟ ਦਿੱਤੀ ਜਿਸ ਨਾਲ ਸਕੂਲ ਦੀ ਚਾਰਦੀਵਾਰੀ ਅਤੇ ਬੱਚਿਆਂ ਲਈ ਲੈਟਰੀਨ ਬਾਥਰੂਮ ਬਣਾਉਣ ਦਾ ਪ੍ਰਬੰਧ ਕੀਤਾ ਜਾਵੇਗਾ। ਈਟੀਓ ਨੇ ਦੱਸਿਆ ਕਿ ਭਗਵੰਤ ਮਾਨ ਸਰਕਾਰ ਵੱਲੋਂ ਪੇਂਡੂ ਸਿੱਖਿਆ ਨੂੰ ਉੱਚ-ਮਿਆਰੀ ਬਣਾਉਣ ਲਈ ਬੱਚਿਆਂ ਨੂੰ ਜਿੱਥੇ ਵਜੀਫ਼ੇ ਫ੍ਰੀ ਵਰਦੀਆ ਕਾਪੀਆਂ ਕਿਤਾਬਾਂ ਦਿੱਤੀ ਜਾ ਰਹੀ ਹੈ, ਉਥੇ ਪੇਂਡੂ ਸਕੂਲਾਂ ਦੀਆਂ ਬਿਲਡਿੰਗਾਂ ਦੀ ਹਾਲਤ ਸੁਧਾਰਨ ਲਈ ਵਿਸ਼ੇਸ਼ ਗਰਾਂਟਾਂ ਮੁਹੱਈਆ ਵੀ ਕੀਤੀਆਂ ਜਾ ਰਹੀਆਂ ਹਨ। ਇਸੇ ਉਪਰਾਲੇ ਨੂੰ ਅੱਗੇ ਵਧਾਉਂਦਿਆਂ ਹੋਇਆਂ ਅੱਜ ਅਸੀਂ ਪਿੰਡ ਵਾਸੀਆਂ ਦੇ ਦਰਸ਼ਨਾਂ ਲਈ ਤੁਹਾਡੇ ਸਕੂਲ ਵਿਚ ਹਾਜ਼ਰ ਹੋਏ ਹਾਂ।
ਇਸ ਪੈਸੇ ਨਾਲ ਲੋਕ ਨਿਰਮਾਣ ਵਿਭਾਗ ਮਹਿਕਮੇ ਦੇ ਅਫ਼ਸਰਾਂ ਦੀ ਦੇਖ ਰੇਖ ਹੇਠ ਸਕੂਲ ਦੇ ਵਿਕਾਸ ਕਾਰਜ ਕਰਵਾਏ ਜਾਣਗੇ, ਇਸ ਤੋਂ ਪਹਿਲਾਂ ਸਕੂਲ ਸਟਾਫ ਤੇ ਪਿੰਡ ਦੇ ਪਤਵੰਤੇ ਸੱਜਣਾਂ ਨੇ ਕੈਬਨਿਟ ਮੰਤਰੀ ਤੇ ਉਨ੍ਹਾਂ ਦੀ ਟੀਮ ਸਮੇਤ ਸਰਕਾਰੀ ਅਫ਼ਸਰਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ। ਉਨ੍ਹਾਂ ਆਪਣੇ ਭਾਸ਼ਣ ਵਿਚ ਪਿੰਡ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਤੁਹਾਡੀ ਆਪਣੀ ਸਰਕਾਰ ਹੈ ਤੇ ਇਹ ਤੁਹਾਡੀਆਂ ਵੋਟਾਂ ਸਦਕੇ ਹੀ ਵੱਡੇ ਬਹੁਮਤ ਨਾਲ ਜਿੱਤੀ ਹੈ। ਉਨ੍ਹਾਂ ਮਾਨ ਸਰਕਾਰ ਦੀ ਸਿਫ਼ਤ ਕਰਦੇ ਹੋਏ ਕਿਹਾ ਕਿ ਸਰਕਾਰ ਨੇ ਪੰਜਾਬ ਦੇ ਹਰੇਕ ਜੀ ਨੂੰ ਆਪਣਾ ਪਰਿਵਾਰਕ ਮੈਂਬਰ ਸਮਝਦੇ ਹੋਏ ਹਰ ਘਰ ਨੂੰ ਛੇ ਸੌ ਯੂਨਿਟ ਬਿਜਲੀ ਮੁਆਫ਼ ਕੀਤੀ ਹੋਈ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਦਾ ਮਕਸਦ ਸਿਹਤ ਤੇ ਸਿੱਖਿਆ ਨੂੰ ਉੱਚਾ ਚੁੱਕਣਾ ਤੇ ਪਿੰਡ ਪੱਧਰ ਤੇ ਪਹੁੰਚਾਉਣਾ ਅਤੇ ਹਰਇਕ ਬੱਚੇ ਦੇ ਭਵਿੱਖ ਨੂੰ ਸੰਵਾਰਨਾ ਹੈ, ਕੈਬਨਿਟ ਮੰਤਰੀ ਨੇ ਕਿਹਾ ਕਿ ਨੌਜਵਾਨਾਂ ਤੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਖੇਡਾਂ ਨੂੰ ਉਤਸ਼ਾਹਤ ਕਰਨਾ ਬਹੁਤ ਜ਼ਰੂਰੀ ਹੈ ਇਸ ਕਰਕੇ ਬੱਚਿਆਂ ਦੀ ਖੇਡ ਰੁਚੀ ਵੱਲ ਮਾਪਿਆਂ ਨੂੰ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਪੀ ਡਬਲਿਊ ਡੀ ਦੇ ਉੱਚ ਅਧਿਕਾਰੀ ਸਮੇਤ ਬੀਡੀਪੀਓ ਮਲਕੀਤ ਸਿੰਘ ਭੱਟੀ ਜੰਡਿਆਲਾ ਗੁਰੂ, ਸ੍ਰੀ ਯਸ਼ਪਾਲ ਬੀ ਈ ਓ ਜੰਡਿਆਲਾ ਗੁਰੂ,ਜਤਿੰਦਰ ਸਿੰਘ ਜੂਨੀਅਰ ਸਹਾਇਕ ਬੀ.ਈ.ਓ,ਸ੍ਰੀ ਰਾਜੇਸ਼ ਕੁਮਾਰ ਡੀ.ਈ.ਓ,ਬਲਰਾਜ ਸਿੰਘ ਡਿਪਟੀ ਡੀ ਈ ਓ ਤੋਂ ਇਲਾਵਾ ਸਕੂਲ ਸਟਾਫ ਮਾਸਟਰ ਜਤਿੰਦਰ ਸਿੰਘ,ਮਨਜਿੰਦਰ ਸਿੰਘ ਹੈੱਡਮਾਸਟਰ,ਗੁਰਸਿਮਰਨ ਕੌਰ ਟੀਚਰ,ਗੁਰਮੀਤ ਸਿੰਘ ਟੀਚਰ,ਮਨਜੀਤ ਕੌਰ ਟੀਚਰ ਤੋਂ ਇਲਾਵਾ ਪਿੰਡ ਦੀ ਸਰਪੰਚ ਬੀਬੀ ਰਣਜੀਤ ਕੌਰ ਬਲਬੀਰ ਸਿੰਘ, ਸੂਬਾ ਸਿੰਘ,ਨਰੰਜਣ ਸਿੰਘ,ਬੇਅੰਤ ਸਿੰਘ,ਪਰਵਿੰਦਰ ਸਿੰਘ,ਸੋਨੀ ਮੁਲਕਪੁਰ,ਰਘੂ ਸਿੰਘ ਪੰਚਾਇਤ ਮੈਂਬਰ,ਕਾਲਾ ਸਿੰਘ,ਸੁਰਿੰਦਰ ਸਿੰਘ ਫੌਜੀ,ਨਵਦੀਪ ਸਿੰਘ, ਹਰਪ੍ਰੀਤ ਸਿੰਘ, ਰਵੀ ਜਥੇਦਾਰ ਜਗੀਰ ਸਿੰਘ ਤੋਂ ਇਲਾਵਾ ਸਕੂਲ ਦੇ ਬੱਚੇ ਅਤੇ ਪਿੰਡ ਵਾਸੀ ਹਾਜ਼ਰ ਸਨ।