ताज़ा खबरपंजाब

ਸੀਨੀਅਰ ਸੈਕੰਡਰੀ ਸਕੂਲ ਦੀ ਸਪੈਸ਼ਲ ਰੀਪੇਅਰ ਦਾ ਕੈਬਨਿਟ ਮੰਤਰੀ ਨੇ ਕੀਤਾ ਉਦਘਾਟਨ

ਜੰਡਿਆਲਾ ਗੁਰੂ, 11 ਅਕਤੂਬਰ (ਕੰਵਲਜੀਤ ਸਿੰਘ ਲਾਡੀ) : ਜੰਡਿਆਲਾ ਦੇ ਅਧੀਨ ਆਉਂਦੇ ਪਿੰਡ ਤਾਰਾਗੜ੍ਹ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਜਗਮੋਹਨ ਸਿੰਘ ਵੱਲੋਂ ਬੀਤੇ ਦਿਨ ਕੈਬਨਿਟ ਮੰਤਰੀ ਸ੍ਰ ਹਰਭਜਨ ਸਿੰਘ ਈ ਟੀ ਓ ਜੀ ਨਾਲ ਮੁਲਾਕਾਤ ਕਰਕੇ ਪਿੰਡ ਦੇ ਸਕੂਲਾਂ ਡਿਸਪੈਂਸਰੀ ਤੇ ਪਿੰਡ ਦੇ ਵਿਕਾਸ ਕਾਰਜਾਂ ਤੋਂ ਜਾਣੂ ਕਰਵਾਇਆ ਗਿਆ ਜਿਸ ਸਬੰਧੀ ਅੱਜ ਕੈਬਨਿਟ ਮੰਤਰੀ ਪੰਜਾਬ ਸ੍ਰ.ਹਰਭਜਨ ਸਿੰਘ ਜੀ ਈ ਟੀ ਓ ਵੱਲੋਂ ਸਰਕਾਰੀ.ਸੀਨੀਅਰ ਸੈਕੰਡਰੀ ਪਿੰਡ ਤਾਰਾਗੜ੍ਹ (ਅੰਮ੍ਰਿਤਸਰ) ਵਿਖੇ 18 ਲੱਖ ਰੁ. ਦੀ ਲਾਗਤ ਨਾਲ ਸਕੂਲ ਦੀ ਸ਼ਪੈਸ਼ਲ ਰੀਪੇਅਰ ਦਾ ਉਦਘਾਟਨ ਡਿਪਟੀ DEO ਸ੍ਰ ਬਲਰਾਜ ਸਿੰਘ ਪ੍ਰਿੰਸੀਪਲ ਸ੍ਰ ਕੁਲਦੀਪ ਸਿੰਘ ਸੀਨੀਅਰ ਆਗੂ ਜਗਮੋਹਨ ਸਿੰਘ ਤੇ ਆਮ ਆਦਮੀ ਪਾਰਟੀ ਦੇ ਆਗੂਆਂ ਦੀ ਹਾਜ਼ਰੀ ਵਿੱਚ ਕੀਤਾ ਗਿਆ ਰਿਪੇਅਰ ਦਾ ਕੰਮ P.W.D ਵਿਭਾਗ ਵੱਲੋਂ ਕੀਤਾ ਜਾਵੇਗਾ।

ਇਸ ਮੌਕੇ ਤੇ D.E.O ਪ੍ਰਾਇਮਰੀ ਸ੍ਰ ਰਜੇਸ਼ ਸ਼ਰਮਾ ਸ੍ਰ ਬਲਰਾਜ ਸਿੰਘ ਉਪ ਜ਼ਿਲਾ ਸਿੱਖਿਆ ਅਫਸਰ ਪ੍ਰਿੰਸੀਪਲ ਕੁਲਦੀਪ ਸਿੰਘ ਤੇ ਮੰਤਰੀ ਸਾਹਿਬ ਵੱਲੋ ਸੰਬੋਧਨ ਕੀਤਾ ਗਿਆ । ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆ ਕੈਬਨਿਟ ਮੰਤਰੀ ਸ੍ਰ ਹਰਭਜਨ ਸਿੰਘ ਈ ਟੀ ਓ ਜੀ ਨੇ ਕਿਹਾ ਕਿ ਪੰਜਾਬ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ ਅਤੇ ਪੰਜਾਬ ਦੇ ਵਿਕਾਸ ਕਾਰਜਾਂ ਲਈ ਵਚਨਬੱਧ ਹੈ ਅਤੇ ਪੰਜਾਬ ਵਾਸੀਆਂ ਨੂੰ ਵੀ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਪਿੰਡਾਂ ਦੇ ਵਿਕਾਸ ਕਾਰਜਾਂ ਨੂੰ ਤਰਜੀਹ ਦੇਣੀ ਚਾਹੀਦੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ ਇਸ ਮੌਕੇ ਸੀਨੀਅਰ ਆਗੂ ਜਗਮੋਹਨ ਸਿੰਘ ਆਦਿ ਆਗੂਆਂ ਵੱਲੋਂ ਤੇ ਪਿੰਡ ਵਾਸੀਆਂ ਵੱਲੋਂ ਮੰਤਰੀ ਜੀ ਦਾ ਧੰਨਵਾਦ ਕੀਤਾ ਗਿਆ ਇਸ ਮੌਕੇ ਦਲਜੀਤ ਸਿੰਘ ਗੋਲਡੀ , ਰਵਿੰਦਰਪਾਲ ਸਿੰਘ ਰਵੀ,ਲਵਜਿੰਦਰ ਸਿੰਘ, ਜਗਦੀਸ਼ ਸਿੰਘ, ਖੁਸ਼ਵੰਤ ਸਿੰਘ, ਬਲਦੇਵ ਸਿੰਘ, ਮੋਨੂੰ, ਬਿਕਰਮਜੀਤ ਸਿੰਘ, ਗੁਰਮੀਤ ਸਿੰਘ ਫੌਜੀ,ਸੇਮਾ ਚੌਕੀਦਾਰ,ਕੁਲਵਿੰਦਰ ਸਿੰਘ ਕਿੰਦਾ,ਰਾਂਝੂ ਸਿੰਘ,ਆਦਿ ਸਟਾਫ ਮੈਂਬਰ ਅਮਨ, ਬਲਵਿੰਦਰ ਸਿੰਘ, ਸੰਦੀਪ ਬਾਵਾ, ਨਵਜੋਤ ਕੌਰ, ਸੁਰਿੰਦਰ ਸਿੰਘ, ਰਾਹੁਲ ਸਰ, ਰਸ਼ਪਾਲ ਸਿੰਘ, ਵਿਕਾਸਪੀਤ ਨਵਜਿੰਦਰ ਸਿੰਘ ਐਲੀਮੈਂਟਰੀ ਸਕੂਲ,ਹਾਜ਼ਰ ਸਨ I

Related Articles

Leave a Reply

Your email address will not be published.

Back to top button