ਲੁਧਿਆਣਾ (ਬਿਊਰੋ) : ਅੱਜ ਪ੍ਰਾਚੀਨ ਭਗਵਾਨ ਵਾਲਮੀਕਿ ਮੰਦਰ ਧਰਮਸ਼ਾਲਾ ਤੇ ਮੁਹਲਾ ਸੁਧਾਰ ਕਮੇਟੀ ਰਜਿ. ਦੇ ਚੇਅਰਮੈਨ ਰਾਜ ਕੁਮਾਰ ਨਾਹਰ ਅਤੇ ਮੰਦਰ ਕਮੇਟੀ ਵਲੋ ਪਰਮਪਿਤਾ ਪ੍ਰਮਾਤਮਾ ਕਰੁਣਾਸਾਗਰ ਸ੍ਰਰਿਸ਼ਟੀਕਰਤਾ ਭਗਵਾਨ ਵਾਲਮੀਕਿ ਜੀ ਦੇ ਪਾਵਨ ਪ੍ਰਗਟ ਦਿਵਸ ਦੇ ਮੌਕੇ ‘ਤੇ ਵਿਸ਼ਾਲ ਸਤਸੰਗ ਕਰਵਾਇਆ ਅਤੇ ਵਿਸ਼ਾਲ ਲੰਗਰ ਲਗਾਇਆ ਗਿਆ।
ਇਸ ਮੌਕੇ ‘ਤੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੇਤਾਵਾਂ, ਸਮਾਜ ਸੇਵੀਆਂ ਨੇ ਪਹੁੰਚ ਕੇ ਪ੍ਰਭੂ ਵਾਲਮੀਕਿ ਜੀ ਦਾ ਆਸ਼ੀਰਵਾਦ ਲਿਆ। ਇਸ ਮੌਕੇ ‘ਤੇ ਪੰਜਾਬ ਭਾਜਪਾ ਦੇ ਜਨਰਲ ਸਕੱਤਰ ਜੀਵਨ ਗੁਪਤਾ ਵੱਲੋਂ ਝੰਡੇ ਦੀ ਰਸਮ ਅਦਾ ਕੀਤੀ ਗਈ ਅਤੇ ਜੋਤੀ ਪ੍ਰਚੰਡ ਲੁਧਿਆਣਾ ਜ਼ਿਲ੍ਹੇ ਦੇ ਪ੍ਰਧਾਨ ਪੁਸ਼ਪਿੰਦਰ ਸਿੰਘਲ ਮੰਡਲ ਪ੍ਰਧਾਨ ਅਸ਼ੋਕ ਖੱਨਾ ਵੱਲੋਂ ਕੀਤੀ ਗਈ। ਲੰਗਰ ਦਾ ੳਦਘਾਟਨ ਸਾਬਕਾ ਐਮ.ਐਲ.ਏ. ਸ. ਸਿਮਰਜੀਤ ਸਿੰਘ ਬੈਂਸ ਦੇ ਬੇਟੇ ਅਜੈਪ੍ਰੀਤ ਬੈਂਸ ਅਤੇ ਐਸ.ਐਸ.ਪੀ ਪੰਜਾਬ ਪੁਲਿਸ ਗੁਰਤੇਜਇੰਦਦਰ ਸਿੰਘ ਔਲਖ ਦੇ ਬੇਟੇ ਯੁਵਰਾਜ ਔਲਖ ਵਲੋਂ ਕੀਤਾ ਗਿਆ।
ਇਸ ਮੌਕੇ ਤੇ ਲੋਕਾਂ ਨੇ ਵੀ ਪ੍ਰਭੂ ਵਾਲਮੀਕਿ ਜੀ ਦਾ ਸੰਤਸਗ ਸੁਣਿਆ ਅਤੇ ਪ੍ਰਭੂ ਦਾ ਗੁਣਗਾਣ ਕੀਤਾ। ਇਸ ਮੌਕੇ ਜੌਂਟੀ ਨਾਹਰ, ਯੂਥ ਪ੍ਰਧਾਨ ਲਿਪ ਟੋਨੀ ਅਰੋੜਾ, ਕੌਂਸਲਰ ਪਤੀ ਨਿਰਮਲ ਕੈੜਾ, ਰਾਜੇਸ਼ ਖੋਖਰ, ਵਿਮਲ ਸਿੱਧੂ, ਚੰਦਰ ਸ਼ੇਖਰ, ਹਰਬੰਸ ਸਿੰਘ, ਰਾਕੇਸ਼, ਨਰਿੰਦਰ, ਨੇਵੀਨ ਨਾਹਰ ਆਦਿ ਮੌਜੂਦ ਸਨ।