ਜੰਡਿਆਲਾ ਗੁਰੂ 9 ਅਕਤੂਬਰ (ਕੰਵਲਜੀਤ ਸਿੰਘ ਲਾਡੀ, ਦਵਿੰਦਰ ਸਿੰਘ ਸਹੋਤਾ) : ਚੌਥੇ ਗੁਰੂ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਗੁਰੂ ਨਾਨਕ ਲੇਵਾ ਸੰਗਤਾਂ ਵੱਲੋਂ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਇਨ੍ਹਾਂ ਵੀਚਾਰਾਂ ਦੀ ਸਾਂਝ ਪਾਉਂਦਿਆਂ ਹੋਇਆਂ ਗੁਰਦੁਆਰਾ ਨਾਨਕਸਰ ਸਾਹਿਬ ਜੰਡਿਆਲਾ ਗੁਰੂ ਜੀ ਦੇ ਮੁੱਖ ਸੇਵਾਦਾਰ ਬਾਬਾ ਬਿਬੇਕ ਸਿੰਘ ਜੀ ਨੇ ਅੱਗੇ ਕਿਹਾ ਕਿ ਪਿੰਡ ਸਰਜਾ ਦੀਆਂ ਸਮੂਹ ਨਗਰ ਨਿਵਾਸੀ ਸੰਗਤਾਂ ਅਤੇ ਇਲਾਕਾ ਨਿਵਾਸੀ ਸੰਗਤਾਂ ਵੱਲੋਂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਅਤੇ ਅੱਜ ਪੁਰਬ ਨੂੰ ਸਮਰਪਿਤ ਤੱਪ ਅਸਥਾਨ ਗੁਰਦੁਆਰਾ ਬਾਬਾ ਸੇਵਾ ਸਿੰਘ ਜੀ ਅਤੇ ਬਾਬਾ ਨਿਹਾਲ ਸਿੰਘ ਸਰਜਾ ਵਿਖੇ ਤੋਂ ਫੁੱਲਾਂ ਨਾਲ ਸੱਜੀ ਪਾਲਕੀ ਸਾਹਿਬ ਵਿੱਚ ਸੁਭਾਇਮਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜਾਂ ਪਿਆਰਿਆਂ ਦੀ ਅਗਵਾਈ ਵਿੱਚ ਖਾਲਸਈ ਨਿਸ਼ਾਨਾਂ ਦੇ ਅਲੌਕਿਕ ਦ੍ਰਿਸ਼ ਵਿੱਚ ਜੈਕਾਰਿਆਂ ਦੀ ਗੂੰਜ ਨਾਲ ਨਗਰ ਕੀਰਤਨ ਆਰੰਭ ਹੋਇਆ ਨਗਰ ਕੀਰਤਨ ਵਿੱਚ ਸੰਗਤਾਂ ਵੱਲੋਂ ਧੁਰ ਕੀ ਬਾਣੀ ਇਲਾਹੀ ਬਾਣੀ ਜੀ ਦੇ ਨਾਮ ਸਿਮਰਨ ਜਪ ਕਿ ਆਪਣੀ ਆਪਣੀ ਹਾਜ਼ਰੀ ਲਗਵਾਈ ਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ I
ਨਗਰ ਕੀਰਤਨ ਵਿੱਚ ਗੁਰੂ ਖਾਲਸੇ ਦੀ ਗੱਤਕੇ ਦੀ ਫੌਜ ਨੇ ਗੱਤਕੇ ਦੇ ਜੌਹਰ ਦਿਖਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਨਗਰ ਕੀਰਤਨ ਪਿੰਡ ਸਰਜੇ ਦੀ ਪ੍ਰਕਰਮਾ ਕਰਦਾ ਹੋਇਆ ਪਿੰਡ ਧੂਲਕਾ , ਲੋਹਗੜ੍ਹ,ਕਲੇਰ, ਧਿਆਨਪੁਰ, ਬਾਬਾ ਬਕਾਲਾ ਸਾਹਿਬ ਵਿਖੇ ਪਹੁੰਚਿਆ ਅਤੇ ਬਾਬਾ ਬਕਾਲਾ ਸਾਹਿਬ ਜੀ ਤੋਂ ਨਗਰ ਕੀਰਤਨ ਵਾਪਸੀ ਆਰੰਭ ਹੋ ਕਿ ਵਡਾਲਾ, ਸੁਧਾਰ, ਗੁਰ: ਚੌਲਾ ਸਾਹਿਬ ਕਾਲੇਕੇ, ਡੇਹਰੀਵਾਲ ਤੋਂ ਹੁੰਦੇ ਹੋਏ ਵਾਪਸੀ ਗੁਰਦੁਆਰਾ ਬਾਬਾ ਸੇਵਾ ਸਿੰਘ ਜੀ ਬਾਬਾ ਨਿਹਾਲ ਸਿੰਘ ਜੀ ਪਿੰਡ ਸਰਜਾ ਨੂੰ ਰਵਾਨਾ ਹੋਇਆ ਅਤੇ ਪਿੰਡ ਸਰਜਾ ਵਿਖੇ ਪੂਰਨ ਸਮਾਪਤੀ ਹੋਈ I ਅਤੇ ਵੱਖ-ਵੱਖ ਜਗ੍ਹਾ ਤੇ ਰਸਤੇ ਵਿੱਚ ਸੰਗਤਾਂ ਵੱਲੋਂ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਗਿਆ ਅਤੇ ਸੰਗਤਾਂ ਨੂੰ ਲੰਗਰ ਛਕਾਏ ਗਏ I ਇਸ ਮੌਕੇ ਬਾਬਾ ਬਿਬੇਕ ਸਿੰਘ ਜੀ ਨੇ ਸੰਗਤਾਂ ਨੂੰ ਬੇਨਤੀ ਕਰਦਿਆਂ ਹੋਇਆਂ ਕਿਹਾ ਕਿ 11 ਅਕਤੂਬਰ ਮੰਗਲਵਾਰ ਵਾਲੇ ਦਿਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਆਰੰਭ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ ਅਤੇ ਭੋਗ ਤੋਂ ਉਪਰੰਤ ਭਾਰੀ ਦੀਵਾਨ ਸਜਾਏ ਜਾਣਗੇ ਸਮੂਹ ਇਲਾਕਾ ਨਿਵਾਸੀ ਸੰਗਤਾਂ ਜਿਵੇਂ ਨਗਰ ਕੀਰਤਨ ਵਿੱਚ ਸ਼ਾਮਲ ਹੋ ਕੇ ਆਪਣੀਆਂ ਹਾਜ਼ਰੀਆਂ ਗੁਰੂ ਚਰਨਾਂ ਵਿੱਚ ਲਗਵਾਈਆਂ ਹਨ ਉਸੇ ਤਰ੍ਹਾਂ ਸਮੂਹ ਸੰਗਤਾਂ ਧਾਰਮਿਕ ਦੀਵਾਨਾਂ ਵਿੱਚ ਵੀ ਹਾਜ਼ਰ ਹੋ ਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ I