ताज़ा खबरपंजाब

500 ਗ੍ਰਾਮ ਹੈਰੋਇਨ ਸਮੇਤ ਇੱਕ ਨਸ਼ਾ ਤਸਕਰ ਅਤੇ ਚੋਰੀਸ਼ੁਦਾ ਰਿਵਾਲਵਰ, ਇਕ ਕਿੱਲੋ ਚਾਂਦੀ ਅਤੇ 2 LED ਸਮੇਤ ਇੱਕ ਦੋਸ਼ੀ ਗ੍ਰਿਫਤਾਰ

ਜਲੰਧਰ, 28 ਸਤੰਬਰ (ਕਬੀਰ ਸੌਂਧੀ) : ਸ. ਗੁਰਸ਼ਰਨ ਸਿੰਘ ਸੰਧੂ IPS , ਮਾਨਯੋਗ ਕਮਿਸ਼ਨਰ ਪੁਲਿਸ ਜਲੰਧਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ , ਸ਼੍ਰੀ ਜਸਕਿਰਨਜੀਤ ਸਿੰਘ ਤੇਜਾ , PPS , DCP – Inv ,, ਦੀ ਅਗਵਾਈ ਹੇਠ ਸ਼੍ਰੀ ਕੰਵਲਪ੍ਰੀਤ ਸਿੰਘ ਚਾਹਲ , PPS , ADCP – Inv , ਸ਼੍ਰੀ ਪਰਮਜੀਤ ਸਿੰਘ , PPS , Al – Detective ਅਤੇ ਇੰਚਾਰਜ ਸੀ.ਆਈ.ਏ. ਸਟਾਫ ਜਲੰਧਰ S। ਅਸ਼ੋਕ ਕੁਮਾਰ ਦੀ ਨਿਗਰਾਨੀ ਵਿੱਚ SI ਸੁਖਰਾਜ ਸਿੰਘ , ਸੀ.ਆਈ.ਏ. ਸਟਾਫ ਜਲੰਧਰ ਦੀ ਪੁਲਿਸ ਟੀਮ ਵੱਲੋਂ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਕਰਦਿਆਂ ਪਾਰਸ਼ਦੀਪ ਸਿੰਘ ਊਰਫ ਪਾਰਸ ਪੁੱਤਰ ਅਮਰਜੀਤ ਸਿੰਘ ਵਾਸੀ ਪਿੰਡ ਬੱਲਪੁਰੀਆ ਥਾਣਾ ਸਦਰ ਬਾਟਾਲਾ , ਗੁਰਦਾਸਪੁਰ ਪਾਸੋਂ 500 ਗ੍ਰਾਮ ਹੈਰੋਇਨ ਬ੍ਰਾਮਦ ਕਰਕੇ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

ਮਿਤੀ 27.09.2022 ਨੂੰ ਸੀ.ਆਈ.ਏ ਸਟਾਫ ਜਲੰਧਰ ਦੇ ਸਬ ਇੰਸਪੈਕਟਰ ਸੁਖਰਾਜ ਸਿੰਘ ਸਮੇਤ ਪੁਲਿਸ ਟੀਮ ਬ੍ਰਾਏ ਗਸ਼ਤ – ਬਾ – ਚੈਕਿੰਗ ਭੈੜੇ ਪੁਰਸ਼ਾ ਟਰਾਂਸਪੋਰਟ ਨਗਰ ਮੌਜੂਦ ਸੀ ਕਿ ਵੇਰਕਾ ਮਿਲਕ ਪਲਾਂਟ ਸਾਈਡ ਵੱਲ ਲਿੰਕ ਰੋਡ ‘ ਤੇ ਇੱਕ ਮੋਨਾ ਨੋਜਵਾਨ ਆਪਣੇ ਮੋਢਿਆ ਪਰ ਨੀਲੇ ਰੰਗ ਦਾ ਕਿੱਟ ਬੈਗ ਲੈ ਕੇ , ਪੈਦਲ ਆਉਂਦਾ ਦਿਖਾਈ ਦਿੱਤਾ ਜੋ ਸਾਹਮਣੇ ਖੜੀ ਪੁਲਿਸ ਪਾਰਟੀ ਦੇਖ ਕੇ ਘਬਰਾ ਕੇ ਪਿੱਛੇ ਵੱਲ ਨੂੰ ਮੁੜ ਪਿਆ , ਜਿਸ ਨੂੰ ਪੁਲਿਸ ਟੀਮ ਨੇ ਸ਼ੱਕ ਦੇ ਅਧਾਰ ਪਰ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਪਾਰਸਦੀਪ ਸਿੰਘ ਊਰਫ ਪਾਰਸ ਪੁੱਤਰ ਅਮਰਜੀਤ ਸਿੰਘ ਵਾਸੀ ਪਿੰਡ ਬੱਲਪੁਰੀਆ ਥਾਣਾ ਸਦਰ ਬਾਟਾਲਾ , ਗੁਰਦਾਸਪੁਰ ਦੱਸਿਆ।

ਪਾਰਸਦੀਪ ਸਿੰਘ ਉਰਫ ਪਾਰਸ ਦੀ ਤਲਾਸ਼ੀ ਗਜ਼ਟਡ ਅਫਸਰ ਸ੍ਰੀ ਮੋਹਿਤ ਸਿੰਗਲਾ PPS , ACP – North ਜਲੰਧਰ ਦੀ ਹਾਜਰੀ ਵਿੱਚ ਕਰਨ ‘ ਤੇ ਉਸ ਪਾਸੋਂ ਵਜ਼ਨੀ 500 ਗ੍ਰਾਮ ਹੈਰੋਇਨ ਬ੍ਰਾਮਦ ਹੋਈ । ਜਿਸ ਵਿਰੁੱਧ ਮੁੱਕਦਮਾ ਨੰ . 237 ਮਿਤੀ 27.09.22 ਅ : ਧ 21/61/85 NDPS Act ਥਾਣਾ ਡਵੀਜ਼ਨ ਨੰ . 08 ਕਮਿਸ਼ਨਰੇਟ ਜਲੰਧਰ ਦਰਜ ਰਜਿਸਟਰ ਕਰਕੇ ਗ੍ਰਿਫਤਾਰ ਕੀਤਾ ਗਿਆ। ਦੋਸ਼ੀ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਦੋਸ਼ੀ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕਰਕੇ ਇਹਨਾਂ ਨਸ਼ਾ ਤਸਕਰਾਂ ਦੀ ਸਪਲਾਈ ਚੇਨ ਨੂੰ ਤੋੜਿਆ ਜਾਵੇਗਾ।

ਇਸੇ ਤਰਾਂ ਸ. ਗੁਰਸ਼ਰਨ ਸਿੰਘ ਸੰਧੂ IPS ਕਮਿਸ਼ਨਰ ਪੁਲਿਸ ਜਲੰਧਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼੍ਰੀ ਜਸਕਿਰਨਜੀਤ ਸਿੰਘ ਤੇਜਾ PPS . DCP Inv . , ਸ਼੍ਰੀ ਕੰਵਲਪ੍ਰੀਤ ਸਿੰਘ ਚਾਹਲ PPS . ADCP Inv . ਅਤੇ ਸ਼੍ਰੀ ਪਰਮਜੀਤ ਸਿੰਘ PPS , ACP Inv . ( 1 ) ) ਦੀ ਨਿਗਰਾਨੀ ਹੇਠ ਚੋਰਾਂ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿੰਮ ਦੀ ਲੜੀ ਵਿੱਚ INSP . ਇੰਦਰਜੀਤ ਸਿੰਘ ਇੰਚਾਰਜ_ ANTI NARCOTICS CELL ਕਮਿਸ਼ਨਰੇਟ ਜਲੰਧਰ ਦੀ ਟੀਮ ਵੱਲੋਂ ਕਾਰਵਾਈ ਕਰਦੇ ਹੋਏ 01 ਦੋਸ਼ੀ ਪਾਸੋਂ ਚੋਰੀਸ਼ੁਦਾ ਇਕ ਰਿਵਾਲਵਰ 32 ਬੋਰ Made in Germany ਅਤੇ ਇਕ ਕਿੱਲੋ ਚਾਂਦੀ ( 2 ਇਟਾਂ ) ਅਤੇ 2 LED ਬ੍ਰਾਮਦ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ।

ਮਿਤੀ 27.09.2022 ਨੂੰ ਐਂਟੀ ਨਾਰਕੋਟਿਕ ਸੈੱਲ ਕਮਿਸ਼ਨਰੇਟ ਜਲੰਧਰ ਦੀ ਪੁਲਿਸ ਟੀਮ ਦੇ ਇੰਚਾਰਜ ਸ : ਥ : ਗੁਰਚਰਨ ਸਿੰਘ ਸਮੇਤ ਸਾਥੀ ਕ੍ਰਮਚਾਰੀਆਂ ਪਹਿਲਾਂ ਦਰਜ ਹੋਏ ਮੁਕੱਦਮਾ ਨੰਬਰ 281 ਮਿਤੀ 08.09.2020 ਅ : ਧ 454, 457, 380 IPC ਵਾਧਾ ਜੁਰਮ 411 PC ਥਾਣਾ ਡਵੀਜਨ 6 ਜਲੰਧਰ ਦੇ ਦੋਸ਼ੀ ਦੀ ਭਾਲ ਵਾ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਮਾਡਲ ਟਾਊਨ ਏਰੀਆ ਜਲੰਧਰ ਮੌਜੂਦ ਸੀ ਕਿ ਖਾਸ ਦੇਸ਼ ਭਗਤ ਦੀ ਇਤਲਾਹ ਪਰ ਪੁਲਿਸ ਟੀਮ ਵੱਲੋਂ ਉਕਤ ਮੁਕੱਦਮੇ ਵਿੱਚ ਲੋੜੀਂਦੇ ਦੋਸ਼ੀ ਕਮਲਜੀਤ ਉਰਫ ਗਿੱਠਾ ਪੁੱਤਰ ਅਨਿਲ ਕੁਮਾਰ ਵਾਸੀ ਹਾਲ ਕਿਰਾਏਦਾਰ ਨਿਊ ਅਮਨ ਨਗਰ ਮਾਡਲ ਹਾਊਸ ਜਲੰਧਰ ਨੂੰ ਡੇਰੀਆਂ ਚੋਂਕ ਮਾਡਲ ਟਾਊਨ ਜਲੰਧਰ ਤੋਂ ਕਾਬੂ ਕਰਕੇ ਉਸ ਪਾਸੋ ਚੋਰੀਸ਼ੁਦਾ ਇਕ ਰਿਵਾਲਵਰ 32 ਬੋਰ Made in Germany ਅਤੇ ਇਕ ਕਿੱਲੋ ਚਾਂਦੀ ( 2 ਇਟਾਂ ) ਅਤੇ 2 LED ਬ੍ਰਾਮਦਗੀ ਕਰਨ ਉਪਰੰਤ ਮੁਕੱਦਮਾ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਦੋਸ਼ੀ ਦੇ ਖਿਲਾਫ ਪਹਿਲਾਂ ਵੀ ਵੱਖ ਵੱਖ ਥਾਣਿਆਂ ਵਿੱਚ ਮੁਕੱਦਮੇ ਦਰਜ ਹਨ।

Related Articles

Leave a Reply

Your email address will not be published.

Back to top button