ਜਲੰਧਰ 25 ਸਤੰਬਰ (ਹਰਜਿੰਦਰ ਸਿੰਘ) : ਅੱਜ ਜ਼ਿਲ੍ਹਾ ਜਲੰਧਰ ਮੰਡਲ ਢਿਲਵਾਂ ਦੇ ਬੂਥ ਨੰਬਰ 166 ਵਿਖੇ ਉੱਘੇ ਰਾਸ਼ਟਰਵਾਦੀ ਅਤੇ ਅਖੰਡ ਮਾਨਵਵਾਦ ਅਤੇ ਅੰਤੋਦਿਆ ਦੇ ਮਹਾਨ ਚਿੰਤਕ, ਮਹਾਨ ਵਿਚਾਰਕ ਪੰਡਿਤ ਦੀਨਦਿਆਲ ਉਪਾਧਿਆਏ ਜੀ ਦੇ ਜਨਮ ਦਿਹਾੜੇ ਤੇ ਉਨ੍ਹਾਂ ਨੂੰ ਨਮਨ ਕਰਦੇ ਹੋਏ “ਸਮਰਪਨ ਦਿਵਸ” ਵਜੋਂ ਮਨਾਇਆ ਗਿਆ। ਅੱਜ ਇਸ ਪ੍ਰੋਗਰਾਮ ਵਿੱਚ ਪੰਜਾਬ ਭਾਜਪਾ ਦੇ ਜਨਰਲ ਸਕੱਤਰ ਰਾਜੇਸ਼ ਬਾਘਾ ਜੀ ਨੇ ਸ਼ਿਰਕਤ ਕੀਤੀ। ਇਨ੍ਹਾਂ ਤੋਂ ਇਲਾਵਾ ਮੰਡਲ ਪ੍ਰਧਾਨ ਸ਼ਿਆਮ ਸ਼ਰਮਾ, ਸ. ਕਮਲਜੀਤ ਸਿੰਘ, ਰਵੀ ਮਹੇਂਦਰੂ ਪ੍ਰਦੇਸ਼ ਕਾਰਜਕਾਰਨੀ ਮੈਂਬਰ ਭਾਜਪਾ ਪੰਜਾਬ, ਮਨ ਕੀ ਬਾਤ ਮੰਡਲ ਨੰਬਰ 4 ਦੇ ਕਨਵੀਨਰ ਸ਼੍ਰੀ ਅਮਰਜੀਤ ਕੁਮਾਰ ਅਤੇ ਹੋਰ ਭਾਜਪਾ ਆਗੂ ਹਾਜ਼ਰ ਸਨ।
ਇਸ ਪ੍ਰੋਗਰਾਮ ਵਿੱਚ ਰਾਜੇਸ਼ ਬਾਘਾ ਨੇ ਕਿਹਾ ਕਿ ਆਜ਼ਾਦੀ ਦੇ 75 ਦੇ ਅਮ੍ਰਿਤ ਮਹਾਂਉਤਸਵ ਮੋਕੇ 28 ਸਤੰਬਰ ਸ਼ਹੀਦੇ ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਤੋਂ ਠੀਕ ਪਹਿਲਾਂ ਉਨ੍ਹਾਂ ਨੂੰ ਸ਼ਰਧਾਂਜਲੀ ਵਜੋਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਵੱਲੋਂ ਇੱਕ ਅਹਿਮ ਫੈਸਲਾ ਲਿਆ ਗਿਆ ਹੈ। ਚੰਡੀਗੜ੍ਹ ਹਵਾਈ ਅੱਡੇ ਦਾ ਨਾਂ ਹੁਣ ਸ਼ਹੀਦ ਭਗਤ ਸਿੰਘ ਜੀ ਦੇ ਨਾਂ ‘ਤੇ ਰੱਖੀਆ ਗਿਆ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦਾ ਕੋਟਿਨ ਕੋਟਿ ਧੰਨਵਾਦ।