ਜੰਡਿਆਲਾ ਗੁਰੂ, 23 ਸਤੰਬਰ (ਕੰਵਲਜੀਤ ਸਿੰਘ ਲਾਡੀ) : ਐਕਸੀਡੈਂਟਾਂ ਨਾਲ ਜਾਂ ਰਹਿਆ ਕੀਮਤੀ ਜਾਨਾਂ ਨੂੰ ਬਚਾਉਣ ਲਈ ਅੱਜ ਪੁਲਿਸ ਜਿਲਾ ਅਮ੍ਰਿਤਸਰ ਦਿਹਾਤੀ ਦੇ ਟਰੈਫਿਕ ਐਜੂਕੇਸ਼ਨ ਸੈਂਲ ਨੇ ਸਰਕਾਰੀ ਮਿਡਲ ਸਕੂਲ ਧਾਰੜ ਥਾਨਾ ਜੰਡਿਆਲਾ (ਹਲਕਾ ਜੰਡਿਆਲਾ )ਵਿਖੇ ਐਸ ਐਸ ਪੀ ਦਿਹਾਤੀ ਸ੍ਰੀ ਸਵੰਪਨ ਸ਼ਰਮਾ ਅਤੇ ਐਸ ਪੀ ਹੈਂਡ ਕੁਆਟਰ ਸ੍ਰੀ ਮਤੀ ਜਸਵੰਤ ਕੋਰ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਏ ਐਸ ਆਈ ਕਮਲ ਜੀਤ,ਅਤੇ ਏ ਐਸ ਆਈ ਡੈਨਿਸ਼ ਨੇ ਬੱਚਿਆਂ ਨੂੰ ਟਰੈਫਿਕ ਬਾਰੇ ਜਾਣਕਾਰੀ ਦਿਤੀ ਕਿ ਬਿਨਾਂ ਲਾਈਸੈਂਸ ਕੋਈ ਵੀ ਵਹੀਕਲ ਨਾ ਚਲਾਉ। ਮੋਟਰਸਾਇਕਲ ਚਲਾਉਣ ਸਮੇਂ ਹੈਂਲਮਟ ਜਰੂਰ ਪਾਉ।
ਫੋਰ ਵੀਲਰ ਚਲਾਉਦੇ ਸਮੇਂ ਸੀਟ ਬੈਲਟ ਜਰੂਰ ਲਗਾਉ। ਡਰਾਇਵਿੰਗ ਕਰਦੇ ਸਮੇਂ ਮੋਬਾਇਲ ਫੋਨ ਦੀ ਵਰਤੋਂ ਨਾਂ ਕਰੋ ਅਤੇ ਟਰੈਫਿਕ ਸਬੰਧੀ ਹੋਰ ਵੀ ਕਈ ਜਾਣਕਾਰੀਆਂ ਦਿੱਤੀਆਂ ਗਈਆਂ ਤਾਂ ਜੋ ਐਕਸੀਡੈਂਟਾਂ ਤੋ ਬਚਾ ਹੋ ਸਕੇ ਅਤੇ ਕੀਮਤੀ ਜਾਂਨਾ ਨੂੰ ਬਚਾਇਆ ਜਾ ਸਕੇ ਅਤੇ ਲੜਕੀਆਂ ਨੂੰ ਹੈਲਪਲਾਈਨ 181/112 ਤੋਂ ਜਾਣੂ ਕਰਵਾਇਆ ਅਤੇ ਸਕੂਲ ਆਉਦੇ ਜਾਂਦੇ ਸਮੇਂ ਰਸਤੇ ਵਿੱਚ ਕਿਸੇ ਅਨਜਾਣ ਵਿਅਕਤੀ ਕੋਲੋ ਕੋਈ ਚੀਜ਼ ਲੈ ਕੇ ਨਹੀ ਖਾਣੀ ਬਾਰੇ ਵੀ ਪ੍ਰੇਰਿਤ ਕੀਤਾ ਅਤੇ ਸਾਂਝ ਕੇਂਦਰ ਦੀਆਂ ਸਹੂਲਤਾਂ ਬਾਰੇ ਵੀ ਜਾਗਰੂਕ ਕੀਤਾ ਅਤੇ ਵੱਧ ਰਹੇ ਨਸੇ, ਕਰਾਇਮ ਨੂੰ ਰੋਕਣ ਲਈ ਪੁਲਿਸ ਦੀ ਮਦਦ ਕਰਨ ਲਈ ਕਹਿ ਇਸ ਮੌਕੇ ਸਕੂਲ ਦੇ ਮੁੱਖ ਅਧਿਆਪਕ ਸੀ੍ ਰੁਪਿੰਦਰ ਜੀਤ ਸਿੰਘ ਜੀਅਤੇ ਸਕੂਲ ਦੇ ਹੋਰ ਟੀਚਰ ਸਹਿਬਾਨ ਵੀ ਹਾਜਰ ਸਨ।