ताज़ा खबरपंजाब

ਧਰਮਵੀਰ ਗਾਂਧੀ ਦਾ ਭਗਵੰਤ ਮਾਨ ‘ਤੇ ਹਮਲਾ, ਦੋਨੋਂ ਟੋਲ ਪਲਾਜ਼ੇ ਕੌਨਟਰੈਕਟ ਖ਼ਤਮ ਹੋਣ ਕਾਰਨ ਉਂਜ ਵੀ ਬੰਦ ਹੋ ਜਾਣੇ ਸੀ..ਡਰਾਮਾ ਕਿਉਂ?

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੱਲ੍ਹ ਸੰਗਰੂਰ-ਲੁਧਿਆਣਾ ਰੋਡ ‘ਤੇ ਦੋ ਟੋਲ ਪਲਾਜ਼ੇ ਬੰਦ ਕਰਨ ਦਾ ਐਲਾਨ ਕੀਤਾ ਕਿਉਂ ਜੋ ਇਨ੍ਹਾਂ ਦੋਵਾਂ ਦੀ ਮਿਆਦ ਐਤਵਾਰ ਤੋਂ ਅੱਧੀ ਰਾਤ ਨੂੰ ਖਤਮ ਹੋਣ ਜਾ ਰਹੀ ਹੈ।ਮੁੱਖ ਮੰਤਰੀ ਨੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ, “ਇਨ੍ਹਾਂ ਟੋਲ ਪਲਾਜ਼ਿਆਂ ਦੇ ਪ੍ਰਬੰਧਕ 20 ਮਹੀਨੇ ਦਾ ਵਾਧਾ ਜਾਂ 50 ਕਰੋੜ ਰੁਪਏ ਮੁਆਵਜ਼ੇ ਵਜੋਂ ਦੇਣ ਦੀ ਮੰਗ ਕਰ ਰਹੇ ਸਨ ਪਰ ਮੈਂ ਇਸ ਮੰਗ ਨੂੰ ਠੁਕਰਾ ਦਿੱਤਾ ਹੈ ਅਤੇ ਵਡੇਰੇ ਜਨਤਕ ਹਿੱਤ ਵਿੱਚ ਇਨ੍ਹਾਂ ਟੋਲ ਪਲਾਜ਼ਿਆਂ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਹਨ।”

ਉਧਰ, ਪਟਿਆਲਾ ਤੋਂ ਆਮ ਆਦਮੀ ਪਾਰਟੀ ਦੇ ਸਾਬਕਾ ਸੰਸਦ ਮੈਂਬਰ ਰਹੇ ਡਾ. ਧਰਮਵੀਰ ਗਾਂਧੀ ਨੇ ਭਗਵੰਤ ਮਾਨ ਉਤੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਸਵਾਲ ਕੀਤਾ ਹੈ ਕਿ ਇਹ ਟੌਲ ਪਲਾਜ਼ਾ ਤਾਂ ਮਿਆਦ ਖਤਮ ਹੋਣ ਕਰਕੇ ਉਂਜ ਵੀ ਅੱਜ ਰਾਤ ਬੰਦ ਹੋ ਜਾਣਾ ਹੈ, ਫਿਰ ਨੌਟੰਕੀ ਕਰਨ ਦੀ ਕੀ ਲੋੜ ਹੈ।

ਗਾਂਧੀ ਨੇ ਕਿਹਾ, ”ਧੂਰੀ ਟੌਲ ਪਲਾਜਾ ਬੰਦ ਕਰਨ ਦਾ ਡਰਾਮਾ ਤੇ ਲੋਕਾਂ ਦੇ ਪੈਸੇ ਦੀ ਬਰਬਾਦੀ।ਹਰ ਥਾਂ ਡਰਾਮਾ ਕਰਕੇ ਸਟੇਟ ਦੇ ਪੈਸੇ ਖਰਾਬ ਕਰਨ ਦੀ ਲੋੜ ਨਹੀਂ ਹੁੰਦੀ ਭਗਵੰਤ ਮਾਨ ਜੀ।”ਧਰਮਵੀਰ ਗਾਂਧੀ ਨੇ ਕਿਹਾ, “ਧੂਰੀ ਦੇ ਟੋਲ ਬੰਦ ਕਰਾਉਣ ਦਾ ਹੋ ਹੱਲਾ ਕਰਨ ਵਾਲੇ ਭਗਵੰਤ ਮਾਨ ਦਰਅਸਲ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾ ਰਹੇ ਹਨ।”ਦਰਅਸਲ ਸੜਕ ਤੇ ਟੋਲ ਪਲਾਜਾ ਲਗਾਉਣ ਵੇਲੇ ਉਸਦੀ ਇੱਕ ਮਿਆਦ ਹੁੰਦੀ ਹੈ, ਕਿ ਟੋਲ ਐਨਾ ਸਮਾਂ ਲੈਣਾ ਹੈ ਫੇਰ ਬੰਦ ਕਰਨਾ ਹੈ।ਧੂਰੀ ਵਾਲੇ ਟੌਲ ਦਾ 4 ਸਤੰਬਰ 2022 ਨੂੰ ਕੰਟਰੈਕਟ ਖਤਮ ਹੋ ਗਿਆ ਹੈ।

ਉਨ੍ਹਾਂ ਕਿਹਾ ਕਿ, “ਉਧਰੋਂ ਨਾ ਸਰਕਾਰੀ ਮੁਲਾਜਮਾਂ ਨੂੰ ਤਨਖਾਹਾਂ ਮਿਲੀਆਂ, ਨਾ ਮੂੰਗੀ ਦੀ MSP ਮਿਲੀ, ਨਾ ਲੰਪੀ ਸਕਿਨ ਨਾਲ ਪੰਜਾਬ ਵਿਚ ਮਰੇ 1 ਲੱਖ ਤੋਂ ਵੱਧ ਪਸ਼ੂਆਂ ਦਾ ਸਰਕਾਰ ਨੇ ਕੁਝ ਕੀਤਾ। ਬੱਸ ਇਸ਼ਤਿਹਾਰਾਂ ਉਤੇ ਆਹ ਡਰਾਮਿਆਂ ਤੇ ਜੋਰ ਹੈ।”

Related Articles

Leave a Reply

Your email address will not be published.

Back to top button