ताज़ा खबरपंजाब

ਨਿਹੰਗ ਸਿੰਘਾਂ ਤੇ ਨਹੀ ਨਕਲੀ ਪਾਸਟਰਾਂ ਤੇ ਪਰਚੇ ਦਰਜ਼ ਕਰੋ : ਸਿੱਖ ਤਾਲਮੇਲ ਕਮੇਟੀ

ਜਲੰਧਰ 30 ਅਗਸਤ (ਕਬੀਰ ਸੌਂਧੀ) : ਪਿਛਲੇ ਦਿਨੀਂ ਨਿਹੰਗ ਜਥੇਬੰਦੀ ਦਸ਼ਮੇਸ਼ ਤਰਨਾ ਦਲ ਜਿਸ ਦੇ ਮੁਖੀ ਜਥੇਦਾਰ ਮੇਜਰ ਸਿੰਘ ਸੋਢੀ ਹਨ। ਵੱਲੋਂ ਚੌਕ ਮਹਿਤਾ ਅਤੇ ਨੇਡ਼ੇ ਅਖੌਤੀ ਈਸਾਈਆਂ ਵੱਲੋਂ ਹੋ ਰਹੇ ਧਰਮ ਪਰਿਵਰਤਨ ਦੇ ਪ੍ਰੋਗਰਾਮ ਨੂੰ ਰੋਕਿਆ ਗਿਆ ਸੀ, ਕਿਉਂਕਿ ਇਹ ਚਮਤਕਾਰਾਂ ਦੇ ਨਾਂ ਤੇ ਲੋਕਾਂ ਨੂੰ ਮੂਰਖ ਬਣਾਉਂਦੇ ਹਨ ਤੇ ਬਾਅਦ ਵਿੱਚ ਉਨ੍ਹਾਂ ਦਾ ਧਰਮ ਪਰਿਵਰਤਨ ਕਰਵਾਉਂਦੇ ਹਨ। ਇਹ ਧਰਮ ਦੇ ਨਾਂ ਤੇ ਅਧਰਮ ਦਾ ਕੰਮ ਕਰ ਰਹੇ ਹਨ,ਜਥੇਦਾਰ ਮੇਜਰ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੇ ਸਹੀ ਅਰਥਾਂ ਵਿੱਚ ਧਰਮ ਯੁੱਧ ਦਾ ਬਿਗਲ ਵਜਾ ਦਿੱਤਾ ਹੈ, ਤੇ ਸਾਨੂੰ ਸਭ ਨੂੰ ਇਸ ਦਾ ਸਾਥ ਦੇਣਾ ਚਾਹੀਦਾ ਹੈ।

ਇਸ ਬਾਰੇ ਗੱਲਬਾਤ ਕਰਦੇ ਹੋਏ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪ੍ਰਦੇਸੀ,ਹਰਪਾਲ ਸਿੰਘ ਚੱਢਾ, ਸਤਪਾਲ ਸਿੰਘ ਸਿਦਕੀ, ਹਰਪ੍ਰੀਤ ਸਿੰਘ ਨੀਟੂ,ਹਰਵਿੰਦਰ ਸਿੰਘ ਚਿਟਕਾਰਾ,ਹਰਜਿੰਦਰ ਸਿੰਘ ਵਿੱਕੀ ਖਾਲਸਾ, ਗੁਰਵਿੰਦਰ ਸਿੰਘ ਸਿੱਧੂ ਤੇ ਗੁੁਰਦੀਪ ਸਿੰਘ ਲੱਕੀ ਨੇ ਇਕ ਸਾਂਝੇ ਬਿਆਨ ਵਿੱਚ ਕਿਹਾ ਹੈ। ਕਿ ਪੰਜਾਬ ਸਰਕਾਰ ਨੇ ਉੁਲਟਾ ਜਥੇਦਾਰ ਮੇਜਰ ਸਿੰਘ ਨਿਹੰਗ ਮੂਖੀ ਤੇ ਪਰਚਾ ਦਰਜ ਕਰ ਦਿੱਤਾ ਹੈ। ਚਾਹੀਦਾ ਇਹ ਸੀ, ਕਿ ਪਾਸਟਰਾਂ ਤੇ ਧਰਮ ਪਰਿਵਰਤਨ ਕਰਾਉਂਦੇ ਹਨ ਉਨ੍ਹਾਂ ਤੇ ਪਰਚਾ ਦਰਜ ਹਨ ਉਕਤ ਆਗੂਆਂ ਨੇ ਕਿਹਾ ਲੱਗਦਾ ਹੈ ਕਿ ਮਾਨ ਸਰਕਾਰ ਵੀ ਧਰਮ ਪਰਿਵਰਨ ਕਹਾਉਣ ਵਾਲੀਆਂ ਤਾਕਤਾਂ ਨਾਲ ਮਿਲੀ ਹੋਈ ਹੈ, ਅਸੀ ਸਮੁੱਚੀਆਂ ਜਥੇਬੰਦੀਆਂ, ਸਮੁੱਚੀਆਂ ਸੰਗਤਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਇਸ ਧਰਮ ਯੁੱਧ ਵਿੱਚ ਵੱਧ ਤੋਂ ਵੱਧ ਹਿੱਸਾ ਪਾਓ ਤੇ ਧਰਮ ਪਰਿਵਰਤਨ ਕਰਾਉੁਣ ਵਾਲੀਆਂ ਤਾਕਤਾਂ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇ। ਅਤੇ ਜਥੇਦਾਰ ਨਿਹੰਗ ਮੁਖੀ ਮੇਜਰ ਸਿੰਘ ਤੇ ਹੋਇਆ ਪਰਚਾ ਰੱਦ ਕਰਵਾਉੁਣ ਲਈ ਡੱਟਕੇ ਸਾਥ ਦਿਓ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਹਰਪ੍ਰੀਤ ਸਿੰਘ ਸੋਨੂੰ, ਗੁਰਜੀਤ ਸਿੰਘ ਸਤਨਾਮੀਆ, ਹਰਪਾਲ ਸਿੰਘ ਪਾਲੀ ਚੱਢਾ, ਬਾਵਾ ਖਰਬੰਦਾ ਲਖਬੀਰ ਸਿੰਘ ਲਕੀ,ਮਨਮਿੰਦਰ ਸਿੰਘ ਭਾਟੀਆ, ਗੁਰਵਿੰਦਰ ਸਿੰਘ ਨਾਗੀ, ਹਰਪ੍ਰੀਤ ਸਿੰਘ ਰੋਬਿਨ, ਅਮਨਦੀਪ ਸਿੰਘ ਬੱਗਾ ਪ੍ਰਬਜੋਤ ਸਿੰਘ ਖਾਲਸਾ, ਬਿੱਧੀ ਸਿੰਘ,ਜਤਿੰਦਰ ਸਿੰਘ ਕੋਹਲੀ,ਹਰਜੀਤ ਸਿੰਘ ਬਾਬਾ,ਸਰਬਜੀਤ ਸਿੰਘ ਕਾਲੜਾ,ਅਰਵਿੰਦਰ ਸਿੰਘ ਬਬਲੂ, ਬਲਜੀਤ ਸਿੰਘ ਸੰਟੀ,ਸਵਰਨ ਸਿੰਘ ਚੱਢਾ,ਸੰਨੀ ਸਿੰਘ ਓਬਰਾਏ, ਤਜਿੰਦਰ ਸਿੰਘ ਸੰਤ ਨਗਰ,ਅਵਤਾਰ ਸਿੰਘ ਮੀਤ ਆਦਿ ਹਾਜਰ ਸਨ।

Related Articles

Leave a Reply

Your email address will not be published.

Back to top button